BREAKING NEWS
Search

ਪੰਜਾਬ : ਪੁਲਿਸ ਦੀ ਮੋਟਰ ਬੋਟ ਹੋਈ ਹਾਦਸੇ ਦੀ ਸ਼ਿਕਾਰ , ਹੜ੍ਹ ਪ੍ਰਭਾਵਿਤਾਂ ਲਈ ਲਿਜਾ ਰਹੀ ਸੀ ਰਾਹਤ ਸਮੱਗਰੀ

ਆਈ ਤਾਜਾ ਵੱਡੀ ਖਬਰ

ਪੰਜਾਬ ਅਤੇ ਨਾਲ ਦੇ ਸੂਬਿਆਂ ਵਿੱਚ ਹੋ ਰਹੀ ਬਰਸਾਤ ਦੇ ਕਾਰਣ ਜਿੱਥੇ ਕਈ ਸੂਬਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਅਤੇ ਵਧੇਰੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਰਾਹਤ ਕਾਰਜ ਵੀ ਜਾਰੀ ਹਨ। ਉਥੇ ਹੀ ਸਰਕਾਰ ਵੱਲੋਂ ਦਰਿਆਵਾਂ ਦੇ ਕੰਡੇ ਤੇ ਵਸੇ ਹੋਏ ਪਿੰਡਾਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਹੈ। ਪਰ ਅਚਾਨਕ ਹੀ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਬਹੁਤ ਸਾਰੇ ਪਿੰਡ ਇਸ ਦੀ ਚਪੇਟ ਵਿੱਚ ਆਏ ਹਨ ਅਤੇ ਹੜ੍ਹਾਂ ਦੀ ਮਾਰ ਸਹਿ ਰਹੇ ਹਨ। ਪ੍ਰਭਾਵਤ ਖੇਤਰਾਂ ਵਿੱਚ ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਖਾਣ ਪੀਣ ਦੀਆਂ ਚੀਜਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਪੁਲਿਸ ਦੀ ਮੋਟਰ ਹਾਦਸੇ ਦਾ ਸ਼ਿਕਾਰ ਹੋਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਪਟਿਆਲਾ ਵਿੱਚ ਵਾਪਰਿਆ ਹੈ ਜਿੱਥੇ ਜ਼ਿਲ੍ਹਾ ਪਟਿਆਲਾ ਦੇ ਅਧੀਨ ਆਉਣ ਵਾਲੇ ਪਿੰਡ ਦੁੱਧਣ ਗੁਜਰਾਂ ਵਿੱਚ ਪਿੰਡ ਦੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਜਾਂਦੇ ਹੋਏ ਇੱਕ ਮੋਟਰ ਦਾ ਇੰਜਣ ਬੰਦ ਹੋਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਸ ਕਿਸ਼ਤੀ ਵਿੱਚ ਸਵਾਰ ਐਸਐਸਪੀ ਸਿਟੀ ਸਰਫਰਾਜ ਆਲਮ, ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਜੁਲਕਾ ਦੇ ਐਸਐਚਓ ਇਸ ਕਿਸ਼ਤੀ ਵਿੱਚ ਦਵਾਈਆਂ ਅਤੇ ਖਾਣ-ਪੀਣ ਦੀ ਰਾਹਤ ਸਮੱਗਰੀ ਲੈਕੇ ਜਾ ਰਹੇ ਸਨ। ਅਚਾਨਕ ਇੰਜਣ ਬੰਦ ਹੋਣ ਅਤੇ ਚੱਪੂ ਨਾਲ ਕਿਸ਼ਤੀ ਨਾ ਚੱਲਣ ਦੇ ਚਲਦਿਆਂ ਹੋਇਆਂ ਇਹ ਹਾਦਸਾ ਵਾਪਰ ਗਿਆ। ਕਿਉਂਕਿ ਉਸ ਸਮੇਂ ਪਾਣੀ ਦਾ ਵਹਾਅ ਵੀ ਜ਼ਿਆਦਾ ਤੇਜ਼ ਸੀ ਅਤੇ ਇੱਕ ਪੁਲੀ ਦੇ ਹੇਠਾਂ ਇਹ ਕਿਸ਼ਤੀ ਫਸ ਗਈ।

ਬਹੁਤ ਮੁਸ਼ਕਿਲ ਨਾਲ ਕਿਸ਼ਤੀ ਵਿੱਚ ਸਵਾਰ ਸਾਰੇ ਲੋਕਾਂ ਵੱਲੋਂ ਆਪਣੀ ਜਾਨ ਬਚਾਈ ਗਈ। ਤੁਰੰਤ ਹੀ ਹੋਰ ਕਿਸ਼ਤੀ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਉਸ ਵਿੱਚ ਸਵਾਰ ਹੋ ਕੇ ਪੀੜਤ ਲੋਕਾਂ ਤੱਕ ਸਮਾਨ ਪਹੁੰਚਾਇਆ ਗਿਆ ਹੈ। ਇਸ ਦੌਰਾਨ ਜਿਥੇ ਸਭ ਦਾ ਬਚਾਅ ਹੋ ਗਿਆ। ਉੱਥੇ ਹੀ ਉਹਨਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।



error: Content is protected !!