ਆਈ ਤਾਜਾ ਵੱਡੀ ਖਬਰ
ਛੁੱਟੀ ਵਿਚ ਹੀ ਕੱਢ ਦਿਤਾ ਨੌਕਰੀ ਦਾ ਅੱਧ ਨਾਲੋਂ ਵੱਧ ਕਾਰਜਕਾਲ। ਗੱਲ ਸੁਣਨ ਕੇ ਕਿਸੇ ਨੂੰ ਯਕੀਨ ਨਹੀ ਹੋ ਰਿਹਾ ਸਾਰੇ ਹੈਰਾਨ ਹਨ ਕਿ ਇਕ ਔਰਤ ਨੇ 24 ਸਾਲ ਦੀ ਨੌਕਰੀ ਦੌਰਾਨ 20 ਸਾਲ ਤਾਂ ਛੁੱਟੀਆ ਵਿਚ ਹੀ ਕੱਢ ਦਿਤੇ। ਇਸ ਦੇ ਬਾਵਜੂਦ ਸਰਕਾਰ ਨੇ ਦਿੱਤਾ ਅਜਿਹਾ ਖਿਤਾਬ, ਸੁਣ ਕੇ ਸਾਰੇ ਹੈਰਾਨ ਰਹਿ ਗਏ। ਇਹ ਅਜੀਬ ਮਾਮਲਾ ਇਟਲੀ ਤੋ ਸਾਹਮਣੇ ਆ ਰਿਹਾ ਹੈ ਜਿਥੇ ਇਕ ਮਹਿਲਾ ਕਰਮਚਾਰੀ ਨੂੰ ਆਪਣੇ ਕੰਮ ਵਿੱਚ ਇਮਾਨਦਾਰੀ ਵਰਤਣ ਲਈ ਨਹੀ ਸਗੋਂ ਧੋਖਾ ਨੇ ਲਈ ਖਿਤਾਬ ਦਿੱਤਾ ਗਿਆ ਅਤੇ ਖਿਤਾਬ ਵੀ ਅਜਿਹਾ ਦਿੱਤਾ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਦਰਅਸਲ ਇਸ ਨੌਕਰੀ ਪ੍ਰਤੀ ਬਫਾਦਾਰੀ ਕਰਨ ਕਰਕੇ ਉਸ ਨੂੰ ‘ਸਭ ਤੋਂ ਖਰਾਬ ਮੁਲਾਜ਼ਮ’ ਦਾ ਖਿਤਾਬ ਸਰਕਾਰ ਨੇ ਦਿਤਾ ਹੈ। ਇਥੇ ਹੀ ਬਸ ਨਹੀ ਸਗੋ ਉਸ ਉਤੇ ਕਾਰਵਾਈ ਵੀ ਕੀਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਇਹ ਔਰਤ ਪੇਸ਼ੇ ਤੋਂ ਇਕ ਅਧਿਆਪਕ ਸੀ। ਜਿਸ ਨੇ ਆਪਣੀ ਨੌਕਰੀ ਦੇ ਕਰੀਬ 20 ਸਾਲ ਛੁੱਟੀ ‘ਤੇ ਕੱਟੀ ਪਰ 24 ਸਾਲ ਉਸ ਨੇ ਨੌਕਰੀ ਕੀਤੀ ਯਾਨੀ ਤਕਰੀਬਨ ਸਾਰੀ ਨੌਕਰੀ ਛੁਟੀਆਂ ਵਿਚ ਹੀ ਕੱਢ ਦਿੱਤੀ। ਇਨ੍ਹਾਂ ਛੁੱਟੀਆਂ ਲਈ ਉਹ ਹਰ ਵਾਰ ਬਹਾਨੇ ਬਣਾਉਦੀ ਰਹੀ ਕਦੇ ਬਿਮਾਰੀ ਦਾ ਬਹਾਨਾ ਅਤੇ ਕਦੇ ਕੋਈ ਹੋਰ ਬਹਾਨਾ। ਆਖਿਰ ਨੂੰ ਜਦੋ ਉਸਦੀ ਚੋਰੀ ਫੜੀ ਗਈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਹੁਣ ਇਸ ਔਰਤ ਨੂੰ ‘ਇਟਲੀ ਦੀ ਸਭ ਤੋਂ ਖਰਾਬ ਮੁਲਾਜ਼ਮ’ ਕਿਹਾ ਜਾ ਰਿਹਾ ਹੈ।
ਇਕ ਰਿਪੋਰਟ ਅਨੁਸਾਰ ਪਿਛਲੇ 24 ਸਾਲਾਂ ਤੋਂ ਵੇਨਿਸ (ਇਟਲੀ) ਨੇੜੇ ਇੱਕ ਸਕੂਲ ਵਿੱਚ 56 ਸਾਲਾ ਸਿੰਜ਼ਿਓ ਪਾਓਲੀਨਾ ਡੀ ਲਿਓ ਇਕ ਅਧਿਆਪਕਾ ਸੀ। ਜਿਸ ਦੌਰਾਨ ਉਸ ਨੇ ਸਿਰਫ 4 ਸਾਲਾਂ ਤੱਕ ਬੱਚਿਆਂ ਨੂੰ ਪੜ੍ਹਾਇਆ ਪਰ ਤਕਰੀਬਨ 24 ਸਾਲ ਦੀ ਨੌਕਰੀ ਕੀਤੀ ਹਾਲਾਂਕਿ ਉਹ ਤਨਖਾਹ ਪੂਰੀ ਲੈਂਦੀ ਰਹੀ। ਇਸ ਤੋ ਇਲਾਵਾਂ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਕਿ ਅਧਿਆਪਕ ਠੀਕ ਢੰਗ ਨਾਲ ਪੜ੍ਹਾਉਦੀ ਨਹੀ ਹੈ ਆਪਣੀ ਮਨਮਰਜੀ ਨਾਲ ਨੰਬਰ ਦਿੰਦੀ ਸੀ ਅਤੇ ਜਿਆਦਾ ਸਮਾਂ ਆਪਣੇ ਮੋਬਾਈਲ ‘ਚ ਹੀ ਰੁੱਝੀ ਰਹਿੰਦੀ ਸੀ।
ਇਨ੍ਹਾਂ ਸ਼ਿਕਾਇਤਾਂ ਤੋ ਬਾਅਦ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਜਦੋ ਇਹ ਮਾਮਲਾ ਅਦਾਲਤ ਪਹੁੰਚਿਆ, ਤਾਂ ਜੱਜ ਨੇ ਕਿਹਾ ਕਿ ਇਹ ਅਧਿਆਪਕ ਨੌਕਰੀ ਲਈ ‘ਬਿਲਕੁਲ ਅਯੋਗ’ ਸੀ। ਇਕ ਰਿਪੋਰਟ ਮੁਤਾਬਿਕ ਇਟਲੀ ਦੇ ਵਿਚ ਇਹ ਔਰਤ ਸਿਰਫ ਇਕੱਲੀ ਅਜਿਹੀ ਮੁਲਾਜਮ ਨਹੀਂ ਹੈ ਜਿਸ ਉਤੇ ਰੁਜ਼ਗਾਰ ਦੌਰਾਨ ਕਟੌਤੀ ਕੱਟਣ ਦਾ ਦੋਸ਼ ਲੱਗਿਆ ਹੋਵੇ। ਇਸ ਤੋ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਤਾਜਾ ਜਾਣਕਾਰੀ