BREAKING NEWS
Search

ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ ! ਹੁਣ ਇਨਸਾਨ ਦੇ ਦਿਲ ਤਕ ਪਹੁੰਚ ਗਿਆ ਖਤਰਨਾਕ ਪਲਾਸਟਿਕ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਤਾਂ ਪਲਾਸਟਿਕ ਨੂੰ ਵਾਤਾਵਰਣ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ, ਜਿਸ ਕਾਰਨ ਪਲਾਸਟਿਕ ਦੀ ਵਰਤੋਂ ਤੇ ਲਗਾਤਾਰ ਪਾਬੰਦੀ ਲੱਗਦੀ ਪਈ ਹੈ l ਪਰ ਦੂਜੇ ਪਾਸੇ ਇਸ ਪਾਬੰਦੀ ਦੇ ਬਾਵਜੂਦ ਵੀ ਲੋਕ ਪਲਾਸਟਿਕ ਦੀ ਵਰਤੋਂ ਲਗਾਤਾਰ ਕਰਦੇ ਪਏ ਹਨ ਜਿਸ ਕਾਰਨ ਵਾਤਾਵਰਣ ਨੂੰ ਵੀ ਕਾਫ਼ੀ ਨੁਕਸਾਨ ਹੁੰਦਾ ਪਿਆ ਹੈ। ਪਰ ਹੁਣ ਇਹ ਖ਼ਤਰਨਾਕ ਪਲਾਸਟਿਕ ਇਨਸਾਨ ਦੇ ਦਿਲ ਤੱਕ ਵੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ। ਜਿਸ ਦਾ ਵਿਗਿਆਨੀਆਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈl ਜਿਸ ਨੇ ਸਭ ਨੂੰ ਹੀ ਇੱਕ ਨਵੀਂ ਚਿੰਤਾ ਵਿੱਚ ਪਾ ਕੇ ਰੱਖ ਦਿੱਤਾ ਹੈ l

ਸੋਂ ਆਮ ਤੌਰ ‘ਤੇ ਫੂਡ ਪੈਕਟਾਂ ਤੇ ਪੇਂਟਾਂ ‘ਚ ਪਾਇਆ ਜਾਣ ਵਾਲਾ ਮਾਈਕ੍ਰੋਪਲਾਸਟਿਕ ਹੁਣ ਮਨੁੱਖ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਹੋ ਚੁੱਕਿਆ ਤੇ ਇਹ ਪਲਾਸਟਿਕ ਮਨੁੱਖੀ ਦਿਲ ਤੱਕ ਪਹੁੰਚ ਚੁਕਿਆ ਹੈ । ਜਿਸਨੂੰ ਲੈ ਕੇ ਪਹਿਲੀ ਵਾਰ ਡਾਕਟਰਾਂ ਦੀ ਟੀਮ ਨੇ ਮਨੁੱਖੀ ਦਿਲ ਅੰਦਰ ਇਸ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ l ਮਿਲੀ ਜਾਣਕਾਰੀ ਮਾਈਕ੍ਰੋਪਲਾਸਟਿਕਸ ਪੈਨਸਿਲ ਇਰੇਜ਼ਰ ਦੇ ਆਕਾਰ ਦੇ ਹੁੰਦੇ ਨੇ, ਜਿਹੜੇ ਇਹ ਮੂੰਹ, ਨੱਕ ਤੇ ਸਰੀਰ ਦੇ ਹੋਰ ਛੇਕਾਂ ਰਾਹੀਂ ਸਰੀਰ ਚ ਦਾਖਲ ਹੋ ਸਕਦਾ । ਇਸ ਗੱਲ ਦਾ ਵੀ ਸਬੂਤ ਸੀ ਕਿ ਸਰਜਰੀ ਦੌਰਾਨ ਕੁਝ ਮਾਈਕ੍ਰੋਪਲਾਸਟਿਕਸ ਅਣਜਾਣੇ ‘ਚ ਲੋਕਾਂ ਦੇ ਸਰੀਰ ਵਿਚ ਦਾਖਲ ਹੋ ਗਏ ਸਨ।

ਉਧਰ ਇਹ ਪਾਇਆ ਗਿਆ ਕਿ ਦਿਲ ਦੇ ਅੰਦਰ 20 ਤੋਂ 500 ਮਾਈਕ੍ਰੋਮੀਟਰ ਚੌੜੇ ਪਲਾਸਟਿਕ ਦੇ ਟੁਕੜੇ ਮੌਜੂਦ ਸਨ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਦਿਲ ਦੇ ਪੰਜ ਟਿਸ਼ੂਆਂ ਦੇ ਅੰਦਰ 9 ਵੱਖ-ਵੱਖ ਪ੍ਰਕਾਰ ਦੇ ਪਲਾਸਟਿਕ ਦੇਖੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਹੁਤ ਹੀ ਖਤਰਨਾਕ ਹੈ, ਇਹ ਤੁਹਾਡੇ ਦਿਲ ਦੀ ਧੜਕਣ ਨੂੰ ਤੇਜ਼ ਕਰ ਸਕਦਾ ਹੈ, ਜਿਸ ਕਾਰਨ ਹਾਰਟ ਅਟੈਕ ਆ ਸਕਦਾ ਹੈ ਤੇ ਮੌਤ ਦਾ ਖ਼ਤਰਾ ਰਹਿੰਦਾ ਹੈ। ਉਥੇ ਹੀ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਇਹ ਹੈਰਾਨ ਕਰਨ ਵਾਲੀ ਖੋਜ ਚੀਨ ਦੇ ਬੀਜਿੰਗ ਐਂਜੇਨ ਹਸਪਤਾਲ ਦੇ ਵਿਗਿਆਨੀਆਂ ਦੀ ਇੱਕ ਟੀਮ ਵੱਲੋਂ ਕੀਤੀ ਗਈ ਹੈ।

ਟੀਮ ਨੇ 15 ਮਰੀਜ਼ਾਂ ਦੇ ਦਿਲ ਦੇ ਟਿਸ਼ੂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੇ ਦਿਲ ਦੀ ਸਰਜਰੀ ਕਰਵਾਈ ਸੀ ਅਤੇ ਨਤੀਜੇ ਦੇਖ ਕੇ ਘਬਰਾ ਗਏ। ਜ਼ਿਆਦਾਤਰ ਨਮੂਨਿਆਂ ਵਿੱਚ ਦਸਾਂ ਤੋਂ ਹਜ਼ਾਰਾਂ ਮਾਈਕ੍ਰੋਪਲਾਸਟਿਕ ਦੇ ਟੁਕੜੇ ਮੌਜੂਦ ਸਨ। ਜਿਸ ਕਾਰਨ ਇਸਨੂੰ ਲੈ ਕੁ ਖੋਜ ਲਗਾਤਾਰ ਜਾਰੀ ਹੈ l



error: Content is protected !!