ਆਈ ਤਾਜਾ ਵੱਡੀ ਖਬਰ
ਇਹਨਾਂ ਦਿਨੀ ਬਹੁਤ ਸਾਰੇ ਕਲਾਕਾਰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਘਿਰੇ ਹੋਏ ਹਨ ਤੇ ਸੋਸ਼ਲ ਮੀਡੀਆ ਉੱਪਰ ਕਾਫੀ ਸੁਰਖੀਆਂ ਬਟੋਰਦੇ ਪਏ ਹਨ l ਜਿਨਾਂ ਵਿੱਚ ਇੱਕ ਨਾਮ ਮਸ਼ਹੂਰ ਰੈਪਰ ਹਨੀ ਸਿੰਘ ਦਾ ਹੈ l ਇਸੇ ਵਿਚਾਲੇ ਹੁਣ ਹਨੀ ਸਿੰਘ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੇ ਹਨੀ ਸਿੰਘ ਦੇ ਫੈਨਸ ਨੂੰ ਨਿਰਾਸ਼ ਕਰਕੇ ਰੱਖ ਦਿੱਤਾ ਹੈ। ਦਰਅਸਲ ਦਿੱਲੀ ਦੀ ਅਦਾਲਤ ਨੇ ਗਾਇਕ ਹਨੀ ਸਿੰਘ ਦੇ ਤਲਾਕ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਢਾਈ ਸਾਲ ਪੁਰਾਣੇ ਮੁਕੱਦਮੇ ‘ਤੇ ਫ਼ੈਸਲਾ ਸੁਣਾ ਦਿੱਤਾ ਹੈ l
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਪ੍ਰਸਿੱਧ ਗਾਇਕ ਤੇ ਰੈਪਰ ਹਨੀ ਸਿੰਘ ਅਤੇ ਉਸਦੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ, ਜਿਸ ਕਾਰਨ ਹੁਣ ਦੋਵੇਂ ਇੱਕ ਦੂਜੇ ਤੋਂ ਅਲੱਗ ਹੋ ਜਾਣਗੇ । ਪ੍ਰਿੰਸੀਪਲ ਜੱਜ ਪਰਮਜੀਤ ਸਿੰਘ ਨੇ ਹਨੀ ਸਿੰਘ ਤੇ ਉਸ ਦੀ ਪਤਨੀ ਦੇ ਪੁਰਾਣੇ ਮੁਕੱਦਮੇਬਾਜ਼ੀ ਨੂੰ ਖਤਮ ਕਰਦੇ ਹੋਏ ਦੋਵਾਂ ਨੂੰ ਤਲਾਕ ਦਾ ਹੁਕਮ ਦਿੱਤਾ। ਜਿਸ ਕਾਰਨ ਹੁਣ ਦੋਵੇਂ ਵਿਆਹ ਵਰਗੇ ਪਵਿੱਤਰ ਬੰਧਨ ਤੋਂ ਮੁਕਤ ਹੋ ਚੁੱਕੇ ਹਨ l
ਜ਼ਿਕਰਯੋਗ ਹੈ ਕਿ ਹਨੀ ਸਿੰਘ ਦੀ ਪਤਨੀ ਨੇ ਉਹਨਾਂ ‘ਤੇ ਘਰੇਲੂ ਹਿੰਸਾ ਦੇ ਦੋਸ਼ ਲਾਏ ਸਨ। ਉਸਨੇ ਦੱਸਿਆ ਕਿ ਉਹ ਡਰ ਦੇ ਮਾਹੌਲ ਵਿੱਚ ਰਹਿ ਰਹੀ ਸੀ ਕਿਉਂਕਿ ਉਸਨੂੰ ਮਾਨਸਿਕ, ਸਰੀਰਕ, ਭਾਵਨਾਤਮਕ, ਜਿਨਸੀ ਅਤੇ ਆਰਥਿਕ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ।
ਇੱਕ ਵਾਰ ਪਹਿਲਾਂ ਵੀ ਹਨੀ ਸਿੰਘ ਦੀ ਪਤਨੀ ਦੇ ਵੱਲੋਂ ਇਹ ਸਾਰੇ ਦੋਸ਼ ਲਗਾਏ ਗਏ ਸਨ ਪਰ ਉਦੋਂ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਸੀ ਤੇ ਸਭ ਕੁਝ ਠੀਕ ਠਾਕ ਹੋ ਗਿਆ ਸੀ, ਸਮਝੌਤੇ ਦੇ ਹਿੱਸੇ ਵਜੋਂ, ਸਿੰਘ ਨੇ ਪਿਛਲੇ ਸਾਲ ਆਪਣੀ ਸਾਬਕਾ ਪਤਨੀ ਨੂੰ 1 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਸੌਂਪਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਫਿਰ ਤੋਂ ਅਦਾਲਤ ਵਿੱਚ ਹੁਣ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਜਿਸ ਕਾਰਨ ਹਨੀ ਸਿੰਘ ਤੇ ਉਹਨਾਂ ਦੀ ਪਤਨੀ ਦਾ ਹੁਣ ਪੂਰਨ ਰੂਪ ‘ਚ ਤਲਾਕ ਹੋ ਚੁੱਕਿਆ ਹੈ।
ਤਾਜਾ ਜਾਣਕਾਰੀ