BREAKING NEWS
Search

ਵਿਆਹ ਤੋਂ ਕੁਝ ਮਿੰਟ ਪਹਿਲਾਂ ਹੀ ਲਾੜੀ ਨੂੰ ਚੁੱਕ ਕੇ ਲੈ ਗਈ ਪੁਲਿਸ, ਬੇਬੱਸ ਲਾੜਾ ਦੇਖਦਾ ਰਹੇ ਗਿਆ

ਆਈ ਤਾਜਾ ਵੱਡੀ ਖਬਰ 

ਵਿਆਹ ਤੋਂ ਪਹਿਲਾਂ ਹੀ ਪੈ ਗਿਆ ਅਜਿਹਾ ਭੜਥੂ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਦਰਅਸਲ ਵਿਆਹ ਤੋਂ ਸਿਰਫ਼ ਕੁਝ ਮਿੰਟਾਂ ਪਹਿਲਾਂ ਹੀ ਵਿਆਹ ਵਾਲੀ ਕੁੜੀ ਨੂੰ ਪੁਲਿਸ ਘੜੀਸ ਕੇ ਲੈ ਗਈ ਅਤੇ ਬੇਬੱਸ ਲਾੜਾ ਇਹ ਸਭ ਦੇਖਦਾ ਹੀ ਰਹਿ ਗਿਆ। ਇਹ ਮਾਮਲਾ ਕੇਰਲ ਦੇ ਕੋਵਲਮ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਮੰਦਰ ‘ਚ ਵੱਖ-ਵੱਖ ਧਰਮਾਂ ਨਾਲ ਸਬੰਧਤ ਕੁੜੀ-ਮੁੰਡਾ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਸਨ। ਪਰ ਵਿਆਹ ਤੋਂ ਕੁਝ ਮਿੰਟ ਪਹਿਲਾਂ ਕੁਝ ਅਜਿਹਾ ਹੋਇਆ ਕਿ ਸਾਰਿਆ ਦੀਆ ਅੱਖਾਂ ਖੁਲ੍ਹੀਆ ਹੀ ਰਹਿ ਗਈ। ਜਾਣਕਾਰੀ ਮੁਤਾਬਿਕ ਵਿਆਹ ਤੋਂ ਕੁਝ ਮਿੰਟ ਪਹਿਲਾਂ ਪੁਲਿਸ ਉਥੇ ਪਹੁੰਚ ਗਈ। ਜਿਸ ਤੋਂ ਬਾਅਦ ਉਹ ਲਾੜੀ ਨੂੰ ਆਪਣੇ ਨਾਲ ਲੈ ਗਈ। ਇਸ ਘਟਨਾ ਦੀ ਵੀਡੀਓ ‘ਚ ਇਹ ਪੂਰਾ ਮਾਮਲਾ ਕਿਸੇ ਫਿਲਮੀ ਸੀਨ ਵਰਗਾ ਲੱਗ ਰਿਹਾ ਹੈ, ਜਿਸ ‘ਚ ਲਾੜੀ ਚੀਕਦੀ ਨਜ਼ਰ ਆ ਰਹੀ ਹੈ ਕਿ ਉਹ ਨਹੀਂ ਜਾਣਾ ਚਾਹੁੰਦੀ, ਪਰ ਪੁਲਿਸ ਵਾਲੇ ਉਸ ਨੂੰ ਆਪਣੇ ਵਾਹਨ ਵੱਲ ਖਿੱਚਦੇ ਹੋਏ ਨਜ਼ਰ ਆ ਰਹੇ ਹਨ।

ਇਸ ਘਟਨਾ ਦੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਾੜੇ ਨੂੰ ਲਾੜੀ ਕੋਲ ਜਾਣ ਤੋਂ ਵੀ ਰੋਕ ਦਿੱਤਾ। ਇਸ ਤੋਂ ਇਲਾਵਾ ਇਕ ਅਧਿਕਾਰੀ ਚੀਕ ਰਿਹਾ ਹੈ ਅਤੇ ਲਾੜੀ ਨੂੰ ਆਪਣੀ ਗੱਡੀ ‘ਚ ਬੈਠਣ ਲਈ ਕਹਿ ਰਿਹਾ ਹੈ। ਹਲਾਂਕਿ ਇਸ ਤੋਂ ਬਾਅਦ ਲੜਕੀ ਨੂੰ ਗੱਡੀ ‘ਚ ਬਿਠਾ ਦਿੱਤਾ ਗਿਆ ਅਤੇ ਹੋਰ ਅਧਿਕਾਰੀ ਵੀ ਉਸ ‘ਚ ਬੈਠ ਕੇ ਮੌਕੇ ਤੋਂ ਚਲੇ ਗਏ। ਨੌਜਵਾਨ ਅਤੇ ਲੜਕੀ ਵੱਲੋੰ ਦੱਸਿਆ ਗਿਆ ਕਿ ਲਾੜੀ ਅਲਫੀਆ ਨੂੰ ਬਾਅਦ ਵਿਚ ਮੈਜਿਸਟ੍ਰੇਟ ਦੀ ਅਦਾਲਤ ਵਿਚ ਲਿਜਾਇਆ ਗਿਆ, ਜਿੱਥੇ ਉਸ ਨੇ ਬਿਆਨ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਅਖਿਲ ਨਾਲ ਗਈ ਸੀ। ਉਸ ਨੇ ਕਿਹਾ, “ਅਖਿਲ ਵੀ ਉਥੇ ਪਹੁੰਚ ਗਿਆ ਸੀ ਅਤੇ ਮੈਨੂੰ ਆਪਣਾ ਬਿਆਨ ਦਰਜ ਕਰਾਉਣ ਤੋਂ ਬਾਅਦ ਅਖਿਲ ਦੇ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ।” ਇਸ ਮੌਕੇ ਉਤੇ ਜ਼ਿਲ੍ਹੇ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਯਾਮਕੁਲਮ ਪੁਲਿਸ ਸਟੇਸ਼ਨ ‘ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਇਸ ਤਹਿਤ ਉਸ ਕੁੜੀ ਨੂੰ ਅਦਾਲਤ ਵਿਚ ਪੇਸ਼ ਕਰਨਾ ਪਿਆ।

ਇਸ ਤੋਂ ਇਲਾਵਾ ਅਧਿਕਾਰੀ ਨੇ ਦੱਸਿਆ, ‘ਅਧਿਕਾਰੀਆਂ ਨੂੰ ਮਹਿਲਾ ਨੂੰ ਅਦਾਲਤ ‘ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਹ ਸਿਰਫ ਆਪਣੀ ਡਿਊਟੀ ਨਿਭਾ ਰਹੇ ਸਨ। ਲੜਕੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਉਸੇ ਮੁੰਡੇ ਨਾਲ ਜਾਣਾ ਚਾਹੁੰਦੀ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਭੇਜ ਦਿੱਤਾ ਗਿਆ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰਨਗੇ ਕਿ ਕੀ ਮੁਲਾਜ਼ਮਾਂ ਨੇ ਤਾਕਤ ਦੀ ਵਰਤੋਂ ਕੀਤੀ ਸੀ ਜਾਂ ਨਹੀਂ। ਦੂਜੇ ਪਾਸੇ ਅਲਫੀਆ ਦਾ ਕਹਿਣਾ ਹੈ ਕਿ ਪੁਲਿਸ ਉਸ ਨੂੰ ਚੁੱਕ ਕੇ ਲੈ ਗਈ ਹੈ, ਹਾਲਾਂਕਿ ਉਸ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਅਖਿਲ ਨਾਲ ਵਿਆਹ ਕਰਨ ਲਈ ਜਾ ਰਹੀ ਹੈ। ਉਸ ਨੇ ਕਿਹਾ ਕਿ ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਅਖਿਲ ਨੂੰ ਜਾਣਦੀ ਹੈ।

ਜਦਕਿ ਇਸ ਤੋਂ ਬਾਅਦ ਕਯਾਮਕੁਲਮ ਪੁਲਿਸ ਸਟੇਸ਼ਨ ‘ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਣਕਾਰੀ ਦੇ ਮੁਤਾਬਿਕ ਇਹ ਸ਼ਿਕਾਇਤ ਉਸ ਦੇ ਮਾਪਿਆਂ ਨੇ ਦਰਜ ਕਰਵਾਈ ਸੀ। ਉਹ ਨਹੀਂ ਚਾਹੁੰਦੇ ਕਿ ਮੈਂ ਉਨ੍ਹਾਂ ਦੀ ਧੀ (ਅਖਿਲ) ਨਾਲ ਰਹੇ। ਇਸ ਮੌਕੇ ਉਤੇ ਅਖਿਲ ਨੇ ਕਿਹਾ ਕਿ ਪੁਲਿਸ ਦੋ ਗੱਡੀਆਂ ਵਿੱਚ ਆਈ ਸੀ। ਉਨ੍ਹਾਂ ਨੇ ਵਿਆਹ ਰੋਕਿਆ ਅਤੇ ਉਸ (ਅਲਫੀਆ) ਨੂੰ ਜ਼ਬਰਦਸਤੀ ਘੜੀਸ ਕੇ ਲੈ ਗਏ। ਮੇਰੇ ਤੇ ਮੇਰੀ ਪਤਨੀ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ ਅਲਫੀਆ ਅਤੇ ਅਖਿਲ ਨੇ ਕਿਹਾ, ‘ਹੁਣ ਵਿਆਹ ਕੱਲ੍ਹ ਹੋਵੇਗਾ।’ ਉਨ੍ਹਾਂ ਇਹ ਵੀ ਕਿਹਾ ਕਿ ਉਹ ਪੁਲਿਸ ਦੇ ਵਿਵਹਾਰ ਖਿਲਾਫ ਸ਼ਿਕਾਇਤ ਕਰਨਗੇ।



error: Content is protected !!