ਗ੍ਰਹਿਸਥੀ ਜੀਵਨ ਨੂੰ ਸਹੀ ਦਿਸ਼ਾ ਵਿੱਚ ਚੱਲਦਾ ਰੱਖਣ ਲਈ ਪਤੀ ਅਤੇ ਪਤਨੀ ਦੇ ਸਬੰਧ ਸੁਖਾਵੇਂ ਹੋਣੇ ਜ਼ਰੂਰੀ ਹਨ। ਜੇਕਰ ਪਤੀ ਅਤੇ ਪਤਨੀ ਵਿਚਕਾਰ ਕੋਈ ਵਿਵਾਦ ਹੈ ਤਾਂ ਉਹ ਘਰ ਨਰਕ ਬਣ ਜਾਂਦਾ ਹੈ ਅਤੇ ਹੌਲੀ ਹੌਲੀ ਇਹ ਘਰ ਉਜਾੜੇ ਵੱਲ ਵਧਦਾ ਰਹਿੰਦਾ ਹੈ। ਖੁਸ਼ੀ ਭਰੀ ਜ਼ਿੰਦਗੀ ਜਿਉਣ ਲਈ ਪਤੀ ਅਤੇ ਪਤਨੀ ਦੇ ਸਬੰਧਾਂ ਵਿੱਚ ਕੁੜੱਤਣ ਦੀ ਅਣਹੋਂਦ ਜ਼ਰੂਰੀ ਹੈ। ਅੰਮ੍ਰਿਤਸਰ ਵਿਖੇ ਇੱਕ ਪੁਲਿਸ ਅਧਿਕਾਰੀ ਦੁਆਰਾ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।
ਇਸ ਅਧਿਕਾਰੀ ਦਾ ਨਾਮ ਜਗਦੀਪ ਸਿੰਘ ਸੀ। ਇਹ ਇੰਟੈਲੀਜੈਂਸ ਬਿਊਰੋ ਵਿੱਚ ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਸੀ। ਚੋਣ ਡਿਊਟੀ ਤੋਂ ਉਹ ਸ਼ਾਮ ਸਮੇਂ ਘਰ ਆਇਆ ਅਤੇ ਆ ਕੇ ਸਲਫਾਸ ਖਾ ਕੇ ਆਪਣੀ ਜਾਨ ਦੇ ਦਿੱਤੀ। ਪਤਾ ਲੱਗਾ ਹੈ ਕਿ ਉਸ ਦਾ ਆਪਣੀ ਘਰਵਾਲੀ ਨਾਲ ਝਗੜਾ ਰਹਿੰਦਾ ਸੀ। ਉਸ ਦੀ ਪਤਨੀ ਦੁਆਰਾ ਉਸ ਤੇ ਅਦਾਲਤ ਵਿਚ ਵੀ ਕੇਸ ਕੀਤਾ ਹੋਇਆ ਸੀ।
ਜਗਦੀਪ ਸਿੰਘ ਛੱਬੀ ਬੀ ਆਨੰਦ ਨਗਰ ਐਵੇਨਿਊ ਵਿਖੇ ਰਹਿੰਦਾ ਸੀ। ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਜਗਦੀਪ ਸਿੰਘ ਦੀ ਭੈਣ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਜਗਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਉਸ ਦਾ ਆਪਣੀ ਪਤਨੀ ਨਾਲ ਕੋਈ ਪਰਿਵਾਰਕ ਝਗੜਾ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਮ੍ਰਿਤਕ ਜਗਦੀਪ ਸਿੰਘ ਕੋਈ ਸੁਸਾਈਡ ਨੋਟ ਲਿਖ ਕੇ ਗਿਆ ਹੈ। ਪਰ ਮੀਡੀਆ ਨੂੰ ਪੁਲਿਸ ਨੇ ਇਹ ਸੁਸਾਈਡ ਨੋਟ ਨਹੀਂ ਦਿਖਾਇਆ। ਜਗਦੀਪ ਸਿੰਘ ਦੀ ਮੌਤ ਹੋਣ ਨਾਲ ਉਸ ਦੇ ਸਬੰਧੀਆਂ ਲਈ ਮੁਸੀਬਤ ਬਣ ਗਈ ਹੈ। ਉਸ ਦੇ ਮੁਹੱਲੇ ਵਿਚ ਸੋਗਮਈ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਉਸ ਦੀ ਮੌਤ ਬਾਰੇ ਹੀ ਗੱਲਾਂ ਕਰਦਾ ਨਜਰ ਆਉਂਦਾ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਗੁਰੂ ਨਗਰੀ ਤੋਂ ਆਈ ਵੱਡੀ ਖਬਰ, ਇੰਟੈਲੀਜੈਂਸ ਬਿਊਰੋ ਦੇ ਇੰਸਪੈਕਟਰ ਦਾ ਘਰ ਦੇ ਕਮਰੇ ਚ ਦਿਲ ਕੰਬਾਊ ਕਾਰਾ, ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼, ਦੇਖੋ ਵੀਡੀਓ
ਤਾਜਾ ਜਾਣਕਾਰੀ