BREAKING NEWS
Search

ਕੈਨੇਡਾ ਚ ਪੰਜਾਬੀ ਮੁੰਡੇ ਨੇ ਚਮਕਾਇਆ ਨਾਮ, ਕੀਤਾ ਇਹ ਮੁਕਾਮ ਹਾਸਿਲ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਪੁੱਤ ਨੇ ਵਿਦੇਸ਼ ਦੀ ਧਰਤੀ ‘ਤੇ ਮਾਪਿਆਂ ਦਾ ਚਮਕਾਇਆ ਨਾਮ। ਹੁਣ ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਨੌਜਵਾਨ ਨੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਵਧਾਇਆ ਹੈ। ਜਾਣਕਾਰੀ ਦੇ ਮੁਤਾਬਿਕ ਕੈਨੇਡਾ ਵਿਚ ਪੰਜਾਬੀ ਮੂਲ ਦੇ ਅਰਪਣ ਖੰਨਾ ਨੇ ਜ਼ਿਮਨੀ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨ ਕੈਨੇਡਾ ਦੇ ਤਿੰਨ ਸੂਬਿਆਂ ਵਿਚ ਚਾਰ ਸੰਸਦੀ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਈਆਂ ਸੀ। ਜਿਨ੍ਹਾਂ ਵਿਚ ਦੋ ਸੀਟਾਂ ਸੱਤਾਧਾਰੀ ਲਿਬਰਲ ਪਾਰਟੀ ਅਤੇ ਦੋ ਸੀਟਾਂ ਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਨੂੰ ਮਿਲੀਆਂ।

ਮੁਕਾਬਲਾ ਕਾਫ਼ੀ ਜਬਰਦਸਤ ਸੀ ਕਿਉਕਿ ਦੱਖਣੀ ਓਂਟਾਰੀਓ ਵਿਚ ਆਕਸਫੋਰਡ ਹਲਕੇ ਤੋਂ ਲਿਬਰਲ ਉਮੀਦਵਾਰ ਡੇਵਿਡ ਹਿਲਡਰਲੀ ਅਤੇ ਕੰਜ਼ਰਵੇਟਿਵ ਅਰਪਣ ਖੰਨਾ ਵਿਚਕਾਰ ਸੀ। ਜਾਣਕਾਰੀ ਮੁਤਾਬਿਕ ਇਸ ਮੁਕਾਬਲੇ ਦੌਰਾਨ 16144 ਵੋਟਾਂ ਪ੍ਰਾਪਤ ਕਰਕੇ ਖੰਨਾ ਨਿਕਟ ਵਿਰੋਧੀ ਹਿਲਡਰਲੀ ਤੋਂ 2570 ਵੋਟਾਂ ਦੇ ਫਰਕ ਨਾਲ਼ ਜੇਤੂ ਰਹੇ। ਜਿੱਤ ਦੇ ਇਸ ਮੌਕੇ ਪਾਰਟੀ ਨੇ ਟਵੀਟ ਕਰ ਕੇ ਅਰਪਣ ਨੂੁੰ ਜਿੱਤ ਲਈ ਵਧਾਈ ਦਿੱਤੀ। ਉਥੇ ਹੀ ਅਰਪਣ ਨੇ ਵੀ ਇਸ ਸ਼ਨਦਾਰ ਜਿੱਤ ਲਈ ਆਪਣੇ ਸਮਰਥਕਾਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ ਹੈ।

ਇੱਥੇ ਦੱਸ ਦਈਏ ਕਿ ਅਰਪਣ ਖੰਨਾ ਲੁਧਿਆਣਾ ਦੇ ਰਾਏਕੋਟ ਸ਼ਹਿਰ ਨਾਲ ਸਬੰਧਤ ਹਨ। ਕਿਊਬਕ ਵਿਚ ਨੋਟਰ ਡੇਮ ਗਰੇਸ ਵੈਸਟਮਾਊਾਟ ਤੋਂ ਲਿਬਰਲ ਆਨਾ ਗੇਨੀ ਅਤੇ ਮੈਨੀਟੋਬਾ ਵਿਚ ਵਿਨੀਪੈੱਗ ਦੱਖਣੀ ਕੇਂਦਰੀ ਹਲਕੇ ਤੋਂ ਲਿਬਰਲ ਬੈੱਨ ਕਾਰ ਨੇ ਚੋਣ ਜਿੱਤੀ। ਦਿਲਚਸਪ ਗੱਲ ਇਹ ਹੈ ਕਿ ਬੈੱਨ ਕਾਰ ਦਾ ਮੁਕਾਬਲਾ 46 ਹੋਰ ਉਮੀਦਵਾਰਾਂ ਨਾਲ਼ ਸੀ।ਉਥੇ ਹੀ ਜ਼ਿਮਨੀ ਚੋਣਾਂ ਵਿਚ ਆਪਣੀਆਂ ਦੋਵੇਂ ਸੀਟਾਂ (ਕਿਊਬਕ ਅਤੇ ਮੈਨੀਟੋਬਾ) ‘ਤੇ ਦੁਬਾਰਾ ਜਿੱਤ ਹੋਣ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਅਰਪਣ ਖੰਨਾ ਦੀ ਜ਼ਿਮਨੀ ਚੋਣਾਂ ਵਿਚ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦਾ ਮਾਹੌਲ ਹੈ। ਇਸੇ ਦੇ ਚਲਦਿਆ ਅਰਪਣ ਖੰਨਾ ਨੂੁੰ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦਾ ਮੌਕਾ ਹੈ ਤੇ ਉਨ੍ਹਾਂ ਨੂੰ ਅਰਪਣ ਖੰਨਾ ਉਤੇ ਮਾਣ ਮਹਿਸੂਸ ਹੋ ਰਿਹਾ ਹੈ।



error: Content is protected !!