BREAKING NEWS
Search

ਮਸ਼ਹੂਰ ਬੋਲੀਵੁਡ ਅਦਾਕਾਰ ਹੋਇਆ ਠੱਗੀ ਦਾ ਸ਼ਿਕਾਰ , ਲੱਗਿਆ ਏਨੇ ਲੱਖ ਦਾ ਚੂਨਾ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਲੋਕ ਠਗੀਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਜਿਸ ਤੋਂ ਬਾਅਦ ਉਨਾਂ ਨਾਲ ਜੁੜੀਆਂ ਹੋਈਆਂ ਕਈ ਪ੍ਰਕਾਰ ਦੀਆਂ ਖਬਰਾਂ ਟੀਵੀ ਚੈਨਲਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੁੰਦੀਆਂ ਹਨ l ਠੱਗਾਂ ਦੇ ਵੱਲੋਂ ਵੀ ਹਰ ਰੋਜ਼ ਠੱਗੀ ਦੇ ਨਵੇਂ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੱਖਾਂ ਰੁਪਿਆਂ ਦੀ ਠੱਗੀ ਕੀਤੀ ਜਾਂਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਬਾਲੀਵੁੱਡ ਅਦਾਕਾਰ ਠੱਗੀ ਦਾ ਸ਼ਿਕਾਰ ਹੋਇਆ,ਜਿਸ ਨੂੰ ਲੱਖਾਂ ਰੁਪਿਆਂ ਦਾ ਚੂਨਾ ਲੱਗ ਚੁੱਕਿਆ ਹੈ। ਦੱਸਦਿਆ ਕਿ ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਆਨਲਾਈਨ ਫਰਾਡ ਦੇ ਝਾਂਸੇ ਵਿਚ ਆ ਗਏ ਹਨ, ਜਿਸ ਕਾਰਨ ਉਨਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਚੁੱਕਿਆ ਹੈ ।

ਜ਼ਿਕਰਯੋਗ ਹੈ ਇਹ ਅਦਾਕਾਰ ‘ਮਸਤੀ’ ਤੇ ‘ਹੰਗਾਮਾ’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਹਨ, ਤੇ ਹੁਣੇ ਜਿਹੇ ਸਾਈਬਰ ਫਰਾਡ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਅਦਾਕਾਰ ਕਾਫ਼ੀ ਚਿੰਤਾ ਚ ਹਨ । ਦੂਜੇ ਪਾਸੇ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਨਲਾਈਨ ਫਰਾਡ ‘ਚ ਫਸ ਕੇ ਆਫਤਾਬ ਸ਼ਿਵਦਾਸਾਨੀ ਆਪਣੇ 1.5 ਲੱਖ ਰੁਪਏ ਗੁਆ ਬੈਠੇ ਤੇ ਆਫਤਾਬ ਨੂੰ ਉਨ੍ਹਾਂ ਦੇ ਫੋਨ ‘ਤੇ ਇਕ ਟੈਕਸਟ ਮੈਸੇਜ ਮਿਲਿਆ ਤੇ ਉਨ੍ਹਾਂ ਤੋਂ ਇਕ ਪ੍ਰਾਈਵੇਟ ਸੈਕਟਰ ਬੈਂਕ ਤੋਂ ਲਿੰਕ ਉਨ੍ਹਾਂ ਦੀ KVC ਡਿਟੇਲ ਅਪਡੇਟ ਕਰਨ ਨੂੰ ਆਖ ਦਿੱਤਾ ਗਿਆ ਹੈ । ਦੱਸ ਦੇਈਏ ਕਿ ਸਾਈਬਰ ਫਰਾਡ ਦੀ ਇਹ ਘਟਨਾ ਆਫਤਾਬ ਸ਼ਿਵਦਾਸਾਨੀ ਨਾਲ ਐਤਵਾਰ ਨੂੰ ਵਾਪਰੀ ।

ਜਿਸਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਦਰਜ ਕਰਵਾਈ ਗਈ । ਇਸ ਸ਼ਿਕਾਇਤ ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਅਨਜਾਣ ਨੰਬਰ ਤੋਂ ਟੈਕਸਟ ਮੈਸੇਜ ਰਿਸੀਵ ਹੋਇਆ ਸੀ, ਜਿਸ ਵਿਚ ਉਨ੍ਹਾਂ ਤੋਂ ਬੈਂਕ ਨਾਲ ਜੁੜੇ KVC ਡਿਟੇਲ ਅਪਡੇਟ ਕਰਨ ਨੂੰ ਕਿਹਾ ਗਿਆ ਤੇ ਕੇਵਾਈਸੀ ਅਪਡੇਟ ਨਾ ਕਰਨ ਦੀ ਸਥਿਤੀ ਵਿਚ ਉਨ੍ਹਾਂ ਦਾ ਅਕਾਊਂਟ ਬੰਦ ਕੀਤੇ ਜਾਣ ਦੀ ਗੱਲ ਵੀ ਇਸ ਮੈਸੇਜ ਵਿਚ ਸੀ ਜਿਸ ਕਾਰਨ ਐਕਟਰ ਨੇ ਕੇਵਾਈਸੀ ਡਿਟੇਲ ਅਪਡੇਟ ਕਰਨ ਲਈ ਦਿਸ਼ਾ-ਨਿਰਦੇਸ਼ਾਂ ਨੂੰ ਫਾਲੋ ਕੀਤਾ ਤੇ ਪ੍ਰੋਸੈਸ ਪੂਰਾ ਹੋਣ ਦੇ ਬਾਅਦ ਉਨ੍ਹਾਂ ਨੂੰ ਟੈਕਸਟ ਮੈਸੇਜ ਮਿਲਿਆ ਕਿ ਉਨ੍ਹਾਂ ਦੇ ਅਕਾਊਂਟ ਤੋਂ ਰੁਪਏ ਕਢਾਏ ਗਏ ਹਨ।

ਜਿਸ ਤੋਂ ਬਾਅਦ ਅਦਾਕਾਰਾ ਦੇ ਵੱਲੋਂ ਬੈਂਕ ਦੇ ਮੈਨੇਜਰ ਨੂੰ ਫੋਨ ਕੀਤਾ ਗਿਆ ਤੇ ਫਿਰ ਉਨਾਂ ਨੂੰ ਪਤਾ ਚੱਲਿਆ ਕਿ ਉਨਾਂ ਦੇ ਨਾਲ ਠੱਗੀ ਹੋ ਚੁੱਕੀ ਹੈ, ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।



error: Content is protected !!