BREAKING NEWS
Search

ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ , ਟਰੱਕ ਅਤੇ ਬੱਸ ਦੀ ਟੱਕਰ ਹੋਣ ਕਾਰਨ ਹੋਈ 15 ਲੋਕਾਂ ਦੀ ਮੌਤ

ਆਈ ਤਾਜਾ ਵੱਡੀ ਖਬਰ
 
ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ। ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਵਿਚ 15 ਲੋਕਾਂ ਦੀ ਹੋਈ ਮੌਤ ਜਦਕਿ 10 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਿਕ ਇਹ ਦਰਦਨਾਕ ਹਾਦਸਾ ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਵਪਰਿਆ ਹੈ ਜਿਥੇ ਇਕ ਸੈਮੀ ਟ੍ਰੇਲਰ ਟਰੱਕ ਤੇ ਬਜ਼ੁਰਗਾਂ ਨਾਲ ਭਰੀ ਬੱਸ ਦੇ ਵਿਚ ਟੱਕਰ ਹੋ ਗਈ। ਇਹ ਟੱਕਰ ਐਨੀ ਭਿਆਨਕ ਸੀ ਕਿ ਹਾਦਸੇ ਦੌਰਾਨ 15 ਲੋਕਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ। ਇਸ ਹਾਸਦੇ ਸੰਬੰਧੀ ਕੈਨੇਡਾ ਦੀ ਪੁਲਿਸ ਨੇ ਟਵਿੱਟਰ ‘ਤੇ ਜਾਣਕਾਰੀ ਸਾਝੀ ਦਿੰਦੇ ਹੋਏ ਕਿਹਾ ਕਿ ਕਾਰਬੇਰੀ ਸ਼ਹਿਰ ਕੋਲ ਹਾਦਸਾ ਹੋਣ ਦੇ ਬਾਅਦ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਯੂਨਿਟ ਮੌਕੇ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਸੀ।

ਇਸ ਸੰਬੰਧੀ ਮੈਨੀਟੋਬਾ ਦੇ ਅਧਿਕਾਰੀ ਰਾਬ ਹਿਲ ਨੇ ਦੁਰਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲਗਭਗ 25 ਲੋਕਾਂ ਨੂੰ ਲਿਜਾ ਰਹੀ ਇਕ ਬੱਸ ਹਾਈਵੇ ਵਨ ਅਤੇ ਹਾਈਵੇ ਫਾਈਵ ਦੇ ਚੌਰਾਹੇ ‘ਤੇ ਇਕ ਸੈਮੀ ਨਾਲ ਟਕਰਾ ਗਈ। ਇਸ ਮਿਨੀ ਬੱਸ ਵਿਚ ਜ਼ਿਆਦਾਤਰ ਲੋਕ ਬਜ਼ੁਰਗ ਸਨ। ਇਹ ਮੰਦਭਾਗੀ ਦੁਰਘਟਨਾ ਕਾਰਬੇਰੀ ਸ਼ਹਿਰ ਦੇ ਉੱਤਰ ਵਿਚ ਟ੍ਰਾਂਸ-ਕੈਨੇਡਾ ਰਾਜਮਾਰਗ ‘ਤੇ ਹੋਈ। ਇਸ ਦੁਰਘਟਨਾ ਦੇ ਬਾਅਦ ਇਲਾਕੇ ਦੇ ਆਸ-ਪਾਸ ਦੇ ਵੱਖ-ਵੱਖ ਹਸਪਤਾਲਾਂ ਵਿਚ ਲੋਕਾਂ ਨੂੰ ਭਰਤੀ ਕੀਤਾ ਗਿਆ ਹੈ।

ਸਾਰੇ ਹਸਪਤਾਲ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਹਾਈਵੇ ਕੋਲ ਦੁਰਘਟਨਾ ਦੇ ਬਾਅਦ ਮਿੰਨੀ ਬੱਸ ਖੱਡ ਵਿਚ ਡਿੱਗ ਗਈ ਸੀ ਤੇ ਉਸ ਵਿਚ ਅੱਗ ਲੱਗ ਗਈ ਸੀ। ਦੁਰਘਟਨਾ ਵਾਲੀ ਥਾਂ ਦੇ ਕੋਲ ਇਕ ਹੋਟਲ ਵਿਚ ਕੰਮ ਕਰਨ ਵਾਲੇ ਨਿਰਮੇਸ਼ ਵਡੇਰਾ ਮੁਤਾਬਕ ਦੁਰਘਟਨਾ ਵਾਲੀ ਥਾਂ ‘ਤੇ ਕਈ ਐਮਰਜੈਂਸੀ ਗੱਡੀਆਂ ਤੇ ਦੋ ਹੈਲੀਕਾਪਟਰ ਮੌਜੂਦ ਸਨ। ਵਡੇਰਾ ਨੇ ਟੈਲੀਫੋਨ ‘ਤੇ ਦੱਸਿਆ ਕਿ ਦੁਰਘਟਨਾ ਨੂੰ ਦੇਖਣਾ ਅਸਲ ਵਿਚ ਹੈਰਾਨੀਜਨਕ ਸੀ ਕਿਉਂਕਿ ਕਦੇ ਗੱਡੀ ਵਿਚ ਇਸ ਤਰ੍ਹਾਂ ਦੀ ਅੱਗ ਨਹੀਂ ਦੇਖੀ।

ਇਸ ਭਿਆਨਕ ਹਾਦਸੇ ਸੰਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਰਘਟਨਾ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਾਰਬੇਰੀ, ਮੈਨੀਟੋਬਾ ਦੀ ਖਬਰ ਤੋਂ ਉਹ ਬਹੁਤ ਦੁਖੀ ਹਨ। ਮੈਂ ਉਸ ਦਰਦ ਦੀ ਕਲਪਨਾ ਵੀ ਨਹੀਂ ਕਰ ਸਕਦਾ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਪੂਰਾ ਦੇਸ਼ ਤੁਹਾਡੇ ਨਾਲ ਹੈ।



error: Content is protected !!