ਆਈ ਤਾਜਾ ਵੱਡੀ ਖਬਰ

ਫਿਲਮੀ ਜਗਤ ਤੋਂ ਆਈ ਮੰਦਭਾਗੀ ਖਬਰ। ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ, ਹਰ ਪਾਸੇ ਛਾਈ ਸੋਗ ਦੀ ਲਹਿਰ। ਜਾਣਕਾਰੀ ਦੇ ਮੁਤਾਬਿਕ ਤੇਲਗੂ ਮਸ਼ਹੂਰ ਕੋਰੀਓਗ੍ਰਾਫਰ ਰਾਕੇਸ਼ ਮਾਸਟਰ ਦਾ ਦਿਹਾਂਤ ਜੋ ਗਿਆ ਹੈ। ਰਾਕੇਸ਼ ਨੇ 53 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵੀਦਾ ਕਹਿ ਗਏ। ਰਾਕੇਸ਼ ਮਾਸਟਰ ਦੀ ਮੌਤ ਦੀ ਖਬਰ ਨੇ ਸਾਊਥ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਕੋਰੀਓਗ੍ਰਾਫਰ ਦੀ ਮੌਤ ‘ਤੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਦੁੱਖ ਪ੍ਰਗਟਾਇਆ ਗਿਆ। ਜਾਣਕਾਰੀ ਦੇ ਮੁਤਾਬਕ ਤੇਲਗੂ ਫਿਲਮ ਇੰਡਸਟਰੀ ਦੀ ਮਸ਼ਹੂਰ ਹਸਤੀ ਰਾਕੇਸ਼ ਇਕ ਹਫਤਾ ਪਹਿਲਾਂ ਵਿਸ਼ਾਖਾਪਟਨਮ ‘ਚ ਆਊਟਡੋਰ ਸ਼ੂਟਿੰਗ ਤੋਂ ਬਾਅਦ ਹੈਦਰਾਬਾਦ ਪਰਤੇ ਸਨ ਜਿਥੇ ਉਹ ਬੀਮਾਰ ਹੋ ਗਏ ਸਨ। ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਾਕੇਸ਼ ਨੂੰ ਬਚਾਇਆ ਨਹੀਂ ਜਾ ਸਕਿਆ। ਡਾਕਟਰਾਂ ਦੇ ਕਹਿਣ ਅਨੁਸਾਰ ਰਾਕੇਸ਼ ਦੇ ਸਰੀਰ ਦੇ ਕਾਫੀ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਸ਼ੂਗਰ ਤੋਂ ਵੀ ਪੀੜਤ ਸੀ ਅਤੇ ਗੰਭੀਰ ਮੈਟਾਬੋਲਿਕ ਐਸਿਡੋਸਿਸ ਤੋਂ ਪੀੜਤ ਸੀ। ਦੱਸ ਦਈਏ ਕਿ ਮਰਹੂਮ ਕੋਰੀਓਗ੍ਰਾਫਰ ਰਾਕੇਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਆਤਾ’ ਅਤੇ ‘ਧੀ’ ਵਰਗੇ ਡਾਂਸ ਰਿਐਲਿਟੀ ਸ਼ੋਅ ਨਾਲ ਕੀਤੀ ਸੀ। ਇਸ ਤੋਂ ਬਾਅਦ ਰਾਕੇਸ਼ ਦੀ ਫਿਲਮ ਇੰਡਸਟਰੀ ‘ਚ ਐਂਟਰੀ ਹੋਈ।

ਰਾਕੇਸ਼ ਨੇ ਲਗਭਗ 1,500 ਫਿਲਮਾਂ ਲਈ ਕੋਰੀਓਗ੍ਰਾਫਰ ਵਜੋਂ ਕੰਮ ਕੀਤਾ ਅਤੇ ਕਈ ਹਿੱਟ ਗੀਤ ਦਿੱਤੇ। ਤਿਰੂਪਤੀ ‘ਚ ਜਨਮੇ ਰਾਕੇਸ਼ ਦਾ ਅਸਲੀ ਨਾਂ ਐੱਸ. ਰਾਮਾ ਰਾਓ ਸੀ ਰਾਕੇਸ਼ ਡਾਂਸ ਮਾਸਟਰ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਮਾਂ ਹੈਦਰਾਬਾਦ ਵਿੱਚ ਮਾਸਟਰ ਮੁੱਕੂ ਰਾਜੂ ਦੇ ਅਧੀਨ ਕੰਮ ਕੀਤਾ।

ਉਸਨੇ ਵੈਂਕਟੇਸ਼, ਨਾਗਾਰਜੁਨ, ਮਹੇਸ਼ ਬਾਬੂ, ਰਾਮ ਪੋਥੀਨੇਨੀ ਅਤੇ ਪ੍ਰਭਾਸ ਵਰਗੇ ਕਈ ਚੋਟੀ ਦੇ ਅਦਾਕਾਰਾਂ ਨਾਲ ਕੰਮ ਕੀਤਾ। ਇਸ ਦੇ ਬਾਵਜੂਦ ਉਹ ਕੁਝ ਸਮੇਂ ਲਈ ਇੰਡਸਟਰੀ ਤੋਂ ਦੂਰ ਰਹੇ।


ਤਾਜਾ ਜਾਣਕਾਰੀ
ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ, ਫਿਲਮ ਇੰਡਸਟਰੀ ਚ ਛਾਈ ਸੋਗ ਦੀ ਲਹਿਰ
ByadminJune 20, 2023Comments Off on ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ, ਫਿਲਮ ਇੰਡਸਟਰੀ ਚ ਛਾਈ ਸੋਗ ਦੀ ਲਹਿਰ
Previous Postਪੰਜਾਬ : ਠਾਣੇ ਚ ਬੰਦ ਸੀ ਪਤੀ, ਬੇਬਸ ਪਤਨੀ ਨਾ ਕਰ ਸਕੀ ਜ਼ਮਾਨਤ ਤਾਂ ਘਰ ਬਿਮਾਰ ਧੀ ਨੇ ਤੋੜਿਆ ਦਮ
Next Post100 ਕਿਲੋ ਭਾਰ ਘਟਾਉਣਾ ਚਾਹੁੰਦੀ ਸੀ ਸੋਸ਼ਲ ਮੀਡੀਆ ਸਟਾਰ, ਖਾਣਾ ਪੀਣਾ ਛੱਡਣ ਕਾਰਨ ਹੋਈ ਮੌਤ