ਆਈ ਤਾਜਾ ਵੱਡੀ ਖਬਰ
ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਬਣੀਆਂ ਫਿਲਮਾਂ ਨੂੰ ਜਦੋਂ ਡੱਬ ਕਰਕੇ ਚਲਾਇਆ ਜਾਂਦਾ ਹੈ ਤਾਂ, ਉਹਨਾਂ ਦੀ ਆਡੀਅੰਸ ਦੁਨੀਆ ਭਰ ਦੇ ਵਿੱਚ ਬਣ ਜਾਂਦੀ ਹੈ, ਜਿਸ ਦਾ ਮਤਲਬ ਇਹ ਹੈ ਕਿ ਉਸ ਕਲਾਕਾਰ ਦੇ ਫੈਨਸ ਦੁਨੀਆਂ ਭਰ ਦੇ ਵਿੱਚ ਬਣਦੇ ਹਨ l ਪਰ ਜਦੋਂ ਇਹਨਾ ਕਲਾਕਾਰਾਂ ਦੇ ਨਾਲ ਜੁੜੀਆਂ ਹੋਈਆਂ ਕੋਈ ਬੁਰੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤਾਂ ਦੁਨੀਆਂ ਭਰ ਦੇ ਵਿੱਚ ਬੈਠੇ ਉਹਨਾਂ ਦੇ ਫੈਨਸ ਨੂੰ ਇੱਕ ਵੱਡਾ ਸਦਮਾ ਲੱਗਦਾ ਹੈ। ਇਕ ਅਜਿਹਾ ਹੀ ਮਾਮਲਾ ਸਾਝਾ ਕਰਾਂਗੇ, ਜਿੱਥੇ ਮਸ਼ਹੂਰ ਦਿੱਗਜ ਅਦਾਕਾਰ ਦੀ ਅਚਾਨਕ ਮੌਤ ਹੋ ਗਈ l
ਜਿਸ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਦੱਸਦਿਆ ਕਿ ਭੋਜਪੁਰੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਬ੍ਰਿਜੇਸ਼ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ, ਜਿਸ ਕਾਰਨ ਉਨਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ । ਇਸ ਅਦਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਤੇ ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਇਸ ਪਾਣੀ ਸੰਸਾਰ ਨੂੰ ਸਦਾ ਸਦਾ ਦਲੀ ਅਲਵਿਦਾ ਆਖ ਦਿੱਤਾ ।
ਬ੍ਰਿਜੇਸ਼ ਤ੍ਰਿਪਾਠੀ ਦੇ ਦਿਹਾਂਤ ਦੀ ਖਬਰ ਨਾਲ ਭੋਜਪੁਰੀ ਇੰਡਸਟਰੀ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਤੇ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਇਸ ਕਲਾਕਾਰ ਤੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਰਵੀ ਕਿਸ਼ਨ ਸਮੇਤ ਕਈ ਸੈਲੇਬਸ ਅਤੇ ਪ੍ਰਸ਼ੰਸਕਾਂ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੂੰ ਭੋਜਪੁਰੀ ਦਾ ਭੀਸ਼ਮ ਪਿਤਾਮਾ ਕਿਹਾ ਜਾਂਦਾ ਸੀ। ਬ੍ਰਿਜੇਸ਼ ਤ੍ਰਿਪਾਠੀ 46 ਸਾਲਾਂ ਤੋਂ ਭੋਜਪੁਰੀ ਸਿਨੇਮਾ ਵਿੱਚ ਸਰਗਰਮ ਸੀ। ਉਨ੍ਹਾਂ ਨੇ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਜਿਵੇਂ ਪਵਨ ਸਿੰਘ, ਦਿਨੇਸ਼ ਲਾਲ ਯਾਦਵ ਅਤੇ ਹੋਰਾਂ ਨਾਲ ਕੰਮ ਕੀਤਾ ਹੈ। ਉਹ ਮੁੱਖ ਤੌਰ ‘ਤੇ ਭੋਜਪੁਰੀ ਫਿਲਮਾਂ ਵਿੱਚ ਨਕਾਰਾਤਮਕ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਸੀ।
ਤ੍ਰਿਪਾਠੀ ਫਿਲਮ ‘ਓਮ’ ‘ਚ ਨਜ਼ਰ ਆਏ ਸਨ। ਫਿਲਮ ਦੀ ਰਿਲੀਜ਼ ਤੋਂ ਬਾਅਦ ਉਹ ਪ੍ਰਸਿੱਧੀ ਵੱਲ ਵਧਿਆ, ਜਿਸ ਵਿੱਚ ਉਸਨੇ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ ਦਰਸ਼ਕਾਂ ਨੂੰ ਆਪਣੀ ਦਮਦਾਰ ਅਦਾਕਾਰੀ ਨਾਲ ਪ੍ਰਭਾਵਿਤ ਕੀਤਾ। ਦੱਸ ਦਈਏ ਕਿ ਇਸ ਕਲਾਕਾਰ ਨੇ ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ ਸਮੇਤ ਕਈ ਫੇਮਸ ਬਾਲੀਵੁੱਡ ਸਿਤਾਰਿਆਂ ਦੇ ਨਾਲ ਵੀ ਕੰਮ ਕੀਤਾ ਤੇ ਅੱਜ ਇਸ ਅਦਾਕਾਰ ਦੇ ਦੇਹਾਂਤ ਕਾਰਨ ਇੱਕ ਅਜਿਹਾ ਘਾਟਾ ਹੋਇਆ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l
ਤਾਜਾ ਜਾਣਕਾਰੀ