ਇੱਕ ਮੁੰਡੇ ਵੱਲੋਂ ਕੀਤੀ ਗਈ ਆਤਮ ਹੱਤਿਆ ਦੀ ਖਬਰ ਬੀਤੇ ਦਿਨੀਂ ਕਾਫ਼ੀ ਚਰਚਾ ਵਿੱਚ ਰਹੀ ਹੈ। ਇਹ ਘਟਨਾ ਮੋਗਾ ਦੇ ਇੱਕ ਪਿੰਡ ਦੀ ਹੈ। ਮੁੰਡੇ ਵਾਲਿਆਂ ਨੇ ਆਪਣੀ ਹੋਣ ਵਾਲੀ ਨੂੰਹ ਤੇ ਹੀ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਆਪਣੀ ਨੂੰਹ ਨੂੰ ਖਰਚਾ ਕਰਕੇ ਵਿਦੇਸ਼ ਭੇਜਿਆ ਸੀ। ਕੁੜੀ ਦਾ ਮੁੰਡੇ ਨਾਲ ਸਿਰਫ ਰਿਸ਼ਤਾ ਹੀ ਹੋਇਆ ਸੀ ਵਿਆਹ ਅਜੇ ਹੋਣਾ ਸੀ। ਉੱਥੇ ਜਾ ਕਿ ਕੁੜੀ ਨੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਅਤੇ ਫੋਨ ਕਰਨਾ ਵੀ ਬੰਦ ਕਰ ਦਿੱਤਾ।
ਇਸ ਕਰਕੇ ਮੁੰਡੇ ਨੇ ਆਤਮਹੱਤਿਆ ਕਰ ਲਈ। ਹੁਣ ਕੁੜੀ ਵਾਲਿਆਂ ਨੇ ਮੀਡੀਆ ਦੇ ਰੂਬਰੂ ਹੋ ਕੇ ਦੱਸਿਆ ਹੈ ਕਿ ਮੁੰਡੇ ਅਤੇ ਕੁੜੀ ਦਾ ਪੱਕਾ ਵਿਆਹ ਹੋਇਆ ਸੀ ਅਤੇ ਗੁਰੂ ਘਰ ਵਿੱਚ ਆਨੰਦ ਕਾਰਜ ਵੀ ਹੋਏ ਸਨ। ਜਿਸ ਦਾ ਪੂਰਾ ਕੋਲ ਪੱਕਾ ਸਬੂਤ ਵੀ ਹੈ। ਉਨ੍ਹਾਂ ਦੇ ਵਿਆਹ ਤੇ ਕਾਫੀ ਖਰਚ ਕੀਤਾ ਸੀ। ਇਸ ਤੋਂ ਬਾਅਦ ਕੁੜੀ ਨੂੰ ਸਹੁਰਾ ਪਰਿਵਾਰ ਨੇ ਬਾਹਰ ਭੇਜ ਦਿੱਤਾ ਤਾਂ ਕਿ ਫਿਰ ਕੁੜੀ ਉਨ੍ਹਾਂ ਦੇ ਮੁੰਡੇ ਨੂੰ ਉੱਥੇ ਬੁਲਾ ਲਵੇ। ਇੱਕ ਮਹੀਨੇ ਮਗਰੋਂ ਕੁੜੀ ਦੇ ਮੁੰਡੇ ਲਈ ਟੂਰਿਸਟ ਵੀਜ਼ਾ ਅਪਲਾਈ ਕਰ ਦਿੱਤਾ ਪਰ ਗੱਲ ਨਾ ਬਣ ਸਕੀ।
ਕੁੜੀ ਅਤੇ ਮੁੰਡੇ ਦਾ ਫੋਨ ਰਾਹੀਂ ਆਪਸ ਵਿੱਚ ਸੰਪਰਕ ਬਣਿਆ ਰਿਹਾ। ਵਿਆਹ ਇਸ ਲਈ ਰਜਿਸਟਰਡ ਨਹੀਂ ਕਰਵਾਇਆ ਗਿਆ। ਕਿਉਂਕਿ ਮੁੰਡੇ ਦੀ ਉਮਰ ਘੱਟ ਸੀ। ਮੁੰਡੇ ਵਾਲਿਆਂ ਦੇ ਪਰਿਵਾਰ ਵਿੱਚ ਉਸ ਦੇ ਤਾਏ ਦੀ ਚੱਲਦੀ ਸੀ ਮੁੰਡਾ ਨਸ਼ਾ ਕਰਦਾ ਸੀ।
ਜਿਸ ਕਰਕੇ ਉਸ ਨੂੰ ਨਸ਼ਾ ਛੁਡਾਊ ਸੈਂਟਰ ਵਿੱਚ ਦਾਖਲ ਵੀ ਕਰਵਾਇਆ ਗਿਆ ਪਰ ਉਸਨੇ ਨਸ਼ਾ ਨਹੀਂ ਛੱਡਿਆ। ਕੁੜੀ ਦੇ ਵਿਦੇਸ਼ ਰਹਿਣ ਦੇ ਬਾਵਜੂਦ ਵੀ ਮੁੰਡਾ ਆਪਣੇ ਸਹੁਰੇ ਘਰ ਆ ਕੇ ਰਹਿ ਜਾਂਦਾ ਸੀ। ਉਹ ਆਪਣੇ ਸਾਲੇ ਨਾਲ ਘੁੰਮਦਾ ਫਿਰਦਾ ਰਹਿੰਦਾ ਸੀ। ਉਸ ਦਾ ਤਾਇਆ ਉਸ ਨੂੰ ਤੰਗ ਕਰਦਾ ਸੀ। ਜਿਸ ਦਾ ਜ਼ਿਕਰ ਮੁੰਡੇ ਨੇ ਫੋਨ ਰਾਹੀਂ ਕੁੜੀ ਨਾਲ ਵੀ ਕੀਤਾ ਸੀ। ਤਾਏ ਤੋਂ ਤੰਗ ਉਸਨੇ ਆਤਮ ਹੱਤਿਆ ਕਰ ਲਈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਵਾਇਰਲ ਪੰਜਾਬ ਤੋਂ ਕੈਨੇਡਾ ਤੱਕ ਕੁੜੀ ਨੂੰ ਕਰਕੇ ਰੱਖ ਦਿੱਤਾ ਬਦਨਾਮ, ਹੁਣ ਅਸਲ ਸੱਚਾਈ ਸਾਹਮਣੇ ਆਉਣ ਤੇ ਉੱਡ ਗਏ ਸਭਦੇ ਹੋਸ਼, ਦੇਖੋ ਵੀਡੀਓ
ਵਾਇਰਲ