ਆਈ ਤਾਜਾ ਵੱਡੀ ਖਬਰ

ਲੱਖਾਂ ਹੀ ਸੁਫ਼ਨੇ ਅੱਖਾਂ ਵਿੱਚ ਸੰਜੋਏ ਇਕ ਧੀ ਆਪਣੇ ਸਹੁਰੇ ਪਰਿਵਾਰ ਜਾਂਦੀ, ਜਿੱਥੇ ਉਸ ਨੂੰ ਲੱਗਦਾ ਹੈ ਕਿ ਉਸਦੇ ਜਿੰਨੇ ਵੀ ਅਧੂਰੇ ਸੁਪਨੇ ਨੇ, ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਪੂਰੇ ਕੀਤੇ ਜਾਣਗੇ। ਪਰ ਜਿਵੇਂ ਜਿਵੇਂ ਵਿਆਹ ਤੋਂ ਬਾਅਦ ਸਮਾਂ ਬੀਤਦਾ ਹੈ ਤਾਂ ਇਹ ਸਾਰੇ ਸੁਪਨੇ ਚਕਨਾਚੂਰ ਹੁੰਦੇ ਹੋਏ ਉਸ ਵੇਲੇ ਨਜ਼ਰ ਆਉਂਦੇ ਹਨ, ਜਦੋਂ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਦੋਂ ਦਾਜ ਦਹੇਜ ਦੀ ਮੰਗ ਉੱਠਦੀ ਹੈ ਤਾਂ, ਉਸ ਧੀ ਦੀ ਜ਼ਿੰਦਗੀ ਨਰਕ ਭਰੀ ਹੋ ਜਾਂਦੀ ਹੈ l ਪਰ ਇਸਦੇ ਉਲਟ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਆਪਣੀ ਸੱਸ ਤੇ ਪਤਨੀ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਦੋ ਬੱਚਿਆਂ ਦੇ ਪਿਓ ਵੱਲੋਂ ਇੱਕ ਅਜਿਹਾ ਕਦਮ ਚੁੱਕਿਆ ਗਿਆ, ਜਿਸ ਕਾਰਨ ਸਾਰਿਆਂ ਦੇ ਹੀ ਹੋਸ਼ ਉੱਡ ਚੁੱਕੇ ਹਨ

। ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਬਸਤੀ ਚੌਂਕ ਰਵਿਦਾਸ ਮੰਦਰ ਨੇੜੇ ਸਥਿਤ ਇਕ ਘਰ ਦੇ ਕਮਰੇ ‘ਚ 2 ਬੱਚਿਆਂ ਦੇ ਪਿਓ ਨੇ ਫ਼ਾਹਾ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਓਥੇ ਹੀ ਮ੍ਰਿਤਕ ਦਾ ਭਰਾ ਨੇ ਦੱਸਿਆ ਕਿ ਅੱਜ ਸਵੇਰੇ ਕਮਰੇ ‘ਚ ਗਿਆ ਅਤੇ ਉਸ ਨੇ ਗਗਨਪ੍ਰੀਤ ਸਿੰਘ ਦੀ ਲਟਕਦੀ ਲਾਸ਼ ਦੇਖੀ ਤਾਂ ਰੌਲਾ ਪਾਇਆ। ਇਸ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਦੀ ਮੌਜੂਦਗੀ ‘ਚ ਲਾਸ਼ ਨੂੰ ਉਤਾਰਿਆ ਗਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ।

ਜਿਸ ਤੋਂ ਬਾਅਦ ਹੁਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੇ ਪੁੱਤਰ ਦਾ ਸਾਲ 2015 ‘ਚ ਤਰਨਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ l ਇਸ ਤੋਂ ਬਾਅਦ ਉਸ ਦੇ 2 ਬੱਚੇ ਹੋਏ। ਤਰਨਪ੍ਰੀਤ ਦੀ ਮਾਂ ਅਤੇ ਉਸ ਦੇ ਪੁੱਤਰ ਗਗਨਪ੍ਰੀਤ ਦੀ ਸੱਸ ਕਵਿਤਾ ਸ਼ਰਮਾ, ਮਾਮਾ ਸਹੁਰਾ ਕਾਕਾ ਅਤੇ ਮਾਮੀ ਸੱਸ ਸ਼ੈਲੀ ਨੇ ਉਸ ਦੇ 36 ਸਾਲਾ ਪੁੱਤ ‘ਤੇ ਕਾਫ਼ੀ ਦਬਾਅ ਪਾਇਆ ਹੋਇਆ ਸੀ।

16 ਜੂਨ ਨੂੰ ਤਰਨਪ੍ਰੀਤ ਉਸ ਦੇ ਪੁੱਤਰ ਨਾਲ ਲੜ ਝਗੜ ਕੇ ਬੱਚਿਆਂ ਨਾਲ ਪੇਕੇ ਚਲੀ ਗਈ। ਇਸ ਤੋਂ ਬਾਅਦ ਸਾਰੇ ਦੋਸ਼ੀ ਉਸ ਦੇ ਪੁੱਤਰ ਨੂੰ ਧਮਕਾਉਣ ਲੱਗੇ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਪਤਨੀ ਅਤੇ ਸਹੁਰੇ ਪੱਖ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਪਰੇਸ਼ਾਨ ਹੋਏ ਗਗਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਸ ਮਾਮਲੇ ਸੰਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪਤਨੀ ਤੇ ਸੱਸ ਦੀਆਂ ਹਰਕਤਾਂ ਤੋਂ ਦੁੱਖੀ 2 ਬੱਚਿਆਂ ਦੇ ਪਿਓ ਨੇ ਚੁਕਿਆ ਖੌਫਨਾਕ ਕਦਮ
ByadminAugust 4, 2023Comments Off on ਪਤਨੀ ਤੇ ਸੱਸ ਦੀਆਂ ਹਰਕਤਾਂ ਤੋਂ ਦੁੱਖੀ 2 ਬੱਚਿਆਂ ਦੇ ਪਿਓ ਨੇ ਚੁਕਿਆ ਖੌਫਨਾਕ ਕਦਮ
Previous Postਮੁੰਡੇ ਨੂੰ ਆਪਣਾ ਚਿਹਰਾ ਨਹੀਂ ਸੀ ਪਸੰਦ , ਕਰਵਾ ਲਈ ਸਰਜਰੀ ਹੁਣ ਹੋਇਆ ਬੁਰਾ ਹਾਲ
Next Postਕੈਨੇਡਾ ਦੇ PM ਜਸਟਿਨ ਟਰੂਡੋ ਨੇ 18 ਸਾਲ ਬਾਅਦ ਤਲਾਕ ਦਾ ਲਿਆ ਫੈਸਲਾ , ਪਤਨੀ ਤੋਂ ਹੋਣਗੇ ਵੱਖ