ਆਈ ਤਾਜਾ ਵੱਡੀ ਖਬਰ
ਵਿਆਹ ਵਾਲੇ ਮੁੰਡੇ ਨਾਲ ਵਿਆਹ ਤੋਂ ਅਗਲੇ ਦਿਨ ਹੀ ਵਾਪਰੀ ਵੱਡੀ ਅਣਹੋਣੀ। ਸੁਣ ਕੇ ਰਹਿ ਜਾਓਗੇ ਹੈਰਾਨ॥ ਦਰਅਸਲ ਵਿਆਹ ਤੋਂ ਅਗਲੇ ਦਿਨ ਹੀ ਲਾੜੇ ਉੱਤੇ ਛੱਤ ਵਾਲਾ ਪੱਖਾ ਡਿਗਣ ਕਾਰਨ ਗਿਆ ਜਿਸ ਨਾਲ ਉਸ ਦੀ ਧੋਣ ਵੱਢ ਹੋ ਗਈ। ਇਹ ਮਾਮਲਾ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਨੌਜਵਾਨ ਉਤੇ ਵਿਆਹ ਤੋ ਅਗਲੇ ਹੀ ਦਿਨ ਛੱਤ ਵਾਲਾ ਪੱਖਾ ਡਿੱਗ ਗਿਆ ਜਿਸ ਕਾਰਨ ਨੌਜਵਾਨ ਦੀ ਧੌਣ ਵੱਢੀ ਗਈ। ਮੌਕੇ ਉਤੇ ਪਰਿਵਾਰਿਕ ਮੈਬਰਾਂ ਵੱਲੋ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ 26 ਟਾਂਕੇ ਲਗਾ ਕੇ ਨੌਜਵਾਨ ਦੀ ਜਾਨ ਬਚਾਈ। ਜਾਣਕਾਰੀ ਮੁਤਾਬਿਕ ਨੌਜਵਾਨ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਕਿਹਾ ਜਾ ਰਿਹਾ ਹੈ ਕਿ ਛੱਤ ਵਾਲਾ ਪੱਖਾ ਡਿੱਗਣ ਕਾਰਨ ਜਿਥੇ ਉਸ ਦੀ ਗਰਦਨ ਕੱਟੀ ਗਈ ਅਤੇ ਉਥੇ ਹੱਥ ‘ਤੇ ਵੀ ਡੂੰਘਾ ਜ਼ਖ਼ਮ ਹੋ ਗਿਆ। ਜਾਣਕਾਰੀ ਅਨੁਸਾਰ ਮਾਰਬਲ ਵਪਾਰੀ ਇਕਰਾਮ ਪੁੱਤਰ ਸ਼ੇਖ ਰਮਜ਼ਾਨ ਸਿਸੋਦੀਆ (27) ਦਾ ਵਿਆਹ 9 ਮਈ ਨੂੰ ਮਹਿਮੂਦ ਆਲਮ (24) ਪੁੱਤਰੀ ਜੰਨਤ ਵਾਸੀ ਅਬਦੁਲ ਸਰਾਏ ਨਾਲ ਹੋਇਆ ਸੀ। ਜਦੋ ਉਹ 12 ਵਜੇ ਦੇ ਕਰੀਬ ਕਮਰੇ ‘ਚ ਸੌਂ ਰਹੇ ਸੀ ਤਾਂ ਅਚਾਨਕ ਚੀਕਣ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਕਮਰੇ ਵਿੱਚ ਆ ਗਏ।
ਜਿਥੇ ਜਾ ਕੇ ਵੇਖਿਆ ਤਾਂ ਇਕਰਾਮ ਖੂਨ ਨਾਲ ਲੱਥਪੱਥ ਸੀ। ਉਸ ਦੀ ਗਰਦਨ ਅਤੇ ਇਕ ਹੱਥ ‘ਤੇ ਡੂੰਘਾ ਜ਼ਖ਼ਮ ਸੀ, ਜਿਸ ਵਿਚੋਂ ਖੂਨ ਵਹਿ ਰਿਹਾ ਸੀ। ਛੱਤ ਵਾਲਾ ਪੱਖਾ ਮੰਜੇ ‘ਤੇ ਪਿਆ ਸੀ। ਉਨ੍ਹਾਂ ਦੱਸਿਆ ਕਿ ਚਲਦਾ ਛੱਤ ਵਾਲਾ ਪੱਖਾ ਸੁੱਤੇ ਪਏ ਇਕਰਾਮ ‘ਤੇ ਡਿੱਗ ਗਿਆ। ਪੱਖੇ ਦੇ ਬਲੇਡ ਨਾਲ ਉਸ ਦੀ ਗਰਦਨ ਅਤੇ ਹੱਥ ‘ਤੇ ਡੂੰਘੇ ਕੱਟ ਸਨ। ਇਸ ਹਾਦਸੇ ਤੋ ਤੁਰੰਤ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਸ ਦੇ ਗਲੇ ਵਿੱਚ 26 ਟਾਂਕੇ ਲੱਗੇ ਹਨ। ਨੌਜਵਾਨ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਰਾਨਾ ਦੇ ਹੈੱਡ ਕਾਂਸਟੇਬਲ ਪ੍ਰਕਾਸ਼ ਵੀ ਹਸਪਤਾਲ ਪੁੱਜੇ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸਟੇਸ਼ਨ ਅਧਿਕਾਰੀ ਪ੍ਰਮੋਦ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਹ ਹਾਦਸਾ ਸੀ ਜਾਂ ਕੋਈ ਸਾਜ਼ਿਸ਼ ਸੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।
Home ਤਾਜਾ ਜਾਣਕਾਰੀ ਵਿਆਹ ਤੋਂ ਅਗਲੇ ਦਿਨ ਹੀ ਲਾੜੇ ਨਾਲ ਵਾਪਰੀ ਵੱਡੀ ਅਣਹੋਣੀ, ਛੱਤ ਵਾਲਾ ਪੱਖਾ ਉਪਰ ਡਿਗਣ ਕਾਰਨ ਵੱਡੀ ਗਈ ਧੋਣ
ਤਾਜਾ ਜਾਣਕਾਰੀ