BREAKING NEWS
Search

ਰੋਹਤਕ PGI ਦੇ ਡਾਕਟਰਾਂ ਦਾ ਕਮਾਲ! ਸਖਤ ਮਿਹਨਤ ਮਗਰੋਂ ਬਜ਼ੁਰਗ ਦੇ ਫੇਫੜਿਆਂ ‘ਚ ਫਸੀ ਸੂਈ ਨੂੰ ਕੱਢਿਆ ਬਾਹਰ

ਆਈ ਤਾਜਾ ਵੱਡੀ ਖਬਰ 

ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ l ਮਨੁੱਖ ਦੀ ਜਾਨ ਜਾਂ ਤਾਂ ਡਾਕਟਰ ਬਚਾਉਂਦਾ ਹੈ ਜਾਂ ਫਿਰ ਰੱਬ ਦੀਆਂ ਦੁਆਵਾਂ ਬਚਾਉਣਦੀਆਂ ਹਨ l ਡਾਕਟਰਾਂ ਵਲੋਂ ਕਈ ਵਾਰ ਮਰੀਜ਼ਾਂ ਦੀਆਂ ਜਾਨਾ ਬਚਾਉਣ ਲਈ ਅਜਿਹੇ ਕ੍ਰਿਸ਼ਮੇ ਕੀਤੇ ਜਾਂਦੇ ਹਨ ਕਿ ਜਿਹੜੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ, ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਸ਼ਖਤ ਮਿਹਨਤ ਕਰ ਡਾਕਟਰਾਂ ਨੇ ਬਜ਼ੁਰਗ ਦੇ ਫੇਫੜਿਆਂ ‘ਚ ਫਸੀ ਸੂਈ ਨੂੰ ਬਾਹਰ ਕੱਢਿਆ l ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਰੋਹਤਕ PGI ਦੇ ਡਾਕਟਰਾਂ ਨੇ 4 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਇੱਕ ਅਜਿਹਾ ਕ੍ਰਿਸ਼ਮਾ ਕਰ ਦਿੱਤਾ ਜਿਸ ਕਾਰਨ ਬਜ਼ੁਰਗ ਵਿਅਕਤੀ ਦੇ ਫੇਫੜਿਆਂ ‘ਚ ਫਸੀ ਸੂਈ ਨੂੰ ਬਾਹਰ ਕੱਢਿਆ, ਤੇ ਬਜ਼ੁਰਗ ਵਿਅਕਤੀ ਦੀ ਜਾਨ ਬਚ ਗਈ।

ਦਰਅਸਲ, ਦੰਦਾਂ ਦਾ ਇਲਾਜ ਕਰਵਾਉਂਦੇ ਸਮੇਂ ਬਜ਼ੁਰਗ ਦੇ ਮੂੰਹ ਵਿੱਚ ਸੂਈ ਪੈ ਗਈ ਸੀ, ਜੋ ਫੇਫੜਿਆਂ ਤੱਕ ਪਹੁੰਚ ਕੇ ਇੱਕ ਜਗ੍ਹਾ ਫਸ ਗਈ ਸੀ। ਜਿਸ ਕਾਰਨ ਬਜ਼ੁਰਗ ਕਾਫ਼ੀ ਤੜਫ ਰਿਹਾ ਸੀ, ਬਾਅਦ ਚ ਉਸਦਾ ਓਪਰੇਸ਼ਨ ਕੀਤਾ ਤੇ ਫਿਲਹਾਲ ਸੂਈ ਨੂੰ ਕੱਢ ਲਿਆ ਗਿਆ ਹੈ। ਬਜ਼ੁਰਗ ਸੁਰੱਖਿਅਤ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਪਰ ਇਹ ਵਿਸ਼ਾ ਕਾਫ਼ੀ ਸੂਰੀਖੀਆਂ ਵਟੋਰਦਾ ਪਿਆ ਹੈ l ਇਸ ਸਬੰਧੀ ਡਾਕਟਰ ਪਵਨ ਨੇ ਦੱਸਿਆ ਕਿ ਰੋਹਤਕ ਦੇ ਬਡੇ ਬਾਜ਼ਾਰ ਨਿਵਾਸੀ 55 ਸਾਲਾ ਵਿਅਕਤੀ ਨੇ ਆਪਣੇ ਦੰਦਾਂ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਸੀ।’

ਇਲਾਜ ਦੌਰਾਨ 2 ਇੰਚ ਦੀ ਸੂਈ ਬਜ਼ੁਰਗ ਦੇ ਮੂੰਹ ਵਿਚ ਡਿੱਗ ਗਿਆ। ਚੁਭਣ ਕਾਰਨ ਉਸ ਨੂੰ PGI ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸੀਟੀ ਸਕੈਨ ਕਰਵਾਇਆ ਤਾਂ ਪਤਾ ਲੱਗਿਆ ਕਿ ਸੂਈ ਉਸ ਦੇ ਫੇਫੜਿਆਂ ਵਿੱਚ ਸਾਹ ਦੀ ਨਲੀ ਵਿੱਚ ਸੀ। ਇਸੇ ਲਈ ਡਾਕਟਰਾਂ ਨੇ ਬਜ਼ੁਰਗ ਨੂੰ ਹਸਪਤਾਲ ਚ ਦਾਖ਼ਲ ਕਰ ਲਿਆ । ਉਥੇ ਹੀ ਡਾ: ਪਵਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਰੀਜ਼ ਦੀ ਸਾਹ ਨਲੀ ‘ਚੋਂ ਸੂਈ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਸੂਈ ਕਿਤੇ ਨਜ਼ਰ ਨਹੀਂ ਆ ਰਹੀ ਸੀ]

ਜਿਸ ਕਾਰਨ ਮਰੀਜ਼ ਦਾ ਐਕਸਰੇ ਕਰਵਾਇਆ ਗਿਆ ਪਰ ਸੂਈ ਨਜ਼ਰ ਨਹੀਂ ਆ ਰਹੀ ਸੀ। ਬਾਅਦ ਵਿੱਚ ਸੀਟੀ ਸਕੈਨ ਕਰਵਾਇਆ ਗਿਆ। ਜਿਸ ਕਾਰਨ ਮਰੀਜ਼ ਦਾ 2 ਸੀਟੀ ਸਕੈਨ ਕਰਵਾਵੀਆ ਤੇ ਸੂਈ ਨੂੰ ਖੱਬੇ ਫੇਫੜੇ ਵਿੱਚ ਸਾਹ ਦੀ ਨਲੀ ਵਿੱਚ ਡੂੰਘਾ ਪਾਇਆ ਗਿਆ, ਜੋ ਹੇਠਲੇ ਲੋਬ ਦੇ ਚੌਥੇ ਹਿੱਸੇ ‘ਚ ਫੱਸੀ ਹੋਈ ਸੀ । ਜਿਸ ਕਾਰਨ ਬਜ਼ੁਰਗ ਨੂੰ ਖਾਂਸੀ ਜ਼ਿਆਦਾ ਹੋ ਰਹੀ ਸੀ। ਫਿਲਹਾਲ ਓਪਰੇਸ਼ਨ ਤੋਂ ਬਾਅਦ ਬਜ਼ੁਰਗ ਹੁਣ ਠੀਕ ਹਨ l



error: Content is protected !!