=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

1 ਦਿਨ ਪਹਿਲਾਂ ਹੋਇਆ ਸੀ ਵਿਆਹ, ਇਸ ਤਰਾਂ ਹੋਈ ਨਵੀਂ ਵਿਆਹੀ ਲਾੜੀ ਦੀ ਮੌਤ

ਆਈ ਤਾਜਾ ਵੱਡੀ ਖਬਰ

ਵਿਆਹ ਤੋਂ ਸਿਰਫ਼ ਇੱਕ ਦਿਨ ਬਾਅਦ ਵਾਪਰਿਆ ਦਰਦਨਾਕ ਹਾਦਸਾ, ਪਲਾਂ ‘ਚ ਸਾਰੀਆਂ ਖੁਸ਼ੀਆਂ ਗਮ ‘ਚ ਬਦਲ ਗਈਆਂ। ਸਾਰੇ ਪਾਸੇ ਹਾਹਾ ਕਾਰ ਮੱਚ ਗਈ ਤੇ ਵਿਆਹ ਵਾਲੇ ਘਰ ‘ਚ ਸੋਗ ਦੀ ਲਹਿਰ ਦੌੜ ਗਈ, ਦਰਅਸਲ ਨਵੀਂ ਵਿਆਹੀ ਲਾੜੀ ਦੀ ਅਚਾਨਕ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਤਰ੍ਹਾਂ ਹੋਈ ਮੌਤ ਦੇਖ ਕੇ ਸਾਰੇ ਹੈਰਾਨ ਹੋ ਗਏ। ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ‘ਚ ਵਾਪਰਿਆ ਹੈ ਜਿਥੇ ਵਿਆਹ ਤੋਂ ਸਿਰਫ਼ ਇੱਕ ਦਿਨ ਬਾਅਦ ਹੀ ਵਿਆਹ ਵਾਲੀ ਕੁੜੀ ਦੀ ਅਚਾਨਕ ਮੌਤ ਹੋ ਗਈ।

ਦੱਸ ਦਈਏ ਕਿ ਪੁਲਿਸ ਸੁਪਰਡੈਂਟ ਅਨਿਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਗੋਪੀਗੰਜ ਥਾਣਾ ਖੇਤਰ ਦੇ ਗਹਿਰਪੁਰ ਪਿੰਡ ਵਾਸੀ ਸਈਅਦ ਦੇ ਪੁੱਤ ਮੁਖਤਾਰ ਅਹਿਮਦ (22) ਦਾ ਵਿਆਹ ਜੌਨਪੁਰ ਜ਼ਿਲ੍ਹੇ ‘ਚ ਮੁਹੰਮਦ ਯੂਨੁਸ ਦੀ ਧੀ ਰੋਸ਼ਨੀ (21) ਨਾਲ ਹੋਈ ਸੀ। ਅਗਲੇ ਦਿਨ ਦੀ ਦੇਰ ਰਾਤ ਤੱਕ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਸੀ ਜਿਵੇਂ ਕਿ ਵਲੀਮੇ ਦੀ ਦਾਵਤ ਦਾ ਆਯੋਜਨ ਦੇਰ ਰਾਤ ਤੱਕ ਚੱਲਿਆ। ਪਰ ਅਚਾਨਕ ਇਸ ਦੌਰਾਨ ਨਵ ਵਿਆਹੀ ਦੁਹਲਣ ਰੋਸ਼ਨੀ ਦੀ ਸਿਹਤ ਕਾਫੀ ਜਿਆਦਾ ਖ਼ਰਾਬ ਹੋ ਗਈ।

ਉਹ ਕਾਫ਼ੀ ਦੇਰ ਤੱਕ ਉਲਟੀ-ਦਸਤ ਤੋਂ ਪਰੇਸ਼ਾਨ ਰਹੀ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਗਏ। ਜਿਥੇ ਇਲਾਜ ਦੌਰਾਨ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਸੁਪਰਡੈਂਟ ਦੇ ਦੱਸਣ ਮੁਤਾਬਿਕ ਕਿ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪੂਰੇ ਮਾਮਲੇ ਦੀ ਸੂਚਨਾ ਮਿਲੀ ਤਾਂ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ।

ਜਿਥੇ ਉਨ੍ਹਾਂ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਕਿ ਵਿਆਹ ਤੋਂ ਸਿਰਫ਼ ਇੱਕ ਦਿਨ ਬਾਅਦ ਹੀ ਨਵ ਵਿਆਹੀ ਲਾੜੀ ਦੀ ਅਚਾਨਕ ਸਿਹਤ ਖਰਾਬ ਹੋਣ ਕਰਕੇ ਮੌਤ ਹੋ ਗਈ ਤੇ ਵਿਆਹ ਵਾਲੇ ਘਰ ‘ਚ ਸੱਥਰ ਵਿੱਛ ਗਏ। ਜਿਸ ਤੋਂ ਬਾਅਦ ਸਾਰੇ ਪਾਸੇ ਸੋਗ ਦੀ ਲਹਿਰ ਸੀ ਸਾਰੇ ਅਚਾਨਕ ਇਸ ਤਰ੍ਹਾਂ ਦਰਦਨਾਕ ਹਾਦਸੇ ਤੋਂ ਬਹੁਤ ਦੁੱਖੀ ਸੀ ਤੇ ਅਫ਼ਸੋਸ ਜਤਾ ਰਹੇ ਸੀ।




error: Content is protected !!