BREAKING NEWS
Search

ਕੈਨੇਡਾ ਦੇ ਇਸ ਸ਼ਹਿਰ ਚ ਮਧੂਮੱਖੀਆਂ ਨੇ ਕਬਜ਼ਾ ਕਰ ਮਚਾਈ ਦਹਿਸ਼ਤ , ਕੀਤਾ ਗਿਆ ਐਮਰਜੈਂਸੀ ਦਾ ਐਲਾਨ

ਆਈ ਤਾਜਾ ਵੱਡੀ ਖਬਰ 

ਕੈਨੇਡਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਹਨ l ਇਹੀ ਕਾਰਨ ਹੈ ਕਿ ਕੈਨੇਡਾ ਨੂੰ ਪੰਜਾਬੀਆਂ ਦਾ ਗੜ ਵੀ ਕਿਹਾ ਜਾਂਦਾ ਹੈ। ਕੈਨੇਡਾ ਦੇ ਰੂਲਜ਼ ਐਂਡ ਰੈਗੂਲੇਸ਼ਨ ਨੂੰ ਲੋਕੀ ਕਾਫੀ ਪਸੰਦ ਕਰਦੇ ਹਨ। ਕੈਨੇਡਾ ਦੀ ਖੂਬਸੂਰਤੀ ਦੇ ਚਰਚੇ ਚਾਰੇ ਪਾਸੇ ਹਨ। ਇਸੇ ਵਿਚਾਲੇ ਹੁਣ ਕਨੇਡਾ ਦੇ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਦੱਸਾਂਗੇ, ਜਿੱਥੇ ਕਨੇਡਾ ਦੇ ਇੱਕ ਸ਼ਹਿਰ ਵਿੱਚ ਮਧੂਮੱਖੀਆਂ ਦਾ ਕਬਜ਼ਾ ਹੋ ਚੁੱਕਿਆ ਹੈ l ਇਹਨਾਂ ਮਧੂਮੱਖੀਆਂ ਨੇ ਇੱਥੇ ਦਹਿਸ਼ਤ ਫੈਲਾਈ ਹੋਈ ਹੈ, ਜਿਸ ਕਾਰਨ ਐਮਰਜੈਂਸੀ ਦਾ ਐਲਾਨ ਵੀ ਹੋ ਚੁਕਿਆ ਹੈ। ਦੱਸ ਦਈਏ ਕਿ ਕੈਨੇਡਾ ਵਿਖੇ ਟੋਰਾਂਟੋ ਸ਼ਹਿਰ ਤੇ ਇਥੇ ਦੇ ਆਲੇ ਦੁਆਲੇ ਦੇ ਇਲਾਕੇ ‘ਚ ਮਧੂਮੱਖੀਆਂ ਨੇ ਦਹਿਸ਼ਤ ਦਾ ਮਾਹੌਲ ਫੈਲਾ ਦਿੱਤਾ ਹੈ । ਉਥੇ ਹੀ ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਧੂਮੱਖੀਆਂ ਨੂੰ ਉਨ੍ਹਾਂ ਦੇ ਸਰਦੀਆਂ ਦੇ ਘਰ ਲਿਜਾਇਆ ਜਾ ਰਿਹਾ ਸੀ।

ਜਿਸ ਕਾਰਨ ਸਥਿਤੀ ਬੇਕਾਬੂ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਮਧੂਮੱਖੀਆਂ ਦਾ ਕੋਈ ਛੋਟਾ ਝੁੰਡ ਨਹੀਂ, ਸਗੋਂ 50 ਲੱਖ ਮਧੂਮੱਖੀਆਂ ਦਾ ਝੁੰਡ ਹੈ। ਜਿਸ ਕਾਰਨ ਹੁਣ ਪੁਲਸ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ।ਉਥੇ ਹੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਓਂਟਾਰੀਓ ਦੇ ਬਰਲਿੰਗਟਨ ‘ਚ ਡੰਡਾਸ ਸਟਰੀਟ ਦੇ ਉੱਤਰ ‘ਚ ਗੁਏਲਫ ਲਾਈਨ ‘ਤੇ ਇੱਕ ਟਰੱਕ ਤੋਂ ਮੱਧੂਮੱਖੀਆਂ ਦੇ ਕਈ ਬਕਸੇ ਡਿੱਗ ਗਏ ਹਨ। ਬਕਸੇ ਸੱਚਮੁੱਚ ਸੜਕ ‘ਤੇ ਸਨ ਤੇ ਮਧੂਮੱਖੀਆਂ ਦੇ ਝੁੰਡ ਚਾਰੇ ਪਾਸੇ ਉੱਡਨੇ ਸ਼ੁਰੂ ਹੋ ਗਏ । ਮਧੂਮੱਖੀ ਪਾਲਕ ਮੌਕੇ ‘ਤੇ ਸੀ, ਉਸ ਨੂੰ ਮਧੂਮੱਖੀਆਂ ਨੇ ਕਈ ਵਾਰ ਡੰਗਿਆ ਸੀ।

ਜਿਉਂ ਹੀ ਮਧੂਮੱਖੀਆਂ ਖਿੱਲਰਣ ਲੱਗੀਆਂ, ਪੁਲਸ ਨੇ ਪੈਦਲ ਚੱਲਣ ਵਾਲਿਆਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ l ਉਧਰ ਇੰਨੀ ਇੰਨੀ ਵੱਡੀ ਗਿਣਤੀ ‘ਚ ਸੜਕਾਂ ‘ਤੇ ਮਧੂਮੱਖੀਆਂ ਦੇ ਆਉਣ ਦਾ ਕਾਰਨ ਇਕ ਟਰੱਕ ਦੱਸਿਆ ਜਾ ਰਿਹਾ ਹੈ। ਟਰੱਕ ਵਿੱਚ ਰੱਖੇ ਮਧੂਮੱਖੀਆਂ ਨਾਲ ਭਰੇ ਕਈ ਬਕਸੇ ਸੜਕ ’ਤੇ ਡਿੱਗ ਕੇ ਖੁੱਲ ਗਏ ਸਨ।

ਉਧਰ ਇੱਕ ਰਿਪੋਰਟ ਮੁਤਾਬਕ 3 ਘੰਟਿਆਂ ਦੇ ਅੰਦਰ ਲਗਭਗ 50 ਲੱਖ ਮਧੂਮੱਖੀਆਂ ‘ਚੋਂ ਜ਼ਿਆਦਾਤਰ ਨੂੰ ਸੁਰੱਖਿਅਤ ਫੜ ਲਿਆ ਗਿਆ। ਪਰ ਇਸ ਵਿਪਤਾ ਤੇ ਇਥੇ ਦੇ ਲੋਕਾਂ ਦੇ ਸਾਹ ਸੁੱਕਾ ਕੇ ਰੱਖੇ ਹੋਏ ਹਨ ਤੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ l



error: Content is protected !!