ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਭਾਰਤ ਦੇ ਕਈ ਸੂਬੇ ਇਸ ਵੇਲੇ ਹੜਾਂ ਦੀ ਮਾਰ ਹੇਠਾਂ ਹੈ,ਇਹਨਾਂ ਹੜਾ ਦੇ ਕਾਰਨ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ, ਜਿਸ ਕਾਰਨ ਹਲਾਤਾਂ ਨਾਲ ਨਜਿੱਠਣਾ ਥੋੜਾ ਮੁਸ਼ਕਿਲ ਹੋਇਆ ਪਿਆ ਹੈ, ਪਰ ਇਸ ਕੁਦਰਤ ਦੀ ਮਾਰ ਹੇਠਾਂ ਇੱਕ ਹੋਰ ਡਰ ਪੈਦਾ ਕਰਨ ਵਾਲੀ ਖ਼ਬਰ ਸਾਹਮਣੇ ਆਈ l ਦਰਅਸਲ ਹੁਣ ਬਰਸਾਤ ਦੇ ਮੌਸਮ ਚ ਤੇਜ਼ੀ ਨਾਲ ਅੱਖਾਂ ਦਾ ਫਲੂ ਫੈਲ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਹੁਣ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ l ਦੱਸਦਿਆ ਕਿ ਕੰਨਜਕਟਿਵਾਇਟਿਸ, ਜਿਸਨੂੰ ਅੱਖਾਂ ਦਾ ਫਲੂ ਵੀ ਕਿਹਾ ਜਾਂਦਾ ਹੈ, ਲੰਬੇ ਸਮੇਂ ਤੋਂ ਮਾਨਸੂਨ ਦੀ ਬਿਮਾਰੀ ਹੈ, ਜਿਹੜੀ ਤੇਜੀ ਨਾਲ ਇਨ੍ਹਾਂ ਦਿਨਾਂ ਚ ਫੈਲਦੀ ਹੈ ।
ਪਰ ਹੁਣ ਭਾਰਤ ਵਿੱਚ, ਇਸ ਦੇ ਕੇਸ ਵਧਦੇ ਪਏ ਹਨ, ਹਾਲ ਹੀ ਵਿੱਚ ਖਬਰ ਆਈ ਹੈ ਕਿ ਦੇਸ਼ ਭਰ ਦੇ ਕਈ ਰਾਜਾਂ ਵਿੱਚ ਕੰਨਜਕਟਿਵਾਇਟਿਸ ਦੇ ਮਾਮਲੇ ਵੱਧ ਰਹੇ ਹਨ ਅਤੇ ਲੋਕ ਇਸ ਨੂੰ ਲੈ ਕੇ ਕਾਫੀ ਚਿੰਤਤ ਹਨ l ਇਸ ਫਲੂ ਨੂੰ ਲੈ ਕੇ ਫੋਰਟਿਸ ਹਸਪਤਾਲ, ਬੰਗਲੌਰ ਦੇ ਸੀਨੀਅਰ ਸਲਾਹਕਾਰ ਡਾ: ਆਦਿਤਿਆ ਅਨੁਸਾਰ, ‘ਕੰਜਕਟਿਵਾਇਟਿਸ ਕੰਨਜਕਟਿਵਾ ਦੀ ਸੋਜ ਹੈ। ਕੰਨਜਕਟਿਵਾਇਟਿਸ ਦੇ ਵਾਤਾਵਰਣ ਵਿੱਚ ਬੈਕਟੀਰੀਆ ਜਾਂ ਵਾਇਰਲ ਹੁੰਦੇ ਹਨ। ਕਈ ਵਾਰ ਲੋਕ ਇਸ ਨੂੰ ਐਲਰਜੀ ਵਾਲੀ ਪ੍ਰਤੀਕ੍ਰਿਆ ਦੁਆਰਾ ਵੀ ਪ੍ਰਾਪਤ ਕਰ ਸਕਦੇ ਹਨ।
ਦਿੱਲੀ ਐਨਸੀਆਰ ਦੀ ਗੱਲ ਕਰੀਏ ਤਾਂ ਉੱਥੇ ਵੀ ਕੰਨਜਕਟਿਵਾਇਟਿਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ ਅਤੇ ਦਿੱਲੀ ਏਮਜ਼ ਵਿੱਚ ਰੋਜ਼ਾਨਾ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਕੰਨਜਕਟਿਵਾਇਟਿਸ ਕੁਝ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਛੂਤ ਵਾਲੀ ਹੋ ਸਕਦੀ ਹੈ ਅਤੇ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਦੁਆਰਾ ਫੈਲਦੀ ਹੈ ਜੋ ਪਹਿਲਾਂ ਹੀ ਸੰਕਰਮਿਤ ਹੈ।
ਬਿਮਾਰੀ ਫੈਲਣ ਦਾ ਸਭ ਤੋਂ ਆਮ ਤਰੀਕਾ ਉਦੋਂ ਹੁੰਦਾ ਹੈ ਜਦੋਂ ਸੰਕਰਮਿਤ ਲੋਕ ਵਾਰ-ਵਾਰ ਆਪਣੀਆਂ ਅੱਖਾਂ ਨੂੰ ਛੂਹ ਲੈਂਦੇ ਹਨ ਅਤੇ ਆਪਣੇ ਹੱਥ ਸਾਫ਼ ਕਰਨਾ ਭੁੱਲ ਜਾਂਦੇ ਹਨ। ਜਿਸ ਕਾਰਨ ਇਸ ਫਲੂ ਦਾ ਫੈਲਾਵ ਵੀ ਵੱਧ ਜਾਂਦਾ ਹੈ l ਇਸਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਕੰਨਜਕਟਿਵਾਇਟਿਸ ਦੇ ਲੱਛਣ ਦਿਖਾਈ ਦਿੰਦੇ ਹਨ, ਕਿਸੇ ਨੂੰ ਅੱਖਾਂ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਤਾਜਾ ਜਾਣਕਾਰੀ