ਆਈ ਤਾਜਾ ਵੱਡੀ ਖਬਰ
ਹੁਣ ਪੰਜਾਬ-ਹਰਿਆਣਾ ‘ਚ ਦਿਖਾਈ ਦੇਵੇਗਾ ਬਿਪਰਜਾਏ ਤੂਫ਼ਾਨ ਦਾ ਅਸਰ, ਕਈ ਇਲਾਕਿਆਂ ‘ਚ ਯੈਲੋ ਅਲਰਟ ਹੋਇਆ ਜਾਰੀ। ਜਾਣਕਾਰੀ ਦੇ ਮੁਤਾਬਿਕ ਪੰਜਾਬ ਤੇ ਹਰਿਆਣਾ ਵਿਚ ਵੀ ਬਿਪਰਜਾਏ ਤੂਫਾਨ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਜਿਸ ਕਾਰਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਜਾਣਕਾਰੀ ਦੇ ਮੁਤਾਬਿਕ ਇਸ ਬਿਪਰਜਾਏ ਤੂਫਾਨ ਦਾ ਅਸਰ 19 ਜੂਨ ਤੱਕ ਦਿਖਾਈ ਦੇ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਬਿਪਰਜਾਏ ਤੂਫਾਨ ਰਾਜਸਥਾਨ ਤੋਂ ਹੁੰਦੇ ਹੋਏ ਹਰਿਆਣਾ ਦੇ ਦੱਖਣ ਹਿੱਸੇ ਤੋਂ ਮੱਧ ਪ੍ਰਦੇਸ਼ ਵੱਲ ਜਾਣ ਵਾਲਾ ਹੈ।
ਦੱਸ ਦਈਏ ਕਿ ਹਰਿਆਣਾ ਦੇ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ 6 ਜ਼ਿਲ੍ਹਿਆਂ ਵਿਚ ਬਿਪਰਜਾਏ ਤੂਫਾਨ ਦਾ ਅਸਰ ਜ਼ਿਆਦਾ ਦਿਖਣ ਵਾਲਾ ਹੈ। ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਵਿਚ ਬਿਪਰਜਾਏ ਤੂਫਾਨ ਦੀ ਵਜ੍ਹਾ ਨਾਲ ਬੱਦਲ ਗਰਜਣ ਦੇ ਨਾਲ-ਨਾਲ ਮੀਂਹ ਵੀ ਪੈ ਸਕਦਾ ਹੈ। ਜਿਸ ਦੇ ਚਲਦਿਆ ਹੁਣ ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਹਰਿਆਣਾ ਦੇ ਦੱਖਣ ਜ਼ਿਲ੍ਹਿਆਂ ਵਿਚ 18 ਜੂਨ ਤੋਂ 20 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਤਾਪਮਾਨ ਵਿਚ ਵੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਪੱਛਮੀ ਗੜਬੜੀ ਦੀ ਵਜ੍ਹਾ ਨਾਲ ਮੌਸਮ ਲਗਾਤਾਰ ਬਦਲ ਰਿਹਾ ਹੈ। ਜਿਸ ਦੇ ਚਲਦਿਆ ਹੁਣ 27-28 ਜੂਨ ਦੇ ਆਸ-ਪਾਸ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਨੇ ਅਜੇ ਇਸ ਲਈ ਅਲਰਟ ਜਾਰੀ ਨਹੀਂ ਕੀਤਾ ਹੈ।
ਮੌਸਮ ਵਿਭਾਗ ਵਲੋਂ ਇਹ ਵੀ ਕਿਹਾ ਗਿਆ ਕਿ ਇਹ ਮੌਸਮ ਝੋਨੇ ਦੀ ਬੀਜਾਈ ਲਈ ਸਭ ਤੋਂ ਚੰਗਾ ਹੈ। ਝੋਨੇ ਦੀ ਬਿਜਾਈ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਮੀਂਹ ਦੀ ਵਜ੍ਹਾ ਨਾਲ ਪਾਣੀ ਦੀ ਕਮੀ ਦੂਰ ਹੋ ਜਾਵੇਗੀ।
ਤਾਜਾ ਜਾਣਕਾਰੀ