ਆਈ ਤਾਜਾ ਵੱਡੀ ਖਬਰ
ਕਈ ਵਾਰ ਕੁਝ ਕਹਾਣੀਆਂ ਮਨੁੱਖ ਦੇ ਦਿਲ ਤੇ ਦਿਮਾਗ ਉੱਪਰ ਬਹੁਤ ਗਹਿਰਾ ਪ੍ਰਭਾਵ ਛੱਡ ਜਾਂਦੀਆਂ ਹਨ l ਅੱਜ ਇੱਕ ਅਜਿਹੀ ਹੀ ਕਹਾਣੀ ਦੱਸਾਂਗੇ ਜਿਹੜੀ ਇੱਕ ਅਜਿਹੀ ਪਿਆਰ ਕਹਾਣੀ ਹੈ ਜੋ ਸਭ ਨੂੰ ਭਾਵੁਕ ਕਰ ਰਹੀ ਹੈ l ਅੱਜਕੱਲ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜਕੱਲ ਦੇ ਸਮੇਂ ਦੇ ਵਿੱਚ ਜਿੰਨਾ ਸੌਖਾ ਹੁੰਦਾ ਹੈ ਪਿਆਰ ਮਿਲਣਾ ਹੋਇਆ ਪਿਆ ਹੈ , ਉਨ੍ਹਾਂ ਹੀ ਸੌਖਾ ਹੋ ਚੁੱਕਾ ਹੈ ਰਿਸ਼ਤਿਆਂ ਦਾ ਟੁੱਟਣਾ l ਪਰ ਇਸ ਦੌਰਾਨ ਲੋਕ ਸੱਚੇ ਪਿਆਰ ਦੀ ਕੀਮਤ ਭੁੱਲਦੇ ਜਾ ਰਹੇ ਹਨ l
ਪਰ ਅੱਜ ਇੱਕ ਸੱਚੀ ਪਿਆਰ ਦੀ ਕਹਾਣੀ ਦੱਸਾਂਗੇ, ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਲੋਕ ਇਸ ਦੀ ਵੀਡੀਓ ਵੇਖ ਕੇ ਕਾਫੀ ਭਾਵਕ ਹੁੰਦੇ ਹੋਏ ਨਜ਼ਰ ਆਉਂਦੇ ਪਏ ਹਨ l ਜਿੱਥੇ ਇਕ ਔਰਤ ਹਰ ਰੋਜ਼ ਆਪਣੇ ਮਰ ਚੁੱਕੇ ਪਤੀ ਨਾਲ ਖਾਣਾ ਖਾਂਦੀ ਹੈ, ਉਸ ਲਈ ਹਰ ਰੋਜ਼ ਇਹ ਔਰਤ ਖਾਣਾ ਬਣਾਉਂਦੀ ਹੈ ਤੇ ਇਹ ਦੋਵੇਂ ਇਕੱਠੇ ਖਾਣਾ ਖਾਂਦੇ ਹਨ । ਇਹ ਮਾਮਲਾ ਚੀਨ ਦਾ ਦੱਸਿਆ ਜਾ ਰਿਹਾ ਹੈ l ਜ਼ਿਕਰਯੋਗ ਹੈ ਕਿ ਚੌਂਗਕਿੰਗ ਦੀ ਰਹਿਣ ਵਾਲੀ 82 ਸਾਲਾ ਔਰਤ ਦੇ ਪਤੀ ਦੀ 23 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਔਰਤ ਉੱਪਰ ਅਜਿਹਾ ਦੁੱਖਾਂ ਦਾ ਪਹਾੜ ਟੁੱਟ ਪਿਆ ਕਿ ਉਹ ਇਸ ਸਦਮੇ ਤੋਂ ਉਭਰ ਨਹੀਂ ਸਕੀ।
ਉਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਇਸ ਲਈ ਅੱਜ ਵੀ ਉਹ ਉਸ ਲਈ ਖਾਣਾ ਬਣਾਉਂਦੀ ਤੇ ਪਰੋਸਦੀ ਹੈ, ਇਨਾ ਹੀ ਨਹੀਂ ਸਗੋਂ ਦੋਵੇਂ ਇਕੱਠੇ ਖਾਣਾ ਖਾਂਦੇ ਵੀ ਹਨ । ਇਹ ਪਿਆਰ ਕਹਾਣੀ ਸਭ ਨੂੰ ਝਿੰਜੋੜ ਕੇ ਰੱਖਦੀ ਪਈ ਹੈ ਤੇ ਇਸਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ,ਜਿਸ ਨੂੰ ਵੇਖਣ ਤੋਂ ਬਾਅਦ ਲੋਕ ਇਸ ਔਰਤ ਦੇ ਪਿਆਰ ਨੂੰ ਸਲੂਟ ਕਰਦੇ ਹੋਏ ਨਜ਼ਰ ਆਉਂਦੇ ਪਏ ਹਨ। ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਔਰਤ ਪਿਛਲੇ 23 ਸਾਲਾਂ ਤੋਂ ਅਜਿਹਾ ਹੀ ਕਰ ਰਹੀ ਹੈ।
ਉਹ ਆਪਣੇ ਪਤੀ ਦੀ ਫੋਟੋ ਆਪਣੇ ਸਾਹਮਣੇ ਰੱਖਦੀ ਤੇ ਇਸ ਨਾਲ ਖਾਣਾ ਖਾਂਦੀ ਹੈ। ਇਹ ਬਜ਼ੁਰਗ ਔਰਤ ਆਪਣੇ ਪਤੀ ਨੂੰ ਬਹੁਤ ਜਿਆਦਾ ਪਿਆਰ ਕਰਦੀ ਹੈ, ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਵੀਡੀਓ ਇਹਨਾਂ ਦੇ ਪਿਆਰ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਬਿਆਨ ਕਰਦੀ ਪਈ ਹੈ।
ਤਾਜਾ ਜਾਣਕਾਰੀ