ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਜਿੱਥੇ ਮਹਿੰਗਾਈ ਲਗਾਤਾਰ ਆਪਣੇ ਪੈਰ ਪਸਾਰਨ ਚ ਲੱਗੀ ਪਈ ਹੈ, ਜਿਸਦਾ ਅਸਰ ਆਮ ਲੋਕਾਂ ਦੀਆਂ ਜੇਬਾਂ ਤੇ ਵੀ ਪੈਂਦਾ ਹੈ, ਕਿਉਂਕਿ ਹਰ ਰੋਜ਼ ਖਾਣ ਵਾਲੀਆਂ ਸਬਜ਼ੀਆਂ ਤੋਂ ਲੈ ਕੇ ਪਾਉਣ ਵਾਲੇ ਕੱਪੜਿਆਂ ਤੱਕ ਦੇ ਰੇਟ ਦਿਨੋਂ ਦਿਨੀਂ ਵੱਧ ਰਹੇ ਹਨ, ਜਿਸ ਕਾਰਨ ਲੋਕ ਖਾਸੇ ਪ੍ਰੇਸ਼ਾਨ ਹਨ l ਪਰ ਇਸ ਵਾਰ ਅਗਸਤ ਦਾ ਚੜਦਾ ਮਹੀਨਾ ਹੀ ਕਾਫ਼ੀ ਲਾਹੇਬੰਦ ਸਾਬਿਤ ਹੁੰਦਾ ਪਿਆ ਹੈ, ਕਿਉਂਕਿ ਅਗਸਤ ਮਹੀਨੇ ਦੀ ਸ਼ੁਰੁਆਤ ਨਾਲ ਹੀ LPG ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ, ਕਿ ਇਸਦੀਆਂ ਕੀਮਤਾਂ ਚ ਗਿਰਵੱਟ ਦਰਜ ਹੋਈ l
ਦਰਅਸਲ ਅਗਸਤ ਮਹੀਨੇ ਦੇ ਪਹਿਲੇ ਦਿਨ ਸਰਕਾਰੀ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਜਿਸ ਜਿਸ ਕਾਰਨ LPG ਸਿਲੰਡਰ ਦੀ ਕੀਮਤ ‘ਚ ਵੱਡੇ ਬਦਲਾਅ ਕੀਤਾ ਗਏ, ਜਿਹੜੇ ਕਾਫ਼ੀ ਰਾਹਤ ਦੇਂਦੇ ਪਏ ਹਨ । ਦੱਸਦਿਆ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੇਸ਼ ਭਰ ਵਿੱਚ 19 ਕਿਲੋ ਦੇ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।
ਜਿਸ ਕਾਰਨ ਹੁਣ ਦਿੱਲੀ ਚ 100 ਰੁਪਏ ਤੇ ਮਹਾਨਗਰਾਂ ‘ਚ 93 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਕਾਰਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ 19 ਕਿਲੋ ਦਾ ਸਿਲੰਡਰ 1680 ਰੁਪਏ ਵਿੱਚ ਮਿਲੇਗਾ। ਇਸ ਤੋਂ ਪਹਿਲਾਂ ਇਸ ਵਾਧੇ ਨਾਲ ਵਪਾਰਕ ਗੈਸ ਸਿਲੰਡਰ ਦੀ ਕੀਮਤ 4 ਜੁਲਾਈ ਨੂੰ 1780 ਰੁਪਏ ਤੱਕ ਪਹੁੰਚ ਗਈ ਸੀ।
ਇਹ ਕੀਮਤਾਂ 1 ਅਗਸਤ 2023 ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ। ਜਿਸ ਕਾਰਨ ਗ੍ਰਾਹਕ ਕਾਫ਼ੀ ਰਾਹਤ ਮਹਿਸੂਸ ਕਰਦੇ ਪਏ ਹਨ l ਦੂਜੇ ਪਾਸੇ ਮੁੰਬਈ ‘ਚ ਹੁਣ ਇਹ ਸਿਲੰਡਰ 1640.50 ਰੁਪਏ ‘ਚ, ਕੋਲਕਾਤਾ ‘ਚ LPG ‘ਚ 93 ਰੁਪਏ ਦੀ ਕਮੀ ਆਈ ਹੈ ਤੇ ਹੁਣ ਇੱਥੇ ਕਮਰਸ਼ੀਅਲ ਸਿਲੰਡਰ 1802.50 ਰੁਪਏ ‘ਚ ਮਿਲੇਗਾ।
ਤਾਜਾ ਜਾਣਕਾਰੀ