ਆਈ ਤਾਜਾ ਵੱਡੀ ਖਬਰ
ਜਿੱਥੇ ਇਸ ਧਰਤੀ ਉਪਰ ਜਨਮਿਆ ਗਰੀਬ ਬੰਦਾ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਿਹਾ ਹੈ, ਦੂਜੇ ਪਾਸੇ ਅਮੀਰ ਲੋਕ ਅਮੀਰਾਂ ਦੀ ਲਿਸਟ ਵਿੱਚ ਉਪਰਲੇ ਸਥਾਨ ਨੂੰ ਹਾਸਲ ਕਰਨ ਦੀ ਦੌੜ ਲਗਾਉਂਦੇ ਪਏ ਹਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਭਾਰਤ ਦੀ ਤਾਂ, ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਹਨ, ਜਿਹੜੇ ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਦੂਜੇ ਸਥਾਨ ਹੇਠਾਂ ਡਿਗ ਗਏ ਹਨ। ਹੁਣ ਉਹਨਾਂ ਦੀ ਜੁਗਾ ਇੱਕ ਔਰਤ ਨੇ ਲੈ ਲਈ ਹੈ l ਜੀ ਹਾਂ ਹੁਣ ਤੁਹਾਨੂੰ ਦੁਨੀਆਂ ਦੀ ਸਭ ਤੋਂ ਅਮੀਰ ਔਰਤ ਬਾਰੇ ਦੱਸਾਂਗੇ, ਜਿਸ ਦੀ ਦੌਲਤ ਇੰਨੀ ਜਿਆਦਾ ਹੈ ਕਿ ਉਸਨੇ ਮੁਕੇਸ਼ ਅੰਬਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ l ਦੱਸਦਿਆ ਕਿ ਮੈਕਸੀਕੋ ਦੇ ਕਾਰਲੋਸ ਸਲਿਮ ਤੇ ਦੁਨੀਆ ਦੀ ਸਭ ਤੋਂ ਅਮੀਰ ਔਰਤ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਨਿਕਲ ਗਈ ਹੈ।
ਉਥੇ ਹੀ ਦੂਜੇ ਪਾਸੇ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ 11ਵੇਂ ਤੋਂ 13ਵੇਂ ਨੰਬਰ ’ਤੇ ਖਿਸਕ ਗਏ ਹਨ। ਹੁਣ ਅਮੀਰਾਂ ਦੀ ਇਸ ਸੂਚੀ ਦੇ ਵਿੱਚ ਮੈਕਸੀਕੋ ਦੇ ਕਾਰਲੋਸ ਸਲਿਮ ਤੇ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਵਾਲੇ ਨੰਬਰ ਤੇ ਫਿਟ ਹੋ ਚੁੱਕੇ ਹਨ । ਜ਼ਿਕਰਯੋਗ ਹੈ ਕਿ ਇਸ ਦੁਨੀਆ ਦੀ ਸਭ ਤੋਂ ਅਮੀਰ ਔਰਤ ਮਾਇਰਸ ਹੈ ਤੇ ਸਾਲ 2021 ਵਿਚ ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ ਟੌਪ-10 ’ਚ ਵੀ ਰਹਿ ਚੁੱਕੀ ਹੈ। ਪਰ ਹੁਣ ਉਹਨਾਂ ਦੇ ਵੱਲੋਂ ਵੱਡੇ ਵੱਡੇ ਅਮੀਰਾਂ ਨੂੰ ਵੀ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ l ਜ਼ਿਕਰਯੋਗ ਹੈ ਕਿ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 86.5 ਅਰਬ ਡਾਲਰ ਪੁੱਜ ਗਈ ਹੈ।
ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿਚ 59.3 ਕਰੋੜ ਡਾਲਰ ਦੀ ਗਿਰਾਵਟ ਆਈ ਹੈ ਤੇ ਉਹ ਟੌਪ-15 ’ਚ ਨੈੱਟਵਰਥ ਗੁਆਉਣ ਵਾਲੇ ਇਕੱਲੇ ਅਰਬਪਤੀ ਹਨ। ਹੁਣ ਤੁਹਾਨੂੰ ਇਸ ਔਰਤ ਤੇ ਬਿਜਨਸ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹਾਂ, ਫਰਾਂਸੁਆ ਬੇਟਨਕਾਟ ਮਾਇਰਸ ਮਹਿਲਾ ਕਾਰੋਬਾਰੀ ਹੋਣ ਦੇ ਨਾਲ-ਨਾਲ ਫਿਲੇਂਥ੍ਰਾਪਿਸਟ ਅਤੇ ਲੇਖਕ ਵੀ ਹੈ। ਉਸ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ ਲੋਰੀਅਲ ਵਿਰਾਸਤ ਵਿਚ ਮਿਲਿਆ ਹੈ।
ਇਸ ਵਿਚ ਉਸ ਦੀ ਇਕ ਤਿਹਾਈ ਹਿੱਸੇਦਾਰੀ ਹੈ। ਉਹ ਇਸ ਦੀ ਹੋਲਡਿੰਗ ਕੰਪਨੀ ਦੀ ਚੇਅਰਪਰਸਨ ਹੈ। ਲੋਰੀਅਲ ਕੋਲ ਲੈਨਕਮ ਅਤੇ ਗਾਰਨੀਅਰ ਬ੍ਰਾਂਡ ਹਨ ਅਤੇ 2022 ਵਿਚ ਕੰਪਨੀ ਦਾ ਮਾਲੀਆ 41.9 ਅਰਬ ਡਾਲਰ ਰਿਹਾ ਸੀ। ਇਹੀ ਵੱਡਾ ਕਾਰਨ ਹੈ ਕਿ ਇਸ ਔਰਤ ਦੇ ਵੱਲੋਂ ਹੁਣ ਵੱਡੇ ਵੱਡੇ ਅਮੀਰਾਂ ਨੂੰ ਵੀ ਅਮੀਰਾਂ ਦੀ ਸੂਚੀ ਵਿੱਚ ਹੇਠਾਂ ਕਰਕੇ ਅੱਗੇ ਆਪਣਾ ਨਾਮ ਕੀਤਾ ਜਾ ਰਿਹਾ ਹੈ।
Home ਤਾਜਾ ਜਾਣਕਾਰੀ ਦੁਨੀਆ ਦੀ ਸਭ ਤੋਂ ਅਮੀਰ ਔਰਤ ਨੇ ਦੌਲਤ ਚ ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ , ਇਹ ਹੈ ਬਿਜ਼ਨੈੱਸ ਏਨੀ ਹੈ ਨੈੱਟਵਰਥ
ਤਾਜਾ ਜਾਣਕਾਰੀ