ਆਈ ਤਾਜਾ ਵੱਡੀ ਖਬਰ
ਅਜੋਕੇ ਦੌਰ ਵਿੱਚ ਜਿੱਥੇ ਕੁੜੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਉਥੇ ਹੀ ਮਾਪਿਆਂ ਵੱਲੋਂ ਹਰ ਖੇਤਰ ਵਿੱਚ ਕੁੜੀਆਂ ਨੂੰ ਅੱਗੇ ਜਾਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਜਿਥੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਪੜ੍ਹਾਇਆ ਜਾਂਦਾ ਹੈ, ਹਰੇਕ ਤਰ੍ਹਾਂ ਦਾ ਅਧਿਕਾਰ ਦਿੱਤਾ ਜਾਂਦਾ ਹੈ। ਪਰ ਕੁਝ ਸੂਬਿਆਂ ਦੇ ਵਿਚ ਅਜੇ ਵੀ ਲੜਕੀਆਂ ਨੂੰ ਬਹੁਤ ਸਾਰੀਆਂ ਬੰਦਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਪਰਿਵਾਰ ਵੱਲੋਂ ਲੜਕੀਆਂ ਦੇ ਉੱਪਰ ਆਪਣੀ ਮਰਜ਼ੀ ਲਾਗੂ ਕਰ ਦਿੱਤੀ ਜਾਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਿੱਥੇ ਲੜਕੀਆਂ ਆਪਣੇ ਬਚਪਨ ਤੋਂ ਬਾਹਰ ਨਹੀ ਆਉਂਦੀਆਂ, ਉੱਥੇ ਹੀ ਉਨ੍ਹਾਂ ਉਪਰ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਜਾਂਦੀਆਂ ਹਨ।
ਹੁਣ ਇੱਥੇ ਨਿੱਕੀ ਉਮਰ ਵਿੱਚ ਕੁੜੀ ਦਾ ਕਰਵਾਇਆ ਜਾ ਰਿਹਾ ਸੀ, ਜਿੱਥੇ ਕੁੜੀ ਨੇ ਦਿਖਾਈ ਦਲੇਰੀ ਇੰਝ ਰੁਕਵਾਇਆ ਵਿਆਹ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਬਾਲਗ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ। ਲੜਕੀ ਵੱਲੋਂ ਜਿੱਥੇ ਦਲੇਰੀ ਵਿਖਾਉਂਦੇ ਹੋਏ ਇਸ ਵਿਆਹ ਨੂੰ ਰੋਕ ਦਿੱਤਾ ਗਿਆ ਉੱਥੇ ਵੀ ਇਸ ਲੜਕੀ ਨੇ ਆਪਣੇ ਵਿਆਹ ਦੀ ਸ਼ਿਕਾਇਤ ਥਾਣੇ ਵਿੱਚ ਪੁਲਿਸ ਨੂੰ ਕਰ ਦਿੱਤੀ। ਜਿੱਥੇ 9ਵੀਂ ਕਲਾਸ ਵਿਚ ਪੜ੍ਹਨ ਵਾਲੀ ਲੜਕੀ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਵੱਲੋਂ ਉਸ ਦਾ ਵਿਆਹ ਕੀਤਾ ਜਾ ਰਿਹਾ ਹੈ।
ਜੋ ਕਿ ਅਜੇ ਨੌਵੀਂ ਕਲਾਸ ਵਿਚ ਪੜ੍ਹਦੀ ਹੈ ਅਤੇ ਅੱਗੇ ਹੋਰ ਪੜ੍ਹਨਾ ਚਾਹੁੰਦੀ ਹੈ। ਪਰ ਉਸ ਦੇ ਭਰਾ ਵੱਲੋਂ ਉਸਨੂੰ ਆਖਿਆ ਜਾ ਰਿਹਾ ਸੀ ਕਿ ਉਹ ਵੱਡੀ ਹੋ ਚੁੱਕੀ ਹੈ ਅਤੇ ਉਸ ਦਾ ਪੜ੍ਹਾਈ ਕਰਨਾ ਹੋਰ ਜ਼ਰੂਰੀ ਨਹੀਂ ਹੈ ਅਤੇ ਪੜ੍ਹਾਈ ਕਰਨ ਤੋਂ ਰੋਕ ਕੇ ਉਸ ਦਾ ਵਿਆਹ ਕੀਤਾ ਜਾ ਰਿਹਾ ਸੀ।
ਉੱਥੇ ਹੀ ਪੁਲਿਸ ਵੱਲੋਂ ਜਿਥੇ ਵੱਡੇ ਭਰਾ ਦੇ ਖਿਲਾਫ ਸ਼ਿਕਾਇਤ ਦਰਜ ਕਰ ਕੇ ਉਸ ਨੂੰ ਅਤੇ ਰਿਸ਼ਤੇਦਾਰਾਂ ਨੂੰ ਥਾਣੇ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ। ਜਿਸ ਤੋਂ ਬਾਅਦ ਲੜਕੀ ਨੂੰ ਅੱਗੇ ਪੜ੍ਹਾਉਣ ਦਾ ਵਾਅਦਾ ਵੀ ਕੀਤਾ ਗਿਆ। ਇਸ ਤੋਂ ਬਾਅਦ ਇਸ ਮਾਮਲੇ ਨੂੰ ਸੁਝਾਅ ਦਿੱਤਾ ਗਿਆ। ਉਥੇ ਵੀ ਲੜਕੀ ਵੱਲੋਂ ਦਲੇਰੀ ਦਿਖਾਉਣ ਦੀ ਗੱਲ ਸਾਹਮਣੇ ਆਉਣ ਤੇ ਲੋਕਾਂ ਵੱਲੋਂ ਲੜਕੀ ਦੀ ਪ੍ਰਸੰਸਾ ਵੀ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ