ਆਈ ਤਾਜਾ ਵੱਡੀ ਖਬਰ
ਜੇਕਰ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਹੌਸਲੇ ਬੁਲੰਦ ਕਰਕੇ ਸਖਤ ਮਿਹਨਤ ਕਰੇ ਤਾਂ ਵੱਡੇ ਤੋਂ ਵੱਡਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਕਿਸੇ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਮਰ ਕੋਈ ਵੀ ਮਾਇਨੇ ਨਹੀਂ ਰੱਖਦੀ, ਕਈ ਵਾਰ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਲੋਕ ਵੱਡੇ ਮੁਕਾਮ ਹਾਸਿਲ ਕਰ ਲੈਂਦੇ ਹਨ ਤੇ ਕਈ ਲੋਕ ਬੁੜਾਪੇ ਦੇ ਵਿੱਚ ਅਜਿਹੇ ਕੰਮ ਕਰਦੇ ਨੇ ਜਿਹੜੇ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਪਰ ਜਦੋਂ ਕੋਈ ਮਨੁੱਖ ਛੋਟੀ ਜਿਹੀ ਉਮਰ ਦੇ ਵਿੱਚ ਵੱਡੀਆਂ ਉਛਾਲਾਂ ਮਾਰਦਾ ਹੈ ਤਾਂ ਉਸਦੇ ਚਰਚੇ ਦੂਰ ਦੂਰ ਤੱਕ ਛੜ ਜਾਂਦੇ ਹਨ l
ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਛੋਟੀ ਉਮਰ ਦੇ ਵਿੱਚ ਇੱਕ ਬੱਚੀ ਦੇ ਵੱਲੋਂ ਵੱਡਾ ਮੁਕਾਮ ਹਾਸਿਲ ਕੀਤਾ ਗਿਆ ਜਿਸ ਵੱਲੋਂ ਆਪਣੀ 100 ਕਰੋੜ ਰੁਪਏ ਦੀ ਕੰਪਨੀ ਬਣਾਈ ਗਈ। ਦੱਸ ਦੇਈਏ ਕਿ ਇੱਕ 16 ਸਾਲ ਦੀ ਕੁੜੀ ਨੇ ਇੱਕ ਵੱਡੀ ਕੰਪਨੀ ਸਥਾਪਤ ਕੀਤੀ, ਜਿਸ ਕੰਪਨੀ ਦੀ ਇਹ ਕੁੜੀ ਖੁਦ ਮਾਲਕਣ ਹੈ, ਜੀ ਹਾਂ 16 ਸਾਲ ਦੀ ਭਾਰਤੀ ਕੁੜੀ ਨੇ ਆਪਣੇ ਸਟਾਰਟਅੱਪ Delv.AI ਨਾਲ AI ਦੀ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾ ਲਈ ਹੈ। ਜਿਸ ਕਾਰਨ ਇਸ ਬੱਚੀ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ l
ਹੀ ਇੱਕ ਰਿਪੋਰਟ ਦੇ ਅਨੁਸਾਰ ਪਤਾ ਚੱਲਿਆ ਹੈ ਕਿ , ਪ੍ਰਾਂਜਲੀ ਅਵਸਥੀ ਨੇ 2022 ‘ਚ Delv.AI ਦੀ ਸ਼ੁਰੂਆਤ ਕੀਤੀ ਸੀ, ਇਸ ਸਟਾਰਟਅੱਪ ਦੀ ਪਹਿਲਾਂ ਹੀ ਕੀਮਤ 100 ਕਰੋੜ ਰੁਪਏ ਹੈ ਅਤੇ ਹਾਲ ਹੀ ਵਿੱਚ ਮਿਆਮੀ ਟੈਕ ਵੀਕ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।16 ਸਾਲ ਦੀ ਉਮਰ ਵਿੱਚ, ਅਵਸਥੀ ਕੋਲ 10 ਲੋਕਾਂ ਦੀ ਇੱਕ ਛੋਟੀ ਟੀਮ ਹੈ। ਇਸ ਲੜਕੀ ਦੇ ਵੱਲੋਂ ਇਸ ਕੰਪਨੀ ਨੂੰ ਸਟਾਰਟ ਕਰਕੇ ਜਿੱਥੇ ਕਈਆਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਹੈ ਉੱਥੇ ਹੀ ਇਸ ਲੜਕੀ ਦੀ ਛੋਟੀ ਉਮਰ ਦੀਆਂ ਇਨਾਂ ਉਪਲਬਧੀਆਂ ਨੇ ਉਸਦੀ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਕਾਇਮ ਕਰ ਦਿੱਤੀ ਹੈ l
ਇਸ ਉਪਲਬਧੀ ਨੇ ਪ੍ਰਾਂਜਲੀ ਅਵਸਥੀ ਦੇ ਪਿਤਾ ਨੇ ਕਾਰੋਬਾਰੀ ਦੁਨੀਆ ‘ਚ ਆਉਣ ਲਈ ਉਸ ਦੀ ਕਾਫੀ ਮਦਦ ਕੀਤੀ। ਉਸ ਵੱਲੋਂ ਤਿਆਰ ਕੀਤੀ ਗਈ ਕੰਪਨੀ ਨੇ ਫੰਡਿੰਗ ਵਿੱਚ $450,000 ਲਗਭਗ 3.7 ਕਰੋੜ ਰੁਪਏ ਇਕੱਠੇ ਕੀਤੇ ਅਤੇ ਅੱਜ ਇਸਦੀ ਕੀਮਤ 100 ਕਰੋੜ ਰੁਪਏ ਹੋ ਚੁੱਕੀ ਹੈ ਜਿਸ ਕਾਰਨ ਇਸ ਬੱਚੀ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ ।
ਤਾਜਾ ਜਾਣਕਾਰੀ