ਆਈ ਤਾਜਾ ਵੱਡੀ ਖਬਰ
ਇਸ ਵੇਲੇ ਸਾਰੀਆਂ ਹੀ ਸਿਆਸੀ ਪਾਰਟੀਆਂ ਸਾਲ 2024 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਦੇ ਵਿੱਚ ਰੁੱਝੀਆਂ ਪਈਆਂ ਹਨ। ਜਿੱਥੇ ਵਿਰੋਧੀਆਂ ਦੇ ਵੱਲੋਂ ਭਾਜਪਾ ਨੂੰ ਸਤਾ ਤੋਂ ਲਾਉਣ ਵਾਸਤੇ ਇੰਡੀਆ ਗੱਠਜੋੜ ਤਿਆਰ ਕੀਤਾ ਗਿਆ ਹੈ, ਉੱਥੇ ਹੀ ਭਾਜਪਾ ਵੀ ਹੁਣ ਆਪਣੇ ਪੈਂਤੜੇ ਖੇਡਦੀ ਹੋਈ ਨਜਰ ਆਉਂਦੀ ਪਈ ਐ। ਇਸੇ ਵਿਚਾਲੇ ਹੁਣ ਮੋਦੀ ਸਰਕਾਰ ਦੇ ਵੱਲੋਂ ਔਰਤਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ। ਜਿਸ ਦੇ ਚਲਦੇ ਹੁਣ ਔਰਤਾਂ ਨੂੰ ਮੁਫ਼ਤ ਸਿਲੰਡਰ ਮਿਲਣਗੇ l ਦੱਸਦਿਆ ਕਿ ਹੁਣ ਮੋਦੀ ਸਰਕਾਰ ਨੇ 75 ਲੱਖ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਜਿਸਦੇ ਚਲਦੇ ਹੁਣ ਮੋਦੀ ਸਰਕਾਰ ਦੇ ਵੱਲੋਂ ਉਜਵਲ ਯੋਜਨਾ ਦੇ ਤਹਿਤ ਦੂਜੇ ਪੜਾਅ ਦੇ ਵਿੱਚ 75 ਲੱਖ ਔਰਤਾਂ ਨੂੰ ਮੁਫ਼ਤ ਸਿਲੰਡਰ ਵੰਡੇ ਜਾਣਗੇ।
ਦੱਸਦਿਆ ਕਿ ਉੱਜਵਲਾ ਯੋਜਨਾ ਦੇ ਦੂਜੇ ਪੜਾਅ ਨੂੰ ਕੈਬਨਿਟ ਦੀ ਬੈਠਕ ‘ਚ ਮਨਜ਼ੂਰੀ ਦਿੱਤੀ ਗਈ। ਇਸ ਤਹਿਤ 75 ਲੱਖ ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨ ਵੰਡੇ ਜਾਣਗੇ। ਦੱਸ ਦਈਏ ਕਿ ਪਹਿਲੇ ਪੜਾਅ ਦੇ ਵਿੱਚ ਇਸ ਸਕੀਮ ਦੇ ਜ਼ਰੀਏ ਇਸ ਵੇਲੇ 9.60 ਕਰੋੜ ਔਰਤਾਂ ਉੱਜਵਲਾ ਯੋਜਨਾ ਦਾ ਲਾਭ ਲੈ ਰਹੀਆਂ ਹਨ। ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨਾਂ ਦੀ ਵੰਡ ਤੋਂ ਬਾਅਦ ਇਨ੍ਹਾਂ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਜਾਵੇਗੀ। ਇਸ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਪਛੜੇ ਤੇ ਗਰੀਬ ਵਰਗ ਦੀਆਂ ਔਰਤਾਂ ਨੂੰ ਸਾਫ਼-ਸੁਥਰਾ ਖਾਣਾ ਪਕਾਉਣ ਦਾ ਬਾਲਣ ਮੁਹੱਈਆ ਕਰਵਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ।
ਜਿਸ ਦਾ ਲਾਭ ਬਹੁਤ ਸਾਰੀਆਂ ਔਰਤਾਂ ਵੱਲੋਂ ਲਿਆ ਗਿਆ ਸੀ, ਇਸੇ ਵਿਚੋਲੇ ਹੁਣ ਸਾਲ 2024 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇ ਵੱਲੋਂ ਔਰਤਾਂ ਨੂੰ ਲੈ ਕੇ ਹੁਣ ਦੁਬਾਰਾ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਯੋਜਨਾ ਤਹਿਤ ਔਰਤਾਂ ਨੂੰ ਮੁਫਤ ਸਿਲੰਡਰ ਵੰਡੇ ਜਾਣਗੇ l
ਦੱਸ ਦਈਏ ਕਿ ਹਾਲ ਹੀ ‘ਚ ਰੱਖੜੀ ਦੇ ਮੌਕੇ ‘ਤੇ ਸਰਕਾਰ ਨੇ ਦੇਸ਼ ਭਰ ‘ਚ LPG ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਉੱਜਵਲਾ ਸਕੀਮ ਦੇ ਲਾਭਪਾਤਰੀਆਂ ਲਈ ਇਹ ਛੋਟ ਕੁੱਲ 400 ਰੁਪਏ ਕਰ ਦਿੱਤੀ ਗਈ ਹੈ। ਸੋ ਮੋਦੀ ਸਰਕਾਰ ਦੇ ਵੱਲੋਂ ਹੁਣ ਔਰਤਾਂ ਦੇ ਲਈ ਇਹ ਐਲਾਨ ਕਰਨ ਤੋਂ ਬਾਅਦ ਔਰਤਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲਦੀ ਪਈ ਹੈ l

ਤਾਜਾ ਜਾਣਕਾਰੀ