ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕ ਵੱਖ-ਵੱਖ ਜਾਨਵਰਾਂ ਨੂੰ ਆਪਣੇ ਘਰਾਂ ਵਿੱਚ ਪਾਲਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਘਰਾਂ ਦੇ ਵਿੱਚ ਬੱਚਿਆਂ ਵਾਂਗ ਰੱਖਦੇ ਹਨ, ਤੇ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਕਰਦੇ ਹਨ। ਇਸੇ ਵਿਚਾਲੇ ਹੁਣ ਇੱਕ ਔਰਤ ਨਾਲ ਜੁੜਿਆ ਹੋਇਆ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਨੇ 5,000 ਬਿੱਛੂਆਂ ਦੇ ਨਾਲ ਕਈ ਦਿਨ ਬਿਤਾਏ l ਜੀ ਹਾਂ ਇਹ ਗੱਲ ਸੱਚ ਹੈ ਕਿ ਜਿੱਥੇ ਇੱਕ ਬਿੱਛੂ ਬਹੁਤ ਹੀ ਜਿਆਦਾ ਖਤਰਨਾਕ ਹੁੰਦਾ ਹੈ l ਬਿੱਛੂ ਦਾ ਇੱਕ ਡੰਗ ਲੋਕਾਂ ਦੀ ਹਾਲਤ ਵਿਗੜਦਾ ਹੈ। ਕਈ ਵਾਰ ਬਿੱਛੂ ਦਾ ਜ਼ਹਿਰ ਵੀ ਖਤਰਨਾਕ ਸਿੱਧ ਹੁੰਦਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾ ਵੀ ਗਵਾਈਆਂ ਹਨ।,ਪਰ ਇਸ ਔਰਤ ਨੇ ਬਿੱਛੂਆਂ ਦੇ ਨਾਲ ਹੀ ਦੁਨੀਆਂ ਦਾ ਵਰਲਡ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
ਤੁਹਾਨੂੰ ਦੱਸਦਿਆ ਕਿ ਦੁਨੀਆ ‘ਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਮੌਤ ਬਿੱਛੂ ਦੇ ਡੰਗਣ ਨਾਲ ਹੋਈ ਹੈ ਪਰ ਹੁਣ ਇੱਕ ਔਰਤ ਦੇ ਵਲੋਂ ਜ਼ਹਿਰੀਲੇ ਬਿੱਛੂਆਂ ਦੀ ਮਦਦ ਨਾਲ ਵਿਸ਼ਵ ਰਿਕਾਰਡ ਵੀ ਬਣਾਇਆ ਹੈl ਦਰਅਸਲ ਇਸ ਔਰਤ ਨੇ ਬਿੱਛੂਆਂ ਨਾਲ ਕਮਰੇ ‘ਚ ਕਈ ਦਿਨ ਬਿਤਾਏ l ਹੁਣ ਇਸ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਹੋ ਗਿਆ l ਥਾਈਲੈਂਡ ਦੀ ਰਹਿਣ ਵਾਲੀ ਕੰਚਨਾ ਕੇਤਕਾਵ ਨੇ 12 ਵਰਗ ਮੀਟਰ ਦੇ ਸ਼ੀਸ਼ੇ ਦੇ ਕਮਰੇ ਵਿੱਚ 5,320 ਜ਼ਹਿਰੀਲੇ ਬਿੱਛੂਆਂ ਨਾਲ 33 ਦਿਨ ਅਤੇ ਰਾਤਾਂ ਬਿਤਾਈਆਂ।
ਅਜਿਹਾ ਅਨੋਖਾ ਕਾਰਨਾਮਾ ਕਰਕੇ ਉਸ ਨੇ ਵਰਲਡ ਰਿਕਾਰਡ ਬਣਾਇਆ ਹੈ। ਜਿਸ ਤੋਂ ਬਾਅਦ ਇਹ ਔਰਤ ਕਾਫ਼ੀ ਚਰਚਾਵਾਂ ਦੇ ਵਿੱਚ ਬਣੀ ਰਹੀ l ਸਭ ਤੋਂ ਲੰਬੇ ਸਮੇਂ ਤੱਕ ਬਿੱਛੂਆਂ ਨਾਲ ਰਹਿਣ ਦਾ ਵਿਸ਼ਵ ਰਿਕਾਰਡ ਉਸ ਦੇ ਨਾਂ ਹੈ ਅਤੇ ਅੱਜ ਤੱਕ ਕੋਈ ਵੀ ਇਸ ਰਿਕਾਰਡ ਨੂੰ ਨਹੀਂ ਤੋੜ ਸਕਿਆ ਹੈ, ਕਿਉਂਕਿ ਇਸ ਔਰਤ ਦੇ ਸਾਲ 2009 ਦੇ ਵਿੱਚ ਇਹ ਰਿਕਾਰਡ ਕਾਇਮ ਕੀਤਾ ਸੀ ।
ਇਸ ਤੋਂ ਪਹਿਲਾਂ ਵੀ ਕੰਚਨਾ ਦੇ ਨਾਂ ਇਹ ਅਨੋਖਾ ਰਿਕਾਰਡ ਦਰਜ ਸੀ, ਜੋ ਉਸ ਨੇ ਸਾਲ 2002 ਵਿੱਚ ਬਣਾਇਆ ਸੀ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਇਹ ਰਿਕਾਰਡ ਨਹੀਂ ਟੁੱਟਿਆ ਤੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ, ਜ਼ਹਿਰੀਲੇ ਬਿਸ਼ੂਆਂ ਦੇ ਡੰਗ ਕਾਰਨ ਗਵਾ ਲਈਆਂ l
Home ਤਾਜਾ ਜਾਣਕਾਰੀ ਇਸ ਔਰਤ ਨੇ 5 ਹਜਾਰ ਬਿੱਛੂਆਂ ਨਾਲ ਨਾਲ ਬਿਤਾਏ ਏਨੇ ਦਿਨ , ਦਰਜ ਕਰਾਇਆ ਦੁਨੀਆ ਦਾ ਅਜੀਬ ਵਰਲਡ ਰਿਕਾਰਡ
ਤਾਜਾ ਜਾਣਕਾਰੀ