ਆਈ ਤਾਜਾ ਵੱਡੀ ਖਬਰ

ਪੰਜਾਬ ਭਰ ਵਿੱਚ ਜਿਸ ਪ੍ਰਕਾਰ ਨਾਲ ਨਸ਼ਾ ਲਗਾਤਾਰ ਵੱਧ ਰਿਹਾ ਹੈ, ਉਸਦੇ ਚੱਲਦੇ ਨੌਜਵਾਨਾਂ ਦਾ ਰੁਝਾਨ ਖੇਡਾਂ ਤੋਂ ਹੱਟ ਕੇ ਨਸ਼ਿਆਂ ਤੇ ਵਿਦੇਸ਼ਾਂ ਵੱਲ ਵੱਧ ਰਿਹਾ ਹੈ l ਜਿਸ ਕਾਰਨ ਖੇਡਾਂ ਚ ਘੱਟਦੇ ਪਏ ਰੁਝਾਨ ਖੇਡਾਂ ਨੂੰ ਵੀ ਖ਼ਤਮ ਕਰਦੇ ਪਏ ਹਨ, ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਤਾਂ, ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਇਸ ਖੇਤਰ ਚ ਖਿਡਾਰੀ ਪਹਿਲਾਂ ਹੀ ਆਉਣ ਤੋਂ ਡਰਦੇ ਹਨ, ਇਸੇ ਵਿਚਾਲੇ ਕਬੱਡੀ ਖਿਡਾਰੀ ਨਾਲ ਜੁੜੀ ਇੱਕ ਬੁਰੀ ਖ਼ਬਰ ਦੱਸਾਂਗੇ l ਦਰਅਸਲ ਮਸ਼ਹੂਰ ਕਬੱਡੀ ਖਿਡਾਰੀ ਦੇ ਪਿਤਾ ਦੀ ਖੌਫਨਾਕ ਤਰੀਕੇ ਨਾਲ ਮੌਤ ਹੋ ਚੁੱਕੀ ਹੈ, ਜਿਸ ਕਰਨ ਖੇਡ ਜਗਤ ਚ ਸੋਗ ਛਾਇਆ ਹੋਇਆ ਹੈ l

ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮਸ਼ਹੂਰ ਕਬੱਡੀ ਖਿਡਾਰੀ ਅਵਤਾਰ ਸਿੰਘ ਦੇ ਪਿਤਾ ਸਾਬਕਾ ਫ਼ੌਜੀ ਅਮਰੀਕ ਸਿੰਘ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ, ਜਿਸ ਕਰਨ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ । ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਮਾਰੀ ਦੇ ਚੱਲਦਿਆਂ ਉਹ ਕਾਫ਼ੀ ਪਰੇਸ਼ਾਨ ਸਨ ਤੇ ਅੱਜ ਸਵੇਰੇ ਉਨ੍ਹਾਂ ਦੀ ਲਾਸ਼ ਪੱਖੇ ਨਾਲ ਲਟਕਦੀ ਪਾਈ ਗਈ। ਪਰਿਵਾਰ ਮੁਤਾਬਕ ਮ੍ਰਿਤਕ ਅਮਰੀਕ ਸਿੰਘ ਰਾਤ ਦਾ ਖਾਣਾ ਖਾਣ ਤੋਂ ਬਾਅਦ, ਦੂਜੇ ਘਰ ਸੌਂਣ ਲਈ ਚਲੇ ਗਏ ਸਨ।

ਸਵੇਰੇ ਘਰਦਿਆਂ ਵਲੋਂ ਉਨ੍ਹਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਆਵਾਜ਼ ਮਾਰੀ ਤਾਂ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਕੰਧ ਨੂੰ ਟੱਪ ਕੇ ਅੰਦਰ ਜਾ ਕੇ ਵੇਖਿਆ ਤਾਂ ਉਨ੍ਹਾਂ ਦੀ ਲਾਸ਼ ਪੱਖੇ ਨਾਲ ਲਟਕਦੀ ਪਾਈ ਗਈ। ਜਿਸਤੋ ਬਾਅਦ ਉਨ੍ਹਾਂ ਨੂੰ ਹਸਪਤਾਲ ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।

ਪਰਿਵਾਰ ਮੁਤਾਬਕ ਅਮਰੀਕ ਸਿੰਘ ਸ਼ੂਗਰ ਦੀ ਬੀਮਾਰੀ ਕਾਰਨ ਪਰੇਸ਼ਾਨ ਰਹਿੰਦੇ ਸਨ, ਜਿਸ ਕਰਨ ਉਨ੍ਹਾਂ ਨੇ ਖ਼ੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕਿਆ, ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਚ ਸੋਗ ਦੀ ਲਹਿਰ ਹੈ ।


ਤਾਜਾ ਜਾਣਕਾਰੀ
ਪੰਜਾਬ : ਮਸ਼ਹੂਰ ਕਬੱਡੀ ਖਿਡਾਰੀ ਦੇ ਪਿਤਾ ਨੇ ਚੁਣੀ ਖੌਫਨਾਕ ਮੌਤ , ਖੇਡ ਜਗਤ ਚ ਛਾਇਆ ਸੋਗ
ByadminJuly 6, 2023Comments Off on ਪੰਜਾਬ : ਮਸ਼ਹੂਰ ਕਬੱਡੀ ਖਿਡਾਰੀ ਦੇ ਪਿਤਾ ਨੇ ਚੁਣੀ ਖੌਫਨਾਕ ਮੌਤ , ਖੇਡ ਜਗਤ ਚ ਛਾਇਆ ਸੋਗ
Previous Postਭਗਵੰਤ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਲਈ ਕਰਤਾ ਹੁਣ ਇਹ ਵੱਡਾ ਐਲਾਨ – ਜਨਤਾ ਚ ਛਾਈ ਖੁਸ਼ੀ
Next Postਹਿੰਮਤ ਦੀ ਮਿਸਾਲ 75 ਸਾਲਾਂ ਔਰਤ ਜਵਾਨੀ ਚ ਰਹੀ ਪ੍ਰਿੰਸੀਪਲ , ਹੁਣ ਚਲਾਉਂਦੀ ਟਰੈਕਟਰ ਅਤੇ ਕਰਦੀ ਹੈ ਪਿੰਡ ਦੀ ਸਰਪੰਚੀ