BREAKING NEWS
Search

ਡਾਕਟਰਾਂ ਨੇ ਕੱਢਿਆ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ, ਬਣਾਇਆ ਵਰਲਡ ਰਿਕਾਰਡ

ਆਈ ਤਾਜਾ ਵੱਡੀ ਖਬਰ 

ਅਕਸਰ ਅਜਿਹੇ ਅਜੀਬੋ ਗਰੀਬ ਇਲਾਜ ਜਾ ਅਪਰੇਸ਼ਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੇ ਯਕੀਨ ਕਰਨਾ ਅਸਾਨ ਹੀ ਨਹੀਂ ਨਾਮੁਨਕਿਨ ਜਿਹਾ ਲਗਦਾ ਹੈ। ਇਸੇ ਤਰ੍ਹਾਂ ਹੁਣ ਡਾਕਟਰਾਂ ਨੇ ਅਜਿਹਾ ਅਜੀਬੋ ਗਰੀਬ ਇਲਾਜ ਜਾਂ ਅਪਰੇਸ਼ਨ ਕੀਤਾ ਹੈ ਜਿਸ ਉਤੇ ਯਕੀਨ ਹੋਣਾ ਮੁਸ਼ਕਿਲ ਲਗਦਾ ਹੈ ਪਰ ਇਸ ਇਲਾਜ ਨਾਲ ਡਾਕਟਰਾਂ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ ਤੇ ਉਨ੍ਹਾਂ ਦਾ ਨਾਲ ਗਿਨੀਜ਼ ਰਿਕਾਰਡ ‘ਚ ਦਰਜ ਕੀਤਾ ਗਿਆ ਹੈ। ਡਾਕਟਰਾਂ ਨੇ ਕੱਢਿਆ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ। ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਪਰ ਡਾਕਟਰਾਂ ਨੇ ਇਸ ਅਪਰੇਸ਼ਨ ਨਾਲ ਗਿਨੀਜ਼ ਰਿਕਾਰਡ ਬਣਾਇਆ ਹੈ। ਇਹ ਮਾਮਲਾ ਸ਼੍ਰੀਲੰਕਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਸ਼੍ਰੀਲੰਕਾ ਫੌਜ ਦੇ ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਭਾਰੀ ਕਿਡਨੀ ਸਟੋਨ ਨੂੰ ਕੱਢਿਆ ਹੈ, ਇਸ ਅਪਰੇਸ਼ਨ ਨਾਲ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ ਕੰਸਲਟੈਂਟ ਯੂਰੋਲੋਜਿਸਟ, ਕੋਲੰਬੋ ਆਰਮੀ ਹਸਪਤਾਲ ਵਿਖੇ ਜੈਨੀਟੋ ਯੂਰੀਨਰੀ ਯੂਨਿਟ ਦੇ ਮੁਖੀ, ਲੈਫਟੀਨੈਂਟ ਕਰਨਲ (ਡਾ.) ਕੇ. ਸੁਦਰਸ਼ਨ ਦੀ ਟੀਮ ਦੇ ਮੀਡੀਆ ਵਿਭਾਗ ਨੇ ਦੱਸਿਆ ਕਿ ਪੱਥਰ ਦੀ ਲੰਬਾਈ 13.372 ਸੈਂਟੀਮੀਟਰ ਅਤੇ ਭਾਰ 801 ਗ੍ਰਾਮ ਸੀ।

ਦੱਸ ਦੇਈਏ ਕਿ ਮੌਜੂਦਾ ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਲਗਭਗ 13 ਸੈਂਟੀਮੀਟਰ ਮਾਪਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਸਟੋਨ 2004 ਵਿੱਚ ਭਾਰਤ ਵਿੱਚ ਪਾਈ ਗਈ ਸੀ, ਜਦੋਂ ਕਿ 2008 ਵਿੱਚ ਪਾਕਿਸਤਾਨ ਵਿੱਚ 620 ਗ੍ਰਾਮ ਵਜ਼ਨ ਦੀ ਸਭ ਤੋਂ ਭਾਰੀ ਗੁਰਦੇ ਦੀ ਪੱਥਰੀ ਦਰਜ ਕੀਤੀ ਗਈ ਸੀ।

ਸ਼ੋਸਲ ਮੀਡੀਆ ਉਤੇ ਇਹ ਖਬਰ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਉਤੇ ਯਕੀਨ ਕਰਨਾ ਮੁਸ਼ਕਿਲ ਹੈ। ਪਰ ਇਹ ਸੱਚ ਹੈ ਕਿ ਮਾਮਲਾ ਸ਼੍ਰੀਲੰਕਾ ਫੌਜ ਦੇ ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਭਾਰੀ ਕਿਡਨੀ ਸਟੋਨ ਨੂੰ ਕੱਢਿਆ ਹੈ, ਇਸ ਅਪਰੇਸ਼ਨ ਨਾਲ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਹੋ ਗਿਆ ਹੈ।



error: Content is protected !!