ਆਈ ਤਾਜਾ ਵੱਡੀ ਖਬਰ

2 ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਰਹਿਣ ਲਈ ਚੁੱਕਿਆ ਅਜਿਹਾ ਕਦਮ ਦੇਖ ਕੇ ਹਰ ਰਹਿ ਗਿਆ ਹੈਰਾਨ। ਬਾਲੀਵੁੱਡ ਦੀ ਮਸ਼ਹੂਰ ਸ਼ੋਲੇ ਫਿਲਮ ਦੇ ਸੀਨ ਤਰ੍ਹਾਂ ਟਾਵਰ ਉਤੇ ਚੜ੍ਹ ਕੇ ਕੀਤਾ ਹੰਗਾਮਾ। ਫਿਲਮ ਵਿਚ ਤੁਸੀ ਦੇਖਿਆ ਹੋਵੇਗਾ ਕਿ ਅਦਾਕਾਰ ਧਰਮਿੰਦਰ ਜਿਨ੍ਹਾਂ ਨੇ ਫਿਲਮ ਵਿਚ ਵੀਰੂ ਦਾ ਕਿਰਦਾਰ ਨਿਭਾਇਆ ਸੀ ਉਹ ਅਦਾਕਾਰਾ ਹੇਮਾ ਮਾਲਿਨੀ ਜਿਸ ਨੇ ਬਸੰਤੀ ਦਾ ਕਿਰਦਾਰ ਨਿਭਾਇਆ ਸੀ ਉਸ ਨਾਲ ਵਿਆਹ ਕਰਵਾਉਣ ਉਹ ਪਾਣੀ ਦੀ ਟੈਂਕੀ ‘ਤੇ ਕੇ ਹੰਗਾਮਾ ਕੀਤਾ ਸੀ। ਪਰ ਅਸਲ ਜਿੰਦਗੀ ਵਿਚ ਫਿਲਮ ਦੇ ਉਲਟ ਇਕ ਵਿਆਹੁਤਾ ਔਰਤ ਜੋ 2 ਬੱਚਿਆ ਦੀ ਮਾਂ ਹੈ ਉਸ ਨੇ ਆਪਣੇ ਪ੍ਰੇਮੀ ਨਾਲ ਰਹਿਣ ਲਈ ਵੱਡਾ ਹੰਗਾਮਾ ਕੀਤਾ। ਦਰਅਸਲ ਉਹ ਪਾਵਰ ਹਾਊਸ ਦੇ ਟਾਵਰ ‘ਤੇ ਚੜ੍ਹ ਗਈ।

ਦੱਸ ਦਈਏ ਕਿ ਇਹ ਅਜੀਬ ਮਾਮਲਾ ਮੱਧ ਪ੍ਰਦੇਸ਼ ਤੋ ਸਾਹਮਣੇ ਆ ਰਿਹਾ ਹੈ ਜਿਥੇ ਸ਼ਿਵਪੁਰੀ ਜ਼ਿਲੇ ਵਿਚ ਇਕ ਵਿਆਹੁਤਾ ਔਰਤ ਦੇ ਵੱਲੋ ਇਹ ਅਜੀਬ ਕਦਮ ਚੁੱਕਿਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋ ਕਿਹਾ ਜਾ ਰਿਹਾ ਹੈ ਇਹ ਔਰਤ ਦੋ ਬੱਚਿਆਂ ਦੀ ਮਾਂ ਹੈ ਜੋ ਆਪਣੇ ਪ੍ਰੇਮੀ ਨਾਲ ਰਹਿਣ ਲਈ ਪਾਵਰ ਹਾਊਸ ਦੇ ਟਾਵਰ ‘ਤੇ ਚੜ੍ਹ ਗਈ ਅਤੇ ਹੰਗਾਮਾ ਕਰਨ ਲੱਗੀ। ਜਦੋ ਇਸ ਘਟਨਾ ਬਾਰੇ ਪੁਲਿਸ ਅਤੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚ ਗਏ ਅਤੇ ਉਹ ਉਸ ਔਰਤ ਨੂੰ ਸਮਝਾਉਣ ਲੱਗੇ।

ਪਰ ਉਹ ਔਰਤ ਟਾਵਰ ਤੋਂ ਹੇਠਾਂ ਉਰਤਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਹਲਾਂਕਿ ਉਸ ਵੱਲੋ ਆਪਣੇ ਪ੍ਰੇਮੀ ਨੂੰ ਉਥੇ ਬੁਲਾਉਣ ਲਈ ਸ਼ੋਰ ਮਚਾ ਦਿੱਤਾ। ਇਸ ਮਾਮਲੇ ਬਾਰੇ ਕੁਝ ਰਿਪੋਰਟਾਂ ਦੇ ਅਨੁਸਾਰ ਟਾਵਰ ਉਤੇ ਚੜ੍ਹਨ ਵਾਲੀ ਔਰਤ ਇਕ ਵਿਆਕਤੀ ਨੂੰ ਫੋਨ ਕਰਦੀ ਸੀ ਜਿਸ ਦੀ ਪਹਿਚਾਨ ਜਤਿੰਦਰ ਨਾਂ ਦੇ ਤੋਂ ਹੋਈ ਹੈ।

ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋ ਵੀ ਉਸ ਔਰਤ ਨੂੰ ਟਾਵਰ ਤੋਂ ਹੇਠਾਂ ਆਉਣ ਲਈ ਕਾਫੀ ਵਾਰ ਕਿਹਾ ਗਿਆ। ਪਰ ਜਦੋ ਉਹ ਨਾ ਮੰਨੀ ਤਾਂ ਉਸ ਨੂੰ ਹੇਠਾਂ ਉਤਾਰਨ ਲਈ ਐੱਸਡੀਆਰਐੱਫ ਦੀ ਟੀਮ ਨੂੰ ਬੁਲਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋ ਕਾਫੀ ਜੱਦੋ ਜਹਿਦ ਤੋ ਬਾਅਦ ਉਸ ਔਰਤ ਨੂੰ ਸੁਰੱਖਿਅਤ ਟਾਵਰ ਤੋਂ ਹੇਠਾਂ ਉਤਾਰਿਆ ਗਿਆ।

Home ਤਾਜਾ ਜਾਣਕਾਰੀ ਪ੍ਰੇਮੀ ਨਾਲ ਰਹਿਣ ਲਈ 2 ਬੱਚਿਆਂ ਦੀ ਮਾਂ ਚੜ ਗਈ ਟਾਵਰ ਤੇ , ਸ਼ੋਲੇ ਫਿਲਮ ਵਾਲਾ ਵੀਰੂ ਬਸੰਤੀ ਵਾਲਾ ਸੀਨ ਆਇਆ ਸਾਹਮਣੇ

ਤਾਜਾ ਜਾਣਕਾਰੀ
ਪ੍ਰੇਮੀ ਨਾਲ ਰਹਿਣ ਲਈ 2 ਬੱਚਿਆਂ ਦੀ ਮਾਂ ਚੜ ਗਈ ਟਾਵਰ ਤੇ , ਸ਼ੋਲੇ ਫਿਲਮ ਵਾਲਾ ਵੀਰੂ ਬਸੰਤੀ ਵਾਲਾ ਸੀਨ ਆਇਆ ਸਾਹਮਣੇ
ByadminJuly 19, 2023Comments Off on ਪ੍ਰੇਮੀ ਨਾਲ ਰਹਿਣ ਲਈ 2 ਬੱਚਿਆਂ ਦੀ ਮਾਂ ਚੜ ਗਈ ਟਾਵਰ ਤੇ , ਸ਼ੋਲੇ ਫਿਲਮ ਵਾਲਾ ਵੀਰੂ ਬਸੰਤੀ ਵਾਲਾ ਸੀਨ ਆਇਆ ਸਾਹਮਣੇ
Previous Postਪੰਜਾਬ : ਸੁੱਤੇ ਹੋਏ ਪਰਿਵਾਰ ਤੇ ਅਚਾਨਕ ਕਹਿਰ ਬਣ ਕੇ ਡਿੱਗੀ ਘਰ ਦੀ ਛੱਤ, ਹੋਈ 2 ਸਕੇ ਭਰਾਵਾਂ ਦੀ ਮੌਤ
Next Postਅਚਾਨਕ ਉੱਡ ਰਹੇ ਜਹਾਜ ਚ ਚਾਰਜਿੰਗ ਤੇ ਲਗਿਆ ਫੋਨ ਹੋਇਆ ਬਲਾਸਟ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ