ਆਈ ਤਾਜਾ ਵੱਡੀ ਖਬਰ
ਜਿੱਥੇ ਪੂਰੇ ਭਾਰਤ ਵਿੱਚ ਰੱਖੜੀ ਦਾ ਤਿਉਹਾਰ ਬੜੀ ਹੀ ਖੁਸ਼ੀ ਤੇ ਉਤਸਾਹ ਦੇ ਨਾਲ ਮਨਾਇਆ ਗਿਆ l ਭੈਣਾਂ ਆਪਣੇ ਵੀਰਾਂ ਦੇ ਲਈ ਰੰਗ ਬਿਰੰਗੀਆਂ ਰੱਖੜੀਆਂ ਬਜ਼ਾਰਾਂ ਵਿੱਚੋਂ ਖਰੀਦ ਕੇ ਲਿਆਈਆਂ l ਲੱਖਾਂ ਦੁਆਵਾਂ ਦੇ ਨਾਲ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੱਖੜੀਆਂ ਸੁਜਾਈਆਂ l ਪਰ ਹੁਣ ਤੁਹਾਨੂੰ ਰੱਖੜੀ ਦੇ ਤਿਉਹਾਰ ਮੌਕੇ ਇੱਕ ਬੇਹੱਦ ਦੀ ਮੰਦਭਾਗੀ ਖਬਰ ਦੱਸਾਂਗੇ, ਜਿੱਥੇ ਰੱਖੜੀ ਦੇ ਤਿਉਹਾਰ ਦੀਆਂ ਖੁਸ਼ੀਆਂ, ਮਾਤਮ ਦੇ ਵਿੱਚ ਤਬਦੀਲ ਹੋ ਗਈਆਂ। ਅਮਰੀਕਾ ਰਹਿੰਦੇ ਪੁੱਤ ਦੀ ਮੌਤ ਦੀ ਖਬਰ ਨੇ ਘਰ ਵਿੱਚ ਸੱਥਰ ਵਿਛਾ ਦਿੱਤੇ l ਦੱਸਦਿਆ ਕਿ ਰੱਖੜੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ, ਜਦੋਂ ਅਮਰੀਕਾ ਤੋਂ ਆਏ ਫੋਨ ਨੇ ਪਰਿਵਾਰ ਵਿਚ ਕੀਰਨੇ ਪਾ ਦਿੱਤੇ, ਇਸ ਖ਼ਬਰ ਨੇ ਪਰਿਵਾਰ ਹੀ ਨਹੀਂ ਸਗੋਂ ਪੂਰੇ ਇਲਾਕੇ ਭਰ ਵਿਚ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ, ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।
ਦੱਸਦਿਆ ਕਿ ਅਮਰੀਕਾ ਵਿਖੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਹਾਂਨਗਰ ਜਲੰਧਰ ਦੇ ਪਿੰਡ ਆਧੀ ਦਾ ਨੌਜਵਾਨ ਇੰਦਰਪਾਲ ਸਿੰਘ ਆਪਣੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ 6 ਸਾਲ ਪਹਿਲਾਂ ਅਮਰੀਕਾ ਗਿਆ ਸੀ। ਜਿੱਥੇ ਉਸ ਵੱਲੋਂ ਕਾਫੀ ਮੁਸ਼ਕਲਾਂ ਦੇ ਬਾਵਜੂਦ ਜ਼ਿੰਦਗੀ ਬਤੀਤ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਤੇ ਇਲਾਕੇ ਵਿੱਚ ਦੁੱਖ਼ ਦੀ ਲਹਿਰ ਪਸਰ ਗਈ । ਉੱਥੇ ਹੀ ਦੂਜੇ ਪਾਸੇ ਇਸ ਦੁੱਖ਼ਦ ਘਟਨਾ ਬਾਬਤ ਪੀੜਤ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਦੱਸਿਆ ਕਿ ਇੰਦਰਪਾਲ ਸਿੰਘ ਪਿਛਲੇ 6 ਸਾਲਾ ਤੋਂ ਅਮਰੀਕਾ ਰਹਿ ਰਿਹਾ ਸੀ।
ਇਹ ਨੌਜਵਾਨ ਆਪਣਾ ਟਰਾਲਾ ਚਲਾਉਂਦਾ ਸੀ। ਇਸ ਨੌਜਵਾਨ ਦੇ ਟਰਾਲੇ ਨਾਲ ਕੋਈ ਹੋਰ ਟਰਾਲਾ ਟਕਰਾਅ ਜਾਣ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ। ਇਸ ਖਬਰ ਨੇ ਪੂਰੇ ਇਲਾਕੇ ਭਰ ਵਿੱਚ ਲਹਿਰ ਫੈਲਾ ਦਿੱਤੀ ਹੈ l ਜ਼ਿਕਰਯੋਗ ਹੈ ਕਿ ਹਰ ਰੋਜ਼ ਹੀ ਵਿਦੇਸ਼ਾਂ ਤੋਂ ਅਜਿਹੀਆ ਮੰਦਭਾਗੀਆਂ ਖਬਰਾਂ ਮਿਲਦੀਆਂ ਪਈਆਂ ਹਨ, ਜਿੱਥੇ ਦਿਨ ਦਿਹਾੜੇ ਪੰਜਾਬੀ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਤੇ ਕਈ ਨੌਜਵਾਨ ਸੜਕੀ ਹਾਦਸਿਆਂ ਵਿੱਚ ਦਮ ਤੋੜਦੇ ਪਏ ਹਨ l
ਜਿਸ ਦੇ ਚਲਦੇ ਸਾਡੇ ਦੇਸ਼ ਦੀਆਂ ਸਰਕਾਰਾਂ ਉਪਰ ਵੀ ਕਈ ਪ੍ਰਕਾਰ ਦੇ ਸਵਾਲ ਚੁੱਕੇ ਜਾ ਰਹੇ ਹਨ, ਕਿ ਜੇਕਰ ਸਰਕਾਰਾਂ ਇੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਤਾਂ ਭਾਰਤ ਦੇਸ਼ ਦਾ ਕੋਈ ਵੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਨਹੀਂ ਭਜੇਗਾ l
Home ਤਾਜਾ ਜਾਣਕਾਰੀ ਰੱਖੜੀ ਦੇ ਤਿਉਹਾਰ ਮੌਕੇ ਮਾਤਮ ਚ ਬਦਲੀਆਂ ਖੁਸ਼ੀਆਂ , ਅਮਰੀਕਾ ਤੋਂ ਫੋਨ ਤੇ ਆਈ ਨੌਜਵਾਨ ਪੁੱਤ ਦੀ ਮੌਤ ਦੀ ਖਬਰ
ਤਾਜਾ ਜਾਣਕਾਰੀ