BREAKING NEWS
Search

ਹਨੇਰੇ ਚ ਪਾਣੀ ਦੇ ਨਾਲ ਨੌਜਵਾਨ ਨਿਗਲ ਗਿਆ ਮਧੂਮੱਖੀ , ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਮਧੂਮੱਖੀਆਂ ਮਨੁੱਖ ਨੂੰ ਸ਼ਹਿਦ ਵਰਗਾ ਕੁਦਰਤੀ ਵਰਦਾਨ ਪ੍ਰਦਾਨ ਕਰਦੀਆਂ ਹਨ, ਜਿਸ ਦੇ ਮਨੁੱਖ ਦੇ ਸਰੀਰ ਨੂੰ ਬਹੁਤ ਜਿਆਦਾ ਫਾਇਦੇ ਮਿਲਦੇ ਹਨ l ਪਰ ਜੇਕਰ ਮਧੂਮੱਖੀ ਕਿਸੇ ਨੂੰ ਡੰਗ ਮਾਰ ਦਵੇ ਤਾਂ ਮਨੁੱਖ ਦੇ ਸਰੀਰ ਦੇ ਉਸ ਹਿੱਸੇ ਤੇ ਸੋਜ ਪੈ ਜਾਂਦੀ ਹੈ, ਪਰ ਕੁਝ ਦਿਨਾਂ ਤੱਕ ਇਹ ਸੋਚ ਘੱਟ ਵੀ ਜਾਂਦੀ ਹੈ ਤੇ ਮਨੁੱਖ ਬਿਲਕੁਲ ਠੀਕ ਹੋ ਜਾਂਦਾ ਹੈ। ਪਰ ਕਦੇ ਸੁਣਿਆ ਕਿ ਮਧੂਮੱਖੀ ਦੇ ਨਾਲ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ? ਪਰ ਅਜਿਹਾ ਹੋ ਚੁੱਕਿਆ ਹੈ। ਜਿੱਥੇ ਹਨੇਰੇ ਵਿੱਚ ਨੌਜਵਾਨ ਵੱਲੋਂ ਪਾਣੀ ਵਿੱਚ ਮਧੂਮੱਖੀ ਨੂੰ ਨਿਗਲ ਲਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 22 ਸਾਲਾ ਮਜ਼ਦੂਰ ਦੀ ਮਧੂਮੱਖੀ ਕਰਕੇ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਰਾਤ ਨੂੰ ਪਾਣੀ ਪੀਂਦੇ ਸਮੇਂ ਮਧੂਮੱਖੀ ਨਿਗਲ ਲਈ ਸੀ। ਉਸ ਸਮੇਂ ਮਧੂਮੱਖੀ ਜ਼ਿੰਦਾ ਸੀ। ਉਸ ਨੇ ਨੌਜਵਾਨ ਦੀ ਫੂਡ ਪਾਈਪ ਤੇ ਜੀਭ ‘ਤੇ ਡੰਗ ਮਾਰ ਦਿੱਤਾ। ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ, ਉੱਥੇ ਹੀ ਇਸ ਹੈਰਾਨ ਕਰਨ ਵਾਲੇ ਮਾਮਲੇ ‘ਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਹਸਪਤਾਲ ਵਿੱਚ ਜਦੋਂ ਉਸ ਨੇ ਉਲਟੀ ਕੀਤੀ ਤਾਂ ਉਸ ਦੇ ਨਾਲ ਇੱਕ ਮੱਖੀ ਵੀ ਬਾਹਰ ਆ ਗਈ।

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਹਰੇਕ ਮਨੁੱਖ ਹੈਰਾਨ ਹੁੰਦਾ ਪਿਆ ਹੈ ਕਿ ਆਖਰ ਇੱਕ ਮਧੂ ਮੱਖੀ ਕਿਸੇ ਮਨੁੱਖ ਦੀ ਜਾਨ ਕਿਵੇਂ ਲੈ ਸਕਦੀ ਹੈ l ਮ੍ਰਿਤਕ ਬਰੇਸ਼ੀਆ ਦੇ ਪਿੰਡ ਮਾਨਪੁਰਾ ਚੱਕ ਦਾ ਰਹਿਣ ਵਾਲਾ ਸੀ। ਉਥੇ ਹੀ ਜਦੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਘਟਨਾ 6 ਦਸੰਬਰ ਦੀ ਹੈ। ਉਸ ਰਾਤ ਹਿਰੇਂਦਰ ਨੇ ਖਾਣਾ ਖਾ ਕੇ ਪਾਣੀ ਪੀ ਲਿਆ।

ਘਰ ਵਿੱਚ ਹਨੇਰਾ ਸੀ ਇਸ ਲਈ ਉਹ ਪਾਣੀ ਵਿੱਚ ਕੀ ਸੀ ਇਹ ਪਤਾ ਨਹੀਂ ਲਗਾ ਸਕਿਆ। ਕੁਝ ਸਮੇਂ ਬਾਅਦ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਇਹ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੱਥ-ਪੈਰ ਸੁੱਜ ਗਏ। ਉਹ ਤੁਰੰਤ ਉਸ ਨੂੰ ਬਰੇਸ਼ੀਆ ਦੇ ਸਰਕਾਰੀ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ l ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰਦੀ ਪਈ ਹੈ।



error: Content is protected !!