ਆਈ ਤਾਜਾ ਵੱਡੀ ਖਬਰ
ਸਭ ਨੂੰ ਹੀ ਪਤਾ ਹੈ ਕਿ ਫਾਸਟ ਫੂਡ ਖਾਣਾ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ, ਪਰ ਇਸ ਦੇ ਬਾਵਜੂਦ ਵੀ ਲੋਕ ਆਪਣੀ ਜੀਭ ਦੇ ਸਵਾਦ ਕਾਰਨ ਅਲਗ ਅਲਗ ਫਾਸਟ ਫੂਡ ਦਾ ਸੇਵਨ ਕਰਦੇ ਹਨ। ਜਿਸ ਦੇ ਹਾਨੀਕਾਰਕ ਪ੍ਰਭਾਵ ਉਨਾਂ ਦੇ ਸਰੀਰ ਉੱਪਰ ਜਰੂਰ ਪੈਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਨੌ ਸਾਲਾਂ ਦੀ ਬੱਚੀ ਨੇ ਇੱਕ ਅਜਿਹੀ ਚੀਜ਼ ਬਾਜ਼ਾਰ ਤੋਂ ਲਿਆ ਕੇ ਖਾਦੀ,ਜਿਸ ਤੋਂ ਬਾਅਦ ਬੱਚੀ ਆਪਣੇ ਮਾਂ ਪਿਓ ਨੂੰ ਹੀ ਭੁੱਲ ਗਈ l ਇਹ ਹੈਰਾਨ ਕਰਨ ਵਾਲੀ ਘਟਨਾ ਆਸਟਰੇਲੀਆ ਤੋਂ ਸਾਹਮਣੇ ਆਈ, ਜਿੱਥੇ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ ਕੁੜੀ ਜਿਸਦੀ ਉਮਰ ਸਿਰਫ਼ 9 ਸਾਲ ਦੀ ਹੈ, ਉਸ ਨਾਲ ਇਹ ਅਜੀਬੋ ਕਰੀਬ ਘਟਨਾ ਵਾਪਰੀ ਜਿਸ ਤੋਂ ਬਾਅਦ ਇਸ ਘਟਨਾ ਨੇ ਉਸਦੇ ਮਾਪਿਆਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਬੱਚੀ ਨੂੰ ਬਹੁਤ ਜਿਆਦਾ ਭੁੱਖ ਲੱਗੀ ਹੋਈ ਸੀ, ਜਿਸ ਤੋਂ ਬਾਅਦ ਬੱਚੀ ਨੇ ਨਾਸ਼ਤੇ ਵਿੱਚ ਸੈਂਡਵਿਚ ਖਾਣ ਦੀ ਮੰਗ ਕੀਤੀ, ਪਰ ਇਸ ਤੋਂ ਬਾਅਦ ਜੋ ਹੋਇਆ, ਉਸ ਦੀ ਉਮੀਦ ਕਿਸੇ ਨੇ ਵੀ ਸ਼ਾਇਦ ਨਹੀਂ ਕੀਤੀ ਹੋਵੇਗੀ ਕਿਉਂਕਿ ਕੁੜੀ ਹੁਣ ਆਪਣੇ ਮਾਪਿਆਂ ਤੱਕ ਨੂੰ ਨਹੀਂ ਪਛਾਣ ਨਹੀਂ ਪਾ ਰਹੀ । ਦੱਸਦਿਆ ਕਿ ਇਸ 9 ਸਾਲਾਂ ਕੁੜੀ ਨੇ ਇੱਕ ਬੇਕਨ ਤੇ ਐਡ ਰੋਲ ਖਾਧਾ ਸੀ। ਉਹ ਇਹ ਸੈਂਡਵਿਚ ਸਥਾਨਕ ਵਿਕਰੇਤਾ ਤੋਂ ਲੈ ਕੇ ਆਈ ਸੀ ਅਤੇ ਖਾ ਰਹੀ ਸੀ।
ਬੱਚੀ ਬੜੇ ਸਵਾਦਾਂ ਦੇ ਨਾਲ ਇਹ ਸੈਨ ਵਿੱਚ ਖਾਂਦੀ ਪਈ ਸੀ ਕਿ ਇਸੇ ਵਿਚਾਲੇ ਬੱਚੀ ਦੇ ਗਲੇ ‘ਚ ਕੋਈ ਚੀਜ਼ ਫਸ ਗਈ ਤੇ ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ। ਮਾਂ ਕ੍ਰਿਸਟਨ ਸਾਂਡਰਸ ਨੂੰ ਲੱਗਾ ਕਿਉਂਕਿ ਉਹ ਜਲਦੀ-ਜਲਦੀ ਖਾ ਰਹੀ ਸੀ, ਇਸ ਲਈ ਸ਼ਾਇਦ ਖਾਣਾ ਅਟਕ ਰਿਹਾ ਹੋਵੇਗਾ, ਜਿਸ ਤੋਂ ਬਾਅਦ ਮਾਂ ਦੇ ਵੱਲੋਂ ਆਪਣੀ ਧੀ ਨੂੰ ਪਾਣੀ ਪੀਣ ਦੇ ਲਈ ਦੇ ਦਿੱਤਾ ਗਿਆ, ਬੱਚੀ ਨੇ ਸੁੱਜੇ ਹੋਏ ਗਲੇ ਨਾਲ ਸੈਂਡਵਿਚ ਤਾਂ ਖਾ ਲਿਆ ਪਰ ਉਸ ਦੀ ਸਿਹਤ ਅਚਾਨਕ ਵਿਗੜਨ ਲੱਗੀ।
ਇਸ ਬੱਚੀ ਦੀ ਹਾਲਤ ਕੁਝ ਇਸ ਕਦਰ ਵਿਗੜੀ ਕਿ ਹੌਲੀ-ਹੌਲੀ ਉਸ ਨੂੰ ਆਪਣੇ ਪਰਿਵਾਰ ਨੂੰ ਵੀ ਪਛਾਣਨ ਵਿੱਚ ਮੁਸ਼ਕਲ ਹੋਣ ਲੱਗੀ ਸੀ। ਅਜਿਹੇ ‘ਚ ਮਾਪੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਸਕੈਨ ‘ਚ ਪਤਾ ਲੱਗਾ ਕਿ ਬੱਚੀ ਦੇ ਗਲੇ ਦੇ ਕੋਲ ਇੱਕ ਪਤਲੀ ਤਾਰ ਫਸੀ ਹੋਈ ਸੀ। ਇਸ ਲਈ ਨਾ ਸਿਰਫ ਦਿਮਾਗ ਨੂੰ ਖੂਨ ਦੀ ਸਪਲਾਈ ਵਿੱਚ ਸਮੱਸਿਆ ਆਈ ਬਲਕਿ ਇਨਫੈਕਸ਼ਨ ਵੀ ਹੋ ਗਈ। ਡਾਕਟਰਾਂ ਨੇ ਆਪਰੇਸ਼ਨ ਕਰਕੇ ਤਾਰ ਕੱਢ ਦਿੱਤੀ l ਫਿਲਹਾਲ ਬੱਚੀ ਬਿਲਕੁਲ ਠੀਕ ਹੈ l
Home ਤਾਜਾ ਜਾਣਕਾਰੀ 9 ਸਾਲਾਂ ਬੱਚੀ ਸੈਂਡਵਿਚ ਖਾਣ ਤੋਂ ਬਾਅਦ ਆਪਣੇ ਮਾਂ ਪਿਓ ਨੂੰ ਭੁੱਲ ਗਈ , ਡਾਕਟਰਾਂ ਨੇ ਕਰਤਾ ਹੈਰਾਨ ਕਰਨ ਵਾਲਾ ਖੁਲਾਸਾ
ਤਾਜਾ ਜਾਣਕਾਰੀ