BREAKING NEWS
Search

ਕਿੱਕਰ/ਬਬੂਲ ਦੀਆਂ ਫਲੀਆਂ (ਤੁੱਕੇ) ਗੋਡਿਆਂ ਦੇ ਦਰਦ ਲਈ ਰਾਮਬਾਣ ਹੈ -ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿਕ ਕਰੋ

ਵੈਸੇ ਤਾਂ ਕਿੱਕਰ ਦੇ ਪੌਦੇ ਦੇ ਹਰ ਭਾਗ ਪੱਤੇ, ਫੁੱਲ,ਛਾਲ, ਫਲੀਆਂ ਸਭ ਫਾਇਦੇਮੰਦ ਹਨ । ਪਰ ਇਸ ਦੀਆਂ ਫਲੀਆਂ ਜਿਸ ਨੂੰ ਤੁੱਕੇ ਵੀ ਕਿਹਾ ਜਾਂਦਾ ਹੈ। ਸਭ ਤੋਂ ਜ਼ਿਆਦਾ ਗੁਣਕਾਰੀ ਹਨ । ਗਰਮੀ ਦੇ ਮੌਸਮ ਵਿੱਚ ਕਿੱਕਰ ਨੂੰ ਪੀਲੇ ਰੰਗ ਦੇ ਫੁੱਲ ਇਨ੍ਹਾਂ ਫੁੱਲਾਂ ਨੂੰ ਫ਼ਲੀਆਂ ਲੱਗਦੀਆਂ ਹਨ ।

ਕਿੱਕਰ ਦੀਆਂ ਫਲੀਆਂ ਦੇ ਫਾਇਦੇ

ਦੰਦ ਦਾ ਦਰਦ
ਬਬੂਲ ਦੀ ਫਲੀ ਦੇ ਛਿਲਕੇ ਬਦਾਮ ਦੇ ਛਿਲਕਿਆਂ ਦੀ ਰਾਖ ਵਿੱਚ ਨਮਕ ਮਿਲਾ ਕੇ ਦੰਦਾਂ ਤੇ ਮੰਜਨ ਕਰਨ ਨਾਲ ਦੰਦਾਂ ਦਾ ਦਰਦ ਦੂਰ ਹੁੰਦਾ ਹੈ ।

ਦਸਤ
ਬਬੂਲ ਦੀਆਂ ਦੋ ਫਲੀਆਂ ਖਾ ਕੇ ਉਸ ਤੋਂ ਬਾਅਦ ਲੱਸੀ ਪੀਣ ਨਾਲ ਦਸਤ ਠੀਕ ਹੁੰਦੇ ਹਨ ।

ਹੱਡੀਆਂ ਮਜ਼ਬੂਤ ਕਰੇ
ਕਿੱਕਰ ਦੇ ਬੀਜ ਪੀਸ ਕੇ 3 ਦਿਨ ਤੱਕ ਸ਼ਹਿਦ ਦੇ ਨਾਲ ਲੈਣ ਨਾਲ ਹੱਡੀਆਂ ਮਜ਼ਬੂਤ ਹੁੰਦੇ ਹਨ ।ਜੇ ਹੱਡੀ ਟੁੱਟੀ ਹੋਵੇ ਉਹ ਵੀ ਬਹੁਤ ਜਲਦੀ ਜੁੜਦੀ ਹੈ ।

ਲੋੜ ਤੋਂ ਵੱਧ ਪਿਸ਼ਾਬ ਆਉਣਾ
ਕਿੱਕਰ ਦੀ ਕੱਚੀ ਫਲੀ ਨੂੰ ਛਾਂ ਵਿੱਚ ਸੁਕਾ ਕੇ ਉਸ ਵਿੱਚ ਘਿਉ ਪਾ ਕੇ ਤਲ ਕੇ ਪਾਊਡਰ ਬਣਾ ਲਵੋ ।ਇਹ ਪਾਊਡਰ ਤਿੰਨ ਗ੍ਰਾਮ ਮਾਤਰਾ ਵਿੱਚ ਰੋਜ਼ਾਨਾ ਸੇਵਨ ਕਰੋ ਇਸ ਨਾਲ ਪਿਸ਼ਾਬ ਦਾ ਜ਼ਿਆਦਾ ਆਉਣਾ ਬੰਦ ਹੋ ਜਾਂਦਾ ਹੈ ।

ਸਰੀਰਕ ਸ਼ਕਤੀ ਅਤੇ ਕਮਜ਼ੋਰੀ ਮਿਟਾਏ
ਬਬੂਲ ਦੀਆਂ ਫਲੀਆਂ ਨੂੰ ਛਾਂ ਵਿੱਚ ਸੁਕਾ ਕੇ ਬਰਾਬਰ ਮਾਤਰਾ ਵਿੱਚ ਮਿਸ਼ਰੀ ਮਿਲਾ ਕੇ ਪੀਸ ਲਵੋ ਇਸ ਨੂੰ ਇੱਕ ਚਮਚ ਦੀ ਮਾਤਰਾ ਸਵੇਰੇ ਸ਼ਾਮ ਨਿਯਮਤ ਰੂਪ ਵਿੱਚ ਪਾਣੀ ਨਾਲ ਲਵੋ ਅਜਿਹਾ ਕਰਨ ਨਾਲ ਸ਼ਰੀਰਕ ਸ਼ਕਤੀ ਵਧਦੀ ਹੈ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ।

ਮਰਦਾਨਾ ਤਾਕਤ
ਬਬੂਲ ਦੀ ਫਲੀ ਦਾ ਰਸ ਪੀਣ ਨਾਲ ਜਾਂ ਕੱਚੀ ਖਾਣ ਨਾਲ ਮਰਦਾਨਾ ਕਮਜ਼ੋਰੀ ਦੂਰ ਹੁੰਦੀ ਹੈ।

ਮੂੰਹ ਦੇ ਛਾਲੇ
ਬਬੂਲ ਦੀ ਛਾਲ ਬਰੀਕ ਪੀਸ ਕੇ ਪਾਣੀ ਵਿੱਚ ਉਬਾਲ ਕੇ ਉਸ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ ।

ਗੋਡਿਆਂ ਦਾ ਦਰਦ
ਕਿੱਕਰ ਦੀਆਂ ਫਲੀਆਂ ਦਾ ਆਚਾਰ ਪਾ ਕੇ ਖਾਣ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੈ ਇਸ ਨੂੰ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ, ਧੰਨਵਾਦ ।



error: Content is protected !!