ਆਈ ਤਾਜਾ ਵੱਡੀ ਖਬਰ

ਘਰੇਲੂ ਝਗੜੇ ਦੇ ਤੋਂ ਤੰਗ ਆਏ ਘਰਵਾਲੇ ਨੇ ਚੁੱਕਿਆ ਹੈਰਾਨੀਜਨਕ ਕਦਮ, ਦੇਖ ਕੇ ਸਾਰੇ ਰਹਿ ਗਏ ਹੈਰਾਨ। ਜਾਣਕਾਰੀ ਦੇ ਮੁਤਾਬਿਕ ਇਕ ਘਰੇਲੂ ਝਗੜੇ ਦੇ ਚੱਲਦਿਆ ਪਤੀ 7 ਬੋਰੀਆਂ ‘ਚ 55,000 ਦੀ ਭਾਣ ਲੈ ਕੋਰਟ ਪਹੁੰਚ ਗਿਆ। ਦਰਅਸਲ ਪਰਿਵਾਰਕ ਝਗੜੇ ਤੋੰ ਤੰਗ ਆਈ ਪਤਨੀ ਦੇ ਵੱਲੋਂ ਆਪਣੇ ਪਤੀ ਦੇ ਵੱਲੋੰ ਗੁਜ਼ਾਰੇ ਦੀ ਰਕਮ ਮੰਗ ਗਈ ਪਰ ਗੁਜ਼ਾਰੇ ਦੀ ਰਕਮ ਦਾ ਬਕਾਇਆ ਦੇਣ ਦਾ ਲਈ ਪਤੀ ਦੇ ਵੱਲੋ ਹੰਗਾਮਾ ਕੀਤਾ ਗਿਆ। ਜਾਣਕਾਰੀ ਦੇ ਮੁਤਾਬਿਕ ਜਦੋਂ ਅਦਾਲਤ ਦੇ ਵੱਲੋਂ ਪਤੀ ਨੂੰ ਪਤਨੀ ਨੂੰ ਰੱਖ-ਰਖਾਅ ਦੇ ਬਕਾਏ ਵਜੋਂ 55,000 ਰੁਪਏ ਦੇਣ ਦਾ ਹੁਕਮ ਦਿੱਤਾ ਗਿਆ ਜਿਸ ਤੋ ਬਾਅਦ ਉਸ ਦੇ ਵੱਲੋੰ 280 ਕਿਲੋ ਵਜ਼ਨ ਦੇ ਸਿੱਕੇ ਜਮ੍ਹਾਂ ਕਰਾਏ ਗਏ। ਜਾਣਕਾਰੀ ਦੇ ਮੁਤਾਬਿਕ ਪਤੀ ਦੇ ਵੱਲੋਂ ਫੈਮਿਲੀ ਕੋਰਟ ਦੇ ਲਿੰਕ ਏਡੀਜੇ ਕੋਰਟ ਵਿੱਚ ਪਤਨੀ ਦੇ ਬਕਾਏ 7 ਬੋਰੀਆਂ ਵਿੱਚ ਜਮ੍ਹਾ ਕਰਵਾਏ ਗਏ।

ਹਲਾਂਕਿ ਇਸ ਤੋਂ ਬਾਅਦ ਅਦਾਲਤ ਵੱਲੋੰ ਪਤੀ ਨੂੰ ਸਿੱਕੇ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਉਸ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇ ਬੈਗ ਬਣਾਉਣ ਅਤੇ ਸਿੱਕਿਆਂ ਦੀ ਗਿਣਤੀ 26 ਜੂਨ ਨੂੰ ਅਦਾਲਤ ਵਿੱਚ ਕਰਵਾਉਣ ਲਈ ਕਿਹਾ ਗਿਆ। ਜਾਣਕਾਰੀ ਦੇ ਮੁਤਾਬਿਕ ਇਸ ਮਾਮਲੇ ਸਬੰਧੀ ਐਡਵੋਕੇਟ ਰਮਨ ਗੁਪਤਾ ਨੇ ਦੱਸਿਆ ਕਿ ਹਰਮਾੜਾ ਪੁਲਿਸ ਨੇ ਦਸ਼ਰਥ ਕੁਮਾਵਤ ਨੂੰ ਰੱਖ-ਰਖਾਅ ਦਾ ਬਕਾਇਆ ਨਾ ਦੇਣ ਕਾਰਨ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਉਹ ਜੇਲ ‘ਚ ਹੈ ਤਾਂ ਪਰਿਵਾਰ ਨੇ 55 ਹਜ਼ਾਰ ਰੁਪਏ ਸਿੱਕਿਆਂ ‘ਚ ਜਮ੍ਹਾ ਕਰਵਾ ਦਿੱਤੇ।

ਦੂਜੇ ਪਾਸ ਸਿੱਕਿਆਂ ‘ਚ ਰਕਮ ਸਬੰਧੀ ਪਤਨੀ ਸੀਮਾ ਕੁਮਾਵਤ ਦੇ ਵਕੀਲ ਰਾਮਪ੍ਰਕਾਸ਼ ਕੁਮਾਵਤ ਨੇ ਕਿਹਾ ਕਿ ਇਹ ਮਾਨਵੀ ਨਹੀਂ ਹੈ। ਉਸ ਨੂੰ ਪ੍ਰੇਸ਼ਾਨ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਜਦਕਿ ਅਦਾਲਤ ਨੇ ਪਤੀ ਨੂੰ ਕਿਹਾ ਕਿ ਰਕਮ ਦਾ ਹਿਸਾਬ ਕਰਨ ਵਿੱਚ 10 ਦਿਨ ਲੱਗਣਗੇ। ਇਸ ‘ਤੇ ਪਤੀ ਦੀ ਤਰਫੋਂ ਵਕੀਲ ਨੇ ਸਿੱਕਿਆਂ ਨੂੰ ਭਾਰਤੀ ਕਰੰਸੀ ਨੂੰ ਜਾਇਜ਼ ਦੱਸਦੇ ਹੋਏ ਰਕਮ ਸਵੀਕਾਰ ਕਰਨ ਦੀ ਬੇਨਤੀ ਕੀਤੀ। ਵਕੀਲ ਦੇ ਵੱਲੋਂ ਦੱਸਿਆ ਕਿ ਦੋਵਾਂ ਦਾ ਕਰੀਬ 12 ਸਾਲ ਪਹਿਲਾਂ ਵਿਆਹ ਹੋਇਆ ਸੀ।

ਪਰ ਉਨ੍ਹਾਂ ਦਾ ਪਿਛਲੇ ਪੰਜ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਇਸੇ ਕਾਰਨ ਪਤੀ ਖਿਲਾਫ ਦਾਜ ਲਈ ਤੰਗ ਪ੍ਰੇਸ਼ਾਨ ਕਰਵਾਇਆ ਗਿਆ ਇਸ ਸਬੰਧੀ ਸੁਣਵਾਈ ਚੱਲ ਰਹੀ ਹੈ। ਪਤੀ ਨੂੰ 55 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇਣ ਤੋਂ ਬਾਅਦ ਵੀ 1.70 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਬਕਾਇਆ ਹੈ।

Home ਤਾਜਾ ਜਾਣਕਾਰੀ ਘਰੇਲੂ ਝਗੜੇ ਦੇ ਮਾਮਲੇ ਕਾਰਨ ਪਤੀ 7 ਬੋਰੀਆਂ ‘ਚ 55,000 ਦੀ ਭਾਣ ਲੈ ਪਹੁੰਚਿਆ ਕੋਰਟ, ਦੇਖ ਹਰੇਕ ਪੈ ਗਿਆ ਸੋਚਣੇ

ਤਾਜਾ ਜਾਣਕਾਰੀ
ਘਰੇਲੂ ਝਗੜੇ ਦੇ ਮਾਮਲੇ ਕਾਰਨ ਪਤੀ 7 ਬੋਰੀਆਂ ‘ਚ 55,000 ਦੀ ਭਾਣ ਲੈ ਪਹੁੰਚਿਆ ਕੋਰਟ, ਦੇਖ ਹਰੇਕ ਪੈ ਗਿਆ ਸੋਚਣੇ
ByadminJune 21, 2023Comments Off on ਘਰੇਲੂ ਝਗੜੇ ਦੇ ਮਾਮਲੇ ਕਾਰਨ ਪਤੀ 7 ਬੋਰੀਆਂ ‘ਚ 55,000 ਦੀ ਭਾਣ ਲੈ ਪਹੁੰਚਿਆ ਕੋਰਟ, ਦੇਖ ਹਰੇਕ ਪੈ ਗਿਆ ਸੋਚਣੇ
Previous Postਟਾਈਟੈਨਿਕ ਦਿਖਾਉਣ ਸਮੁੰਦਰ ਚ ਗਈ ਪਣਡੁੱਬੀ 2 ਦਿਨ ਤੋਂ ਲਾਪਤਾ ਹੋਈ , ਬ੍ਰਿਟੇਨ ਦੇ ਅਰਬਪਤੀ ਸਣੇ 5 ਦੀ ਜਾਨ ਖਤਰੇ ਚ
Next Post1 ਦਿਨ ਪਹਿਲਾਂ ਹੋਇਆ ਸੀ ਵਿਆਹ, ਇਸ ਤਰਾਂ ਹੋਈ ਨਵੀਂ ਵਿਆਹੀ ਲਾੜੀ ਦੀ ਮੌਤ