BREAKING NEWS
Search

ਅਮਰੀਕਾ ਚ ਭਾਰਤੀ ਵਿਅਕਤੀ ਨੇ ਖੌਫਨਾਕ ਤਰੀਕੇ ਨਾਲ ਕੀਤਾ ਸੀ ਪਤਨੀ ਦਾ ਕਤਲ , ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜਾ

ਆਈ ਤਾਜਾ ਵੱਡੀ ਖਬਰ 

ਦੇਸ਼ਾਂ ਵਿੱਚੋਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਪ੍ਰਾਪਤ ਹੁੰਦੀਆਂ ਪਈਆਂ ਹਨ, ਜਿੱਥੇ ਆਏ ਦਿਨੀ ਵਿਦੇਸ਼ਾਂ ‘ਚ ਭਾਰਤੀਆਂ ਦੇ ਕਤਲ ਕੀਤੇ ਜਾ ਰਹੇ ਹਨ l ਜਿਹੜਾ ਇਕ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ l ਇਸੇ ਵਿਚਾਲੇ ਇੱਕ ਹੋਰ ਮੰਦਭਾਗੀ ਖਬਰ ਸਾਂਝੀ ਕਰਾਂਗੇ, ਜਿਸ ਨੇ ਇੱਕ ਵਾਰ ਫਿਰ ਤੋਂ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਹਨ l ਇੱਕ ਵਾਰ ਫਿਰ ਤੋਂ ਅਮਰੀਕਾ ਦੇ ਵਿੱਚ ਇੱਕ ਭਾਰਤੀ ਦਾ ਕਤਲ ਕਰਨ ਦੇ ਕਾਰਨ ਦੋਸ਼ੀ ਨੂੰ ਸਜ਼ਾ ਸੁਣਾਈ ਗਈ ਹੈ। ਪਰ ਇਸ ਭਾਰਤੀ ਨੂੰ ਕਿਸੇ ਗੋਰੇ ਦੇ ਵੱਲੋਂ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ ਬਲਕਿ ਖੁਦ ਭਾਰਤੀ ਵਿਅਕਤੀ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਜੀ ਹਾਂ ਇਹ ਖੌਫਨਾਕ ਵਾਰਦਾਤ ਅਮਰੀਕਾ ਵਿੱਚ ਵਾਪਰੀ ਜਿੱਥੇ ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਤੇ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਉਸ ਨੂੰ ਹੁਣ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ l ਦੱਸਦਿਆ ਕਿ ਫਲੋਰਿਡਾ ਦੀ ਇਕ ਅਦਾਲਤ ਨੇ ਇਸ ਲਈ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਦੋਸ਼ੀ ਤੇ ਉਸ ਦੀ ਪਤਨੀ ਕੇਰਲ ਦੇ ਰਹਿਣ ਵਾਲੇ ਹਨ।

ਮਹਿਲਾ ਅਮਰੀਕਾ ਦੇ ਇਕ ਹਸਪਤਾਲ ਵਿਚ ਨਰਸ ਦਾ ਕੰਮ ਕਰਦੀ ਸੀ। ਉਸ ਨੇ ਪਹਿਲਾਂ ਪਤਨੀ ‘ਤੇ 17 ਵਾਰ ਚਾਕੂ ਨਾਲ ਵਾਰ ਕੀਤੇ ਫਿਰ ਡੈੱਡ ਬਾਡੀ ‘ਤੇ ਗੱਡੀ ਚੜ੍ਹਾ ਦਿੱਤੀ। ਦੱਸਦਿਆ ਕਿ ਇਹ ਘਟਨਾ ਸਾਲ 2020 ਦੀ ਹੈ। ਜਿੱਥੇ ਮੁਲਜ਼ਮ ਫਿਲਿਪ ਮੈਥਿਊ ਨੇ ਆਪਣੀ ਪਤਨੀ ਮੇਰਿਨ ਜਾਇ ਨੂੰ 17 ਵਾਰ ਚਾਕੂ ਨਾਲ ਵਾਰ ਕੀਤੇ ਤੇ ਫਿਰ ਘਟਨਾ ਵਾਲੀ ਥਾਂ ਤੋਂ ਭਜਣ ਤੋਂ ਪਹਿਲਾਂ ਉਸ ਦੀ ਡੈੱਡ ਬਾਡੀ ‘ਤੇ ਕਾਰ ਚੜ੍ਹਾ ਦਿੱਤੀ।

ਕੇਰਲ ਦੇ ਕੋਟਾਯਮ ਦੀ ਰਹਿਣ ਵਾਲੀ ਜਾਇ ਹਸਪਤਾਲ ਤੋਂ ਬਾਹਰ ਆ ਰਹੀ ਸੀ। ਉਹ ਹਸਪਤਾਲ ਵਿਚ ਨਰਸ ਦਾ ਕੰਮ ਕਰਦੀ ਸੀ। ਇਹ ਘਟਨਾ ਉਦੋਂ ਵਾਪਰੀ। ਮੈਥਿਊ ਵੀ ਕੇਰਲ ਦਾ ਮੂਲ ਵਾਸੀ ਹੈ। ਹੁਣ ਇਸ ਘਟਨਾ ਦੇ ਪੂਰੇ ਤਿੰਨ ਸਾਲ ਬਾਅਦ ਅਦਾਲਤ ਦੇ ਵੱਲੋਂ ਦੋਸ਼ੀ ਪਤੀ ਨੂੰ ਸਜ਼ਾ ਸੁਣਾਈ ਗਈ ਹੈ, ਪਰ ਹਾਲੇ ਤੱਕ ਕਾਰਨ ਨਹੀਂ ਪਤਾ ਚੱਲ ਸਕੇ ਕਿ ਇਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਿਉਂ ਕੀਤਾ ਗਿਆ ਹੈ l



error: Content is protected !!