BREAKING NEWS
Search

ਸਕੂਲ ਟੀਚਰਾਂ ਦੀ ਅਨੋਖੀ ਪਹਿਲ ਕਦਮੀ ਆਈ ਸਾਹਮਣੇ , ਖੁਦ ਤਨਖਾਹਾਂ ਚੋਂ ਪੈਸੇ ਜੋੜ ਕੇ ਖਰੀਦੀ ਸਕੂਲ ਦੇ ਪਲੇ-ਗ੍ਰਾਊਂਡ ਲਈ ਜਮੀਨ

ਆਈ ਤਾਜਾ ਵੱਡੀ ਖਬਰ 

ਮਨੁੱਖ ਦੀ ਜ਼ਿੰਦਗੀ ‘ਚ ਅਧਿਆਪਕ ਦੀ ਵੱਡੀ ਮਹੱਤਤਾ ਹੁੰਦੀ ਹੈ l ਅਧਿਆਪਕ ਵੱਲੋਂ ਦਿੱਤੇ ਗਈ ਸਿੱਖਿਆ ਤੋਂ ਬਾਅਦ ਬੱਚਾ ਹੌਲੀ ਹੌਲੀ ਮਿਹਨਤ ਕਰਕੇ ਵੱਡੇ ਮੁਕਾਮ ਤੇ ਪਹੁੰਚ ਜਾਂਦਾ ਹੈ। ਅਧਿਆਪਕਾਂ ਵੱਲੋਂ ਵੀ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਸਮੇਂ ਸਮੇਂ ਤੇ ਵੱਖੋ ਵੱਖਰੇ ਉਪਰਾਲੇ ਕੀਤੇ ਜਾਂਦੇ ਹਨ ਤੇ ਹੁਣ ਇੱਕ ਅਜਿਹੀ ਹੀ ਖਬਰ ਸਾਂਝੀ ਕਰਾਂਗੇ ਜਿੱਥੇ ਸਕੂਲ ਦੇ ਅਧਿਆਪਕਾਂ ਦੀ ਅਨੋਖੀ ਪਹਿਲ ਕਦਮੀ ਵੇਖਣ ਨੂੰ ਮਿਲੀ, ਜਿੱਥੇ ਅਧਿਆਪਕਾਂ ਦੇ ਵੱਲੋਂ ਆਪਣੀਆਂ ਤਨਖਾਹਾਂ ਵਿੱਚੋਂ ਪੈਸੇ ਜੋੜ ਕੇ ਸਕੂਲ ਦੇ ਲਈ ਪਲੇਗਰਾਊਂਡ ਖਰੀਦੀ ਗਈ।

ਸੋਂ ਇੱਕ ਪਾਸੇ ਜਿੱਥੇ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਸਿੱਖਿਆ ਖੇਤਰ ਨੂੰ ਲੈ ਕੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ , ਸੂਬੇ ਭਰ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਸਰਕਾਰ ਕਰ ਰਹੀ ਹੈ, ਦੂਜੇ ਪਾਸੇ ਹੁਣ ਇੱਕ ਅਜਿਹਾ ਮਾਮਲਾ ਸਾਂਜਾ ਕਰਾਂਗੇ ਜਿੱਥੇ ਅਬੋਹਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ-1 ਦੇ ਅਧਿਆਪਕਾਂ ਨੇ ਸਿੱਖਿਆ ਖੇਤਰ ਦੇ ਲਈ ਇੱਕ ਅਜਿਹਾ ਕਦਮ ਚੁੱਕਿਆ ਜਿਸ ਦੇ ਚਰਚੇ ਪੂਰੇ ਪੰਜਾਬ ਭਰ ਦੇ ਵਿੱਚ ਛਿੜ ਚੁੱਕੇ ਹਨ l ਦਰਅਸਲ ਇਨਾਂ ਅਧਿਆਪਕਾਂ ਦੇ ਵੱਲੋਂ ਬੱਚਿਆਂ ਦੇ ਖਾਤਰ ਆਪਣੀਆਂ ਤਨਖਾਹਾਂ ਵਿੱਚੋਂ ਲਗਭਗ ਸਾਢੇ 3 ਲੱਖ ਰੁਪਏ ਇਕੱਠੇ ਕਰਕੇ ਬੱਚਿਆਂ ਦੇ ਬੈਠਣ ਲਈ ਜਗ੍ਹਾ ਖਰੀਦ ਰਹੇ ਹਨ।

ਕਰੀਬ 3.5 ਲੱਖ ਰੁਪਏ ਵਿੱਚ ਜਗ੍ਹਾ ਖਰੀਦੀ ਹੈ, ਜਿਸ ‘ਤੇ ਜਲਦੀ ਹੀ ਪਾਰਕ ਤੇ ਕਮਰੇ ਦਾ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਬੱਚਿਆਂ ਨੂੰ ਇੱਕ ਵਧੀਆ ਪਲੇਗਰਾਉਂਡ ਮਿਲ ਸਕਣ ਤੇ ਬੱਚੇ ਇੱਥੇ ਖੇਡ ਸਕਣ । ਉਥੇ ਹੀ ਅਧਿਆਪਕਾਂ ਦੇ ਇਸ ਵੱਖਰੇ ਉਪਰਾਲੇ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਸੁਮਨ ਕੰਬੋਜ ਨੇ ਦੱਸਿਆ ਕਿ ਇਹ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ ਹੈ, ਜਿਸ ਕਾਰਨ ਸਕੂਲ ਦੇ ਨਾਲ ਲੱਗਦੀ ਕਰੀਬ 15 ਮਰਲੇ ਜ਼ਮੀਨ ਖਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦਾ ਨਿਰਮਾਣ ਸਾਲ 2008 ਵਿੱਚ ਹੋਇਆ ਸੀ।

ਉਸ ਸਮੇਂ ਸਕੂਲ ਵਿੱਚ ਸਿਰਫ਼ 2 ਕਮਰੇ ਸਨ ਅਤੇ ਬੱਚਿਆਂ ਦੀ ਗਿਣਤੀ ਸਿਰਫ਼ 50 ਸੀ। ਹੌਲੀ-ਹੌਲੀ ਅਧਿਆਪਕਾਂ ਦੀ ਮਿਹਨਤ ਸਦਕਾ ਬੱਚਿਆਂ ਦੀ ਗਿਣਤੀ ਵਧਦੀ ਗਈ। ਜਿਸ ਤੋਂ ਬਾਅਦ ਸਕੂਲ ਦਾ ਹੌਲੀ ਹੌਲੀ ਨਿਰਮਾਣ ਸ਼ੁਰੂ ਹੋਇਆ ਤੇ ਹੁਣ ਬੱਚਿਆਂ ਦੇ ਖੇਡਣ ਦੇ ਲਈ ਸਕੂਲ ਦੇ ਹੀ ਅਧਿਆਪਕਾਂ ਦੇ ਵੱਲੋਂ ਆਪਣੀਆਂ ਤਨਖਾਹਾਂ ਵਿੱਚੋਂ ਦਸਵੰਧ ਕੱਢ ਕੇ ਇਹਨਾਂ ਬੱਚਿਆਂ ਦੇ ਲਈ ਇੱਕ ਪਲੇਗਰਾਉਂਡ ਤਿਆਰ ਕਰਵਾਇਆ ਜਾ ਰਿਹਾ l



error: Content is protected !!