ਆਈ ਤਾਜਾ ਵੱਡੀ ਖਬਰ
ਜਿੱਥੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਪਿਆ l ਵੱਡੀ ਗਿਣਤੀ ‘ਚ ਕਿਸਾਨ ਖੱਜਲ ਖਰਾਬ ਹੁੰਦੇ ਪਏ ਹਨ। ਦੂਜੇ ਪਾਸੇ ਤਿਉਹਾਰਾਂ ਦੇ ਨਜ਼ਦੀਕ ਆਉਣ ਦੇ ਚਲਦੇ ਕਿਸਾਨਾਂ ਦੀਆਂ ਮੁਸੀਬਤਾਂ ਹੋਰ ਜਿਆਦਾ ਵੱਧਦੀਆਂ ਹੋਈਆਂ ਨਜ਼ਰ ਆਉਂਦੀਆਂ ਪਈਆਂ ਹਨ, ਪਰ ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਕਿਸਾਨਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਜੀ ਹਾਂ ਕਿਸਾਨਾਂ ਨੂੰ ਹੁਣ ਕੇਂਦਰ ਸਰਕਾਰ ਦਿਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਦੇਣ ਜਾ ਰਹੀ ਹੈ ਜਿਸ ਦੇ ਚਲਦੇ ਕਿਸਾਨਾਂ ਵਿੱਚ ਖੁਸ਼ੀ ਵੇਖਣ ਨੂੰ ਮਿਲਦੀ ਪਈ ਹੈ ।
ਦਰਅਸਲ ਹੁਣ ਕੇਂਦਰ ਸਰਕਾਰ ਦੇ ਵੱਲੋਂ ਹਾੜੀ ਦੀਆਂ 6 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਭਾਵ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ, ਜਿਸ ਕਾਰਨ ਹੁਣ ਐਮ.ਐਸ.ਪੀ ਨੂੰ 2 ਫੀਸਦੀ ਤੋਂ ਵਧਾ ਕੇ 7 ਫੀਸਦੀ ਕਰਨ ਦੀ ਦਾ ਫੈਸਲਾ ਲਿਆ ਗਿਆ ਤੇ ਇਸਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ । ਇਹ ਫ਼ੈਸਲਾ ਕੈਬਨਿਟ ਮੀਟਿੰਗ ‘ਚ ਲਿਆ ਗਿਆ, ਜਿਸ ਕਾਰਨ ਸਰਕਾਰ ਨੇ ਕਣਕ ਤੇ ਸਰ੍ਹੋਂ ਸਮੇਤ 6 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਵੱਡਾ ਫੈਸਲਾ ਕੀਤਾ, ਜਿਹਨਾਂ ‘ਚ ਕਣਕ, ਜੌਂ, ਆਲੂ, ਛੋਲੇ, ਦਾਲ, ਅਲਸੀ, ਮਟਰ ਤੇ ਸਰ੍ਹੋਂ ਨੂੰ ਹਾੜੀ ਦੀਆਂ ਮੁੱਖ ਫ਼ਸਲਾਂ ਮੰਨਿਆ ਜਾਂਦਾ ਤੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾ ਕੇ 150 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ, ਜਿਸ ਕਾਰਨ ਕਿਸਾਨ ‘ਚ ਖੁਸ਼ੀ ਵੇਖਣ ਨੂੰ ਮਿਲਦੀ ਪਈ ਹੈ l
ਦਸਦਿਆਂ ਕਿ ਇਸ ਵੱਡੇ ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਸਰਕਾਰ ਕਿਸਾਨਾਂ ਦੀ ਆਮਦਨ ਡੇਢ ਗੁਣਾ ਵਧਾਏਗੀ। ਕਿਸਾਨਾਂ ਨੂੰ ਤੇਲ ਬੀਜਾਂ ਤੇ ਸਰ੍ਹੋਂ ਦਾ ਪਿਛਲੇ ਸਾਲ ਦੇ ਮੁਕਾਬਲੇ 200 ਰੁਪਏ ਪ੍ਰਤੀ ਕੁਇੰਟਲ ਭਾਅ ਮਿਲਿਆ ਹੈ।
ਦਾਲ ਦੇ ਭਾਅ ਵਿੱਚ 425 ਰੁਪਏ ਪ੍ਰਤੀ ਕੁਇੰਟਲ, ਕਣਕ ‘ਤੇ 150 ਰੁਪਏ, ਜੌਂ ‘ਤੇ 115 ਰੁਪਏ, ਛੋਲਿਆਂ ਦੀ ਕੀਮਤ ‘ਤੇ 105 ਰੁਪਏ ਤੇ ਸੂਰਜਮੁਖੀ ਦੀ ਕੀਮਤ ‘ਤੇ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ l ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਿਤੇ ਨਾ ਕਿਤੇ ਕਿਸਾਨ ਹੁਣ ਕਾਫੀ ਖੁਸ਼ ਨਜ਼ਰ ਆਉਂਦੇ ਪਏ ਹਨ ਕਿਉਂਕਿ ਦਿਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਇੱਕ ਵੱਡਾ ਤੋਹਫਾ ਦਿੱਤਾ ਗਿਆ।
ਤਾਜਾ ਜਾਣਕਾਰੀ