ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੋਸ਼ੀਆਂ ਦੇ ਦਿਮਾਗ਼ ਇੰਨੇ ਜ਼ਿਆਦਾ ਸ਼ਾਤਰ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਬੜੀ ਹੀ ਚਤੁਰਾਈ ਦੇ ਨਾਲ ਅਪਰਾਧਕ ਵਾਰਦਾਤਾਂ ਨੂੰ ਅਣਜਾਮ ਦਿੱਤਾ ਜਾਂਦਾ ਹੈ। ਆਏ ਦਿਨ ਅਜਿਹੇ ਵਿਸ਼ੇ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਤੇ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ l ਜਿੱਥੇ ਅਪਰਾਧੀਆਂ ਵੱਲੋਂ ਕੁੱਤਿਆਂ ਦੀ ਮਦਦ ਦੇ ਨਾਲ ਵੱਡਾ ਕਾਂਡ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਅਜਿਹੇ ਅਪਰਾਧੀਆਂ ਖਿਲਾਫ਼ ਕਾਰਵਾਈ ਕਰਨ ਲਈ ਗਏ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਮਾੜੀ ਹੋ ਗਈ, ਜਿਸ ਕਾਰਨ ਪੁਲਿਸ ਦੇ ਕੰਮ ‘ਚ ਵਿਘਨ ਪਾਉਣ ਦੇ ਲਈ ਦੋਸ਼ੀਆਂ ਦੇ ਵੱਲੋਂ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ, ਜਿਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਛਾਪੇਮਾਰੀ ਦੇ ਲਈ ਗਏ ਤਾਂ ਉਲਟਾ ਕੁੱਤੇ ਪੁਲਿਸ ਨੂੰ ਹੀ ਪੈ ਗਏ ਤੇ ਉਹਨਾਂ ਦਾ ਕੰਮ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਿਆ ।
ਇਹ ਮਾਮਲਾ ਕੋਟਾਯਮ ਤੋਂ ਸਾਹਮਣੇ ਆਇਆ, ਜਿੱਥੇ ਪੁਲਸ ਦੇ ਡਰੱਗਜ਼ ਵਿਰੋਧੀ ਦਸਤੇ ਨੇ ਸਮੱਗਲਰ ਹੋਣ ਦੇ ਸ਼ੱਕ ’ਚ ਇਕ ਵਿਅਕਤੀ ਦੇ ਘਰ ’ਤੇ ਅਚਾਨਕ ਛਾਪਾ ਮਾਰਿਆ, ਪੁਲੀਸ ਨੇ ਇਸ ਆਸ ਤੇ ਇਹ ਛਾਪਾ ਮਾਰਿਆ ਕਿ ਸ਼ਾਇਦ ਇਸ ਦੋਸ਼ੀ ਦੀ ਗ੍ਰਿਫਤਾਰੀ ਹੋ ਸਕਣ । ਹਾਲਾਂਕਿ ਇਸ ਦੌਰਾਨ ‘ਖਾਕੀ’ ਵਰਦੀ ਪਹਿਨੇ ਕਿਸੇ ਵੀ ਵਿਅਕਤੀ ਨੂੰ ਵੱਢਣ ਲਈ ਟ੍ਰੇਂਡ ਕਈ ਹਿੰਸਕ ਕੁੱਤਿਆਂ ਦੀ ਮੌਜੂਦਗੀ ਕਾਰਨ ਪੁਲਸ ਮੁਲਾਜ਼ਮਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁੱਤਿਆਂ ਦੀ ਮੌਜੂਦਗੀ ਨੇ ਤਲਾਸ਼ੀ ਮੁਹਿੰਮ ’ਚ ਰੁਕਾਵਟ ਪਈ ਤੇ ਦੋਸ਼ੀ ਕੁੱਤਿਆਂ ਦੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ’ਚ ਲੱਗੇ, ਪਰ ਪੁਲਸ ਮੁਲਾਜ਼ਮਾਂ ਦੀ ਨਜ਼ਰ ਤੋਂ ਬਚ ਕੇ ਭੱਜ ਗਿਆ। ਇਹ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਓਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਮੁਲਾਜ਼ਮ ਦੇ ਵੱਲੋਂ ਦੱਸਿਆ ਗਿਆ ਕਿ ਕੁੱਤਿਆਂ ਨੂੰ ਕਾਬੂ ਕਰ ਲਿਆ ਗਿਆ ਤੇ ਘਰ ’ਚੋਂ 17 ਕਿਲੋਗ੍ਰਾਮ ਤੋਂ ਵੱਧ ਗਾਂਜਾ ਜ਼ਬਤ ਕੀਤਾ ਗਿਆ, ਬੇਸ਼ੱਕ ਪੁਲਿਸ ਨੂੰ ਇਸ ਤਲਾਸ਼ੀ ਦੌਰਾਨ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਅੰਤ ਵਿੱਚ ਪੁਲਿਸ ਵੱਲੋਂ ਵੱਡੀ ਗਿਣਤੀ ‘ਚ ਨਸ਼ਾ ਬਰਾਮਦ ਕੀਤਾ ਗਿਆ । ਉਥੇ ਹੀ ਕੋਟਾਯਮ ਦੇ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸਾਨੂੰ ਉਮੀਦ ਨਹੀਂ ਸੀ ਕਿ ਉੱਥੇ ਇੰਨੇ ਸਾਰੇ ਕੁੱਤੇ ਹੋਣਗੇ ਤੇ ਉਹ ਹਿੰਸਕ ਹੋਣਗੇ।
ਪਰ ਇਸ ਦੌਰਾਨ ਖੁਸ਼ਕਿਸਮਤੀ ਨਾਲ ਕੋਈ ਵੀ ਅਧਿਕਾਰੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਕੁੱਤਿਆਂ ਨੂੰ ਖਾਕੀ ਵਰਦੀ ਵਾਲਿਆਂ ਨੂੰ ਦੇਖਦੇ ਹੀ ਵੱਢਣ ਦੀ ਟਰੇਨਿੰਗ ਦਿੱਤੀ ਸੀ। ਦੋਸ਼ੀ ਡੌਗ ਟਰੇਨਰ ਹੋਣ ਦੀ ਆੜ ’ਚ ਡਰੱਗਜ਼ ਵੇਚ ਰਿਹਾ ਸੀ। ਫਿਲਹਾਲ ਪੁਲਿਸ ਦੇ ਇਸ ਕੰਮ ਨੂੰ ਕਾਫੀ ਸਹਾਰਿਆ ਜਾ ਰਿਹਾ ਹੈ, ਕਿ ਇੰਨੀ ਮੁਸ਼ਕਿਲ ਇੰਨਵੈਸਟੀਗੇਸ਼ਨ ਦੌਰਾਨ ਵੀ ਪੁਲਿਸ ਵਲੋਂ ਇਹ ਵੱਡਾ ਕੰਮ ਕੀਤਾ ਗਿਆ ਤੇ ਦੋਸ਼ੀਆਂ ਖਿਲਾਫ਼ ਵੱਡੀ ਕਾਰਵਾਈ ਹੋਈ l
Home ਤਾਜਾ ਜਾਣਕਾਰੀ ਛਾਪਾ ਮਾਰਨ ਗਈ ਪੁਲਿਸ ਨਾਲ ਹੋ ਗਈ ਮਾੜੀ , ਪੁਲਿਸ ਨੂੰ ਪਏ ਕੁੱਤੇ ਦਿੱਤੀ ਗਈ ਸੀ ਵਰਦੀ ਵਾਲਿਆਂ ਨੂੰ ਵੱਢਣ ਦੀ ਟਰੇਨਿੰਗ
ਤਾਜਾ ਜਾਣਕਾਰੀ