ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਜਿਸ ਨੂੰ ਵੱਖ-ਵੱਖ ਧਰਮਾਂ ਦੇ ਗੁਲਦਸਤੇ ਵਜੋਂ ਵੇਖਿਆ ਜਾਂਦਾ ਹੈ l ਜਿਸ ਵਿੱਚ ਹਰ ਧਰਮ ਦੇ ਲੋਕ ਨਿਵਾਸ ਕਰਦੇ ਨੇ ਤੇ ਲੋਕ ਆਪਣੇ ਧਰਮ ਮੁਤਾਬਕ ਮੰਦਰਾਂ, ਮਸਜਿਦ ਤੇ ਗੁਰੂ ਘਰਾਂ ਵਿਚ ਜਾਂਦੇ ਹਨ l ਅਜਿਹੇ ਪਵਿੱਤਰ ਸਥਾਨਾਂ ਤੇ ਲੋਕ ਆਪਣੇ ਸ਼ਰਧਾਲੂ ਚੜ੍ਹਾਵਾ ਵੀ ਚੜ੍ਹਾਉਂਦੇ ਹਨ। ਇਸੇ ਵਿਚਾਲੇ ਹੁਣ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਲੋਕਾਂ ਲਈ ਖ਼ਾਸ ਖਬਰ ਲੈ ਕੇ ਹਾਜ਼ਰ ਹੋਏ ਹਾਂ, ਕਿ ਦੁਨੀਆਂ ਦਾ ਸਭ ਤੋਂ ਵੱਡਾ ਤਾਲਾ ਹੁਣ ਰਾਮ ਮੰਦਰ ਦੇ ਲਈ ਤਿਆਰ ਹੋ ਚੁੱਕਿਆ ਹੈ, ਜਿਸਦਾ ਵਜ਼ਨ 400 ਕਿਲੋ ਦੱਸਿਆ ਜਾ ਰਿਹਾ ਹੈ। ਦੱਸਦਿਆ ਕਿ ਉੱਤਰ ਪ੍ਰਦੇਸ਼ ‘ਚ ਅਲੀਗੜ੍ਹ ਦੇ ਇਕ ਕਾਰੀਗਰ ਵੱਲੋਂ ਇਹ ਕੰਮ ਕੀਤਾ ਗਿਆ ਜਿਸ ਨੇ ਅਯੁੱਧਿਆ ‘ਚ ਨਿਰਮਾਣ ਅਧੀਨ ਰਾਮ ਮੰਦਰ ਲਈ ਚਾਰ ਕੁਇੰਟਲ ਦਾ ਤਾਲਾ ਬਣਾਇਆ । ਜਿਸ ਤੋਂ ਬਾਅਦ ਹੁਣ ਅਜਿਹੀਆਂ ਲਗਾਈਆਂ ਜਾ ਰਹੀਆਂ ਹੈ ਕਿ ਅਗਲੇ ਸਾਲ ਜਨਵਰੀ ‘ਚ ਭਗਤਾਂ ਲਈ ਮੰਦਰ ਦੇ ਦੁਆਰ ਖੁੱਲ੍ਹਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਭਗਵਾਨ ਰਾਮ ਦੇ ਇਕ ਭਗਤ ਤੇ ਤਾਲਾ ਬਣਾਉਣ ਵਾਲੇ ਕਾਰੀਗਰ ਸੱਤਿਆ ਪ੍ਰਕਾਸ਼ ਸ਼ਰਮਾ ਨੇ ‘ਦੁਨੀਆ ਦਾ ਸਭ ਤੋਂ ਵੱਡਾ ਤਾਲਾ ਆਪਣੇ ਹੱਥ ਨਾਲ ਤਿਆਰ ਕੀਤਾ, ਜਿਸ ਨੂੰ ਤਿਆਰ ਕਰਨ ਲਈ ਉਸ ਨੂੰ ਕਈ ਮਹੀਨਿਆਂ ਦੀ ਸਖਤ ਮਿਹਨਤ ਕਰਨੀ ਪਈ l ਜਿਸ ਤਾਲੇ ਨੂੰ ਉਹ ਇਸ ਸਾਲ ਦੇ ਅੰਤ ‘ਚ ਰਾਮ ਮੰਦਰ ਪ੍ਰਬੰਧਨ ਨੂੰ ਤੋਹਫ਼ੇ ‘ਚ ਦੇਣ ਦੀ ਯੋਜਨਾ ਬਣਾ ਰਹੇ ਹਨ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਇਕ ਅਹੁਦਾ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਭਗਤਾਂ ਤੋਂ ਚੜ੍ਹਾਲਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਤਾਲੇ ਦਾ ਉਪਯੋਗ ਕਿੱਥੇ ਕੀਤਾ ਜਾ ਸਕਦਾ ਹੈ।
ਉਧਰ ਤਾਲਾ ਕਾਰੀਗਰ ਸ਼ਰਮਾ ਨੇ ਕਿਹਾ ਕਿ ਉਸ ਦੇ ਪੂਰਵਜ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਹੱਥ ਨਾਲ ਤਾਲਾ ਬਣਾਉਂਦੇ ਆ ਰਹੇ ਹਨ। ਉਹ 45 ਸਾਲਾਂ ਤੋਂ ਵੱਧ ਸਮੇਂ ਤੋਂ ‘ਤਾਲਾ ਨਗਰੀ’ ਅਲੀਗੜ੍ਹ ‘ਚ ਤਾਲਾ ਚਮਕਾਉਣ ਦਾ ਕੰਮ ਕਰ ਰਹੇ ਹਨ। ਜਿਸ ਕਾਰਨ ,”ਉਨ੍ਹਾਂ ਨੇ ਰਾਮ ਮੰਦਰ ਨੂੰ ਧਿਆਨ ਰੱਖਦੇ ਹੋਏ ਚਾਰ ਫੁੱਟ ਦੀ ਚਾਬੀ ਨਾਲ ਖੁੱਲ੍ਹਣ ਵਾਲਾ ਵਿਸ਼ਾਲ ਤਾਲਾ ਬਣਾਇਆl
ਇਹ ਤਾਲਾ 10 ਫੁੱਟ ਉੱਚਾ, 4.5 ਫੁੱਟ ਚੌੜਾ ਅਤੇ 9.5 ਇੰਚ ਮੋਟਾ ਹੈ।2023 ਸਾਲ ਦੀ ਸ਼ੁਰੂਆਤ ‘ਚ ਅਲੀਗੜ੍ਹ ਸਾਲਾਨਾ ਪ੍ਰਦਰਸ਼ਨੀ ‘ਚ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਹੁਣ ਸ਼ਰਮਾ, ਇਸ ‘ਚ ਮਾਮੂਲੀ ਸੋਧ ਕਰਨ ਅਤੇ ਸਜਾਵਟ ‘ਚ ਰੁਝੇ ਹਨ। ਪਰ ਇਸ ਤਾਲੇ ਨੂੰ ਬਣਾਉਣ ਤੋਂ ਬਾਦ ਇਸ ਤਾਲੇ ਦੇ ਨਾਲ ਜੁੜੀਆਂ ਹੋਈਆਂ ਕਈ ਪ੍ਰਕਾਰ ਦੀਆਂ ਚਰਚਾਵਾਂ ਵੀ ਸਾਹਮਣੇ ਆਉਂਦੀਆਂ ਹਨ ਤੇ ਬਹੁਤ ਸਾਰੇ ਭਗਤ ਇਸ ਤਾਲੇ ਨੂੰ ਵੇਖਣ ਦੇ ਲਈ ਕਾਫ਼ੀ ਉਤਸ਼ਾਹਿਤ ਨਜਰ ਆਉਂਦੇ ਹਨ l
ਤਾਜਾ ਜਾਣਕਾਰੀ