=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ ਤੇ ਚੜ੍ਹਾ ਦਿੱਤੀ ਕਾਰ, ਹੋਈ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਕਲਯੁਗੀ ਮਾਂ ਨੇ ਆਪਣੀ ਮਾਸੂਸ ਧੀ ਨੂੰ ਦਿੱਤੀ ਦਰਦਨਾਕ ਮੌਤ, 13 ਮਹੀਨਿਆਂ ਦੀ ਧੀ ਤੇ ਚੜਾਈ ਕਾਰ। ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਅਮਰੀਕਾ ਵਿਚ ਵਾਪਰਿਆ ਹੈ ਜਿਥੇ ਐਰੀਜ਼ੋਨਾ ਵਿਚ ਇਕ ਅਜਿਹਾ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਹੈ ਜਿਸ ਕਰਕੇ ਇਲਾਕੇ ਵਿਚ ਹਰ ਪਾਸੇ ਸੋਗ ਲਹਿਰ ਹੈ। ਜਾਣਕਾਰੀ ਦੇ ਮੁਤਾਬਿਕ ਇਕ ਕਲਯੁਗੀ ਮਾਂ ਨੇ ਆਪਣੀ ਹੀ ਮਾਸੂਮ ਧੀ ਨੂੰ ਆਪਣੀ ਗੱਡੀ ਨਾਲ ਕੁਚਲ ਦਿੱਤਾ। ਜਿਸ ਕਾਰਨ ਮਾਸੂਮ ਦੀ ਮੌਕੇ ਉਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਮਾਸੂਮ ਬੱਚੀ ਦੀ ਉਮਰ ਮਹਿਜ 13 ਮਹੀਨੇ ਕਹੀ ਜਾ ਰਹੀ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਿਲਾ ਨੇ ਇਸ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਨਹੀਂ ਦਿੱਤਾ ਸੀ। ਉਥੇ ਹੀ ਯਾਵਾਪਾਈ ਕਾਊਂਟੀ ਪੁਲਸ ਨੂੰ ਮਹਿਲਾ ਨੇ ਖੁਦ ਦਰਦਨਾਕ ਹਾਦਸੇ ਦੀ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਰਿਪੋਰਟਾਂ ਮੁਤਾਬਕ ਪੁਲਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਮਹਿਲਾ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਯਾਨੀ 6 ਜੁਲਾਈ ਨੂੰ ਕਾਰ ਬਾਹਰ ਕੱਢ ਰਹੀ ਸੀ ਜਿਥੇ ਥਾਂ ਬਹੁਤ ਤੰਗ ਸੀ। ਹਲਾਂਕਿ ਮਹਿਲਾ ਨੂੰ ਲੱਗਾ ਰਿਹਾ ਸੀ ਕਿ ਉਸ ਨੇ ਆਪਣੀ ਧੀ ਨੂੰ ਕਿਸੇ ਸੁਰੱਖਿਅਤ ਜਗ੍ਹਾਂ ‘ਤੇ ਹੀ ਬਿਠਾਇਆ ਹੋਇਆ ਹੈ। ਪਰ ਕਾਰ ਨੂੰ ਬਾਹਰ ਕੱਢਣ ਦੌਰਾਨ ਉਸ ਦੀ ਆਪਣੀ ਹੀ ਮਾਸੂਮ ਧੀ ਗੱਡੀ ਦੇ ਅਗਲੇ ਪਹੀਏ ਦੀ ਲਪੇਟ ਵਿਚ ਆ ਗਈ। ਜਿਸ ਕਾਰਨ ਮਾਸੂਸ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।

ਹਲਾਂਕਿ ਬੱਚੀ ਨੂੰ ਇਸ ਦਰਦਨਾਕ ਹਾਦਸੇ ਤੋੰ ਬਾਅਦ ਇਲਾਜ ਲਈ ਨਜ਼ਦੀਕੀ ਹਸਪਤਾਲ ਵੀ ਲਿਜਾਇਆ ਗਿਆ, ਪਰ ਡਾਕਟਰਾਂ ਵੱਲੋ ਬੱਚੀ ਨੂੰ ਬਚਾਉਣ ਦੀ ਪੂਰੀਆਂ ਕੋਸ਼ਿਸ਼ ਕਰਨ ਤੋ ਬਾਅਦ ਵੀ ਉਹ ਬੱਚੀ ਨੂੰ ਬਚਾਉਣ ਵਿਚ ਕਾਮਯਾਬ ਨਹੀ ਹੋ ਸਕੇ। ਜਖਮਾਂ ਦੀ ਤਾਬ ਨਾ ਝਲਦੇ ਹੋਏ ਬੱਚੀ ਨੇ ਦਮ ਤੋੜ ਦਿੱਤਾ। ਜਾਣਕਾਰੀ ਦੇ ਮੁਤਾਬਿਕ ਜਾਫਰੀਆ ਥਨਬਰਗ ਵਜੋਂ ਮਹਿਲਾ ਦੀ ਪਛਾਣ ਹੋਈ ਹੈ, ਉਥੇ ਹੀ ਇਸ ਦਰਦਨਾਕ ਹਾਦਸੇ ਦੌਰਾਨ ਜਾਨ ਗੁਆਉਣ ਵਾਲੀ ਮਾਸੂਮ ਬੱਚੀ ਦਾ ਨਾਮ ਸਾਇਰਾ ਰੋਜ਼ ਥੋਮਿੰਗ ਸੀ।

ਦੱਸ ਦਈਏ ਕਿ ਇਸ ਭਿਆਨਕ ਮਾਮਲੇ ਵਿੱਚ ਪੁਲਸ ਵੱਲੋ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਸ ਦਰਦਨਾਕ ਹਾਦਸੇ ਨੂੰ ਅੰਜਾਮ ਦੇਣ ਵਾਲੀ ਮਾਸੂਮ ਬੱਚੀ ਦੀ ਮਾਂ ਖਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ ਜਾਂ ਨਹੀਂ।




error: Content is protected !!