BREAKING NEWS
Search

ਪੰਜਾਬ : ਕਿਸਾਨ ਦੀ ਨਿਕਲੀ ਸੀ 1.5 ਕਰੋੜ ਦੀ ਲਾਟਰੀ , ਪਰ ਗੁੰਮ ਗਈ ਟਿਕਟ CM ਮਾਨ ਨੂੰ ਕਰ ਰਿਹਾ ਮਦਦ ਦੀ ਅਪੀਲ

ਆਈ ਤਾਜਾ ਵੱਡੀ ਖਬਰ 

ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲਗਦਾ , ਰੱਬ ਦੀ ਮੇਹਰਜੇਕਰ ਹੋ ਜਾਵੇ ਤਾਂ ਬੰਦਾ ਦਿਨਾਂ ‘ਚ ਅਰਸ਼ਾਂ ਤੋਂ ਫਰਸ਼ਾਂ ਉੱਪਰ ਤੇ ਫਰਸ਼ਾਂ ਤੋਂ ਅਰਸ਼ਾਂ ਤੇ ਆ ਜਾਂਦਾ ਹੈ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿਥੇ ਇੱਕ ਕਿਸਾਨ ਦੀ ਕਿਸਮਤ ਮਿੰਟਾਂ ਚ ਹੀ ਬਦਲ ਗਈ , ਪਰ ਮਾੜੀ ਕਿਸਮਤ ਨੇ ਸਭ ਖਰਾਬ ਕਰ ਦਿੱਤਾ l ਦਰਅਸਲ ਇੱਕ ਕਿਸਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ ਨਿਕਲ ਗਈ , ਪਰ ਉਸਦੀ ਕਿਸਮਤ ਇੰਨੀ ਮਾੜੀ ਸੀ ਕਿ ਕਿਸਾਨ ਤੋਂ ਟਿਕਟ ਗੁੰਮ ਹੋ ਗਈ ਸੀ , ਜਿਸ ਕਾਰਨ CM ਮਾਨ ਕੋਲੋਂ ਮਦਦ ਕਰਨ ਦੀ ਅਪੀਲ ਕਰ ਰਿਹਾ ਹੈ l

ਮਾਮਲਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿਥੇ ਇੱਕ ਕਿਸਾਨ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ, ਪਰ ਉਸ ਤੋਂ ਟਿਕਟ ਗੁੰਮ ਗਈ । ਹੁਣ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ, ਪਰ ਕਿਸਾਨ ਨੇ CM ਭਗਵੰਤ ਮਾਨ ਨੂੰ ਇਨਾਮੀ ਰਾਸ਼ੀ ਦਿਵਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ । ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦਾ ਇਹ ਰਹਿਣ ਵਾਲਾ ਕਰਮਜੀਤ ਸਿੰਘ ਜਿਸ ਵਲੋਂ ਦੱਸਿਆ ਗਿਆ ਕਿ ਉਸ ਨੇ 4 ਮਈ ਨੂੰ ਦਮਦਮਾ ਸਾਹਿਬ ਤੋਂ 200 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ ਦਾ ਨੰਬਰ 841805 ਸੀ ।

ਉਸਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਲਾਟਰੀ ਵੇਚਣ ਵਾਲੇ ਨੂੰ ਉਸਨੇ ਲਾਟਰੀ ਦਿਖਾਈ ਤਾਂ, ਉਸਨੇ ਕਿਹਾ ਕਿ ਲਾਟਰੀ ਖਾਲੀ ਗਈ । ਇਹ ਸੁਣ ਕੇ ਉਸ ਨੇ ਲਾਟਰੀ ਉੱਥੇ ਹੀ ਸੁੱਟ ਦਿੱਤੀ। ਜਿਸ ਨੂੰ ਲੈ ਕੇ ਕਰਮਜੀਤ ਸਿੰਘ ਅਨੁਸਾਰ ਦੋ ਦਿਨਾਂ ਬਾਅਦ ਦਮਦਮਾ ਸਾਹਿਬ ਦਾ ਉਹ ਵਿਕਰੇਤਾ ਘਰ ਆਇਆ, ਜਿਸ ਤੋਂ ਉਸਨੇ ਲਾਟਰੀ ਖਰੀਦੀ ਸੀ। ਵਿਕਰੇਤਾ ਨੇ ਦੱਸਿਆ ਕਿ ਉਸ ਦਾ ਪਹਿਲਾ ਨੰਬਰ ਲਾਟਰੀ ਵਿੱਚ ਲੱਗਿਆ ਤੇ ਉਸ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ।

ਇਹ ਸੁਣ ਕੇ ਕਰਮਜੀਤ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ, ਪਰ ਖੁਸ਼ੀ ਕੁਝ ਸਮੇਂ ਬਾਅਦ ਖੁਸ਼ੀ ਗਾਇਬ ਹੋ ਗਈ, ਜਦੋ ਉਹਨਾਂ ਨੂੰ ਯਾਦ ਆਇਆ ਕਿ ਉਹਨਾਂ ਨੇ ਟਿਕਟ ਗੁਆ ਲਈ ਹੈ l ਜਿਸਦੇ ਚਲਦੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਲਾਟਰੀ ਦੇ ਜਿੱਤੇ ਪੈਸੇ ਉਸ ਨੂੰ ਦਿੱਤੇ ਜਾਣ, ਕਿਉਂਕਿ ਉਸਨੇ ਲਾਟਰੀ ਖਰੀਦੀ ਸੀ, ਇਸਦਾ ਰਿਕਾਰਡ ਉਸਦੇ ਕੋਲ ਹੈ, ਪਰ ਲਾਟਰੀ ਗੁੰਮ ਹੋ ਗਈ ।



error: Content is protected !!