ਆਈ ਤਾਜਾ ਵੱਡੀ ਖਬਰ
ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ , ਤੇ ਸ਼ੋਂਕ ਪਾਲਣੇ ਵੀ ਸੋਖੇ ਨਹੀਂ ਹੁੰਦੇ l ਹਰੇਕ ਮਨੁੱਖ ਆਪਣੇ ਸ਼ੋਂਕ ਅਨੁਸਾਰ ਚੀਜ਼ਾਂ ਕਰਦਾ ਹੈ ਤੇ ਜਦੋ ਸ਼ੋਂਕ ਦੇ ਰਾਹ ਚ ਰੁਕਾਵਟ ਆ ਜਾਵੇ ਤਾਂ ਸ਼ੋਂਕ ਪੂਰੇ ਕਰਨ ਵਾਲੇ ਰਾਹ ਵੀ ਔਖੇ ਲਗਨੇ ਸ਼ੁਰੂ ਹੋ ਜਾਂਦੇ ਹਨ l ਬਹੁਤ ਸਾਰੇ ਨੌਜਵਾਨ ਬੁਲੇਟ ਰੱਖਣ ਦਾ ਤੇ ਬੁਲੇਟ ਤੇ ਪਟਾਕੇ ਪਾਉਣ ਦਾ ਸ਼ੋਂਕ ਰੱਖਦੇ ਨੇ , ਜਿਸਦੇ ਚਲਦੇ ਹੁਣ ਬੁਲੇਟ ਦ ਸ਼ੋਂਕ ਰੱਖਣ ਵਾਲਿਆਂ ਲਈ ਇੱਕ ਖਾਸ ਖਬਰ ਲੈ ਕੇ ਆਏ ਹਾਂ , ਕਿ ਬੁਲਟ ਰੱਖਣ ਵਾਲੇ ਸਾਵਧਾਨ ਹੋ ਜਾਓ , ਕਿਉਕਿ ਪੰਜਾਬ ਪੁਲਿਸ ਵਲੋਂ ਹੁਣ ਸਖ਼ਤ ਹੁਕਮ ਜਾਰੀ ਕਰ ਦਿਤੇ ਗਏ ਹਨ l
ਦਰਅਸਲ ਹੁਣ ਬੁਲਟ ਮੋਟਰਸਾਈਕਲ ਨਾਲ ਪਟਾਕੇ ਪਾਉਣ ਵਾਲਿਆਂ ਦ ਹੁਣ ਖੈਰ ਨਹੀਂ ਕਿਉਕਿ ਉਹਨਾਂ ਖ਼ਿਲਾਫ਼ ਪੰਜਾਬ ਪੁਲਸ ਨੇ ਇਕ ਵਾਰ ਫਿਰ ਸਖ਼ਤ ਕਦਮ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਇਨਾ ਹੀ ਨਹੀਂ ਸਗੋਂ ਬੁਲਟ ਮੋਟਰਸਾਈਕਲ ’ਤੇ ਸਲੰਸਰ ਫਿੱਟ ਕਰਨ ਵਾਲੇ ਮਕੈਨਿਕ ’ਤੇ ਵੀ ਪਰਚਾ ਦਰਜ ਹੋ ਜਾਵੇਗਾ ਜਿਸਨੂੰ ਲੈ ਕੇ ਹੁਕਮ ਵੀ ਦਿੱਤੇ ਗਏ ਹਨ। ਪੁਲਸ ਵਲੋਂ ਜਾਰੀ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਟ੍ਰੈਫਿਕ ਕਰਮਚਾਰੀਆਂ ਵਲੋਂ ਬੁਲਟ ਮੋਟਰਸਾਈਕਲ ਦੇ ਸਲੰਸਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ।
ਜੇਕਰ ਕੋਈ ਵੀ ਵਿਅਕਤੀ ਮੋਟਰਸਾਈਕਲ ਦਾ ਸਲੰਸਰ ਏਜੰਸੀ ਫਿਟਿਡ ਨਾ ਹੋਵੇ ਤੇ ਲੋੜ ਤੋਂ ਵੱਧ ਆਵਾਜ਼ ਪੈਦਾ ਕਰਦਾ ਹੋਵੇ ਜਾ ਫਿਰ ਪਟਾਕੇ ਮਾਰਦਾ ਹੋਵੇ, ਉਸ ਖ਼ਿਲਾਫ਼ ਤੁਰੰਤ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ ।
ਇਨਾ ਹੀ ਨਹੀਂ ਸਗੋਂ ਇਸ ਤੋਂ ਇਲਾਵਾ ਵੀ ਹਦਾਇਤ ਕੀਤੀ ਗਈ ਹੈ ਕਿ ਪੁਲਿਸ ਅਧਿਕਾਰੀ ਇਲਾਕੇ ਵਿਚ ਮੋਟਰਸਾਈਕਲ ਮਕੈਨਿਕਾਂ/ਵਰਕਸ਼ਾਪਾਂ ਦੇ ਮਾਲਕਾਂ ਨੂੰ ਵੀ ਦੱਸਣ ਕਿ ਜੇਕਰ ਉਨ੍ਹਾਂ ਨੇ ਕਿਸੇ ਵੀ ਵਿਅਕਤੀ ਦਾ ਬੁਲਟ ਮੋਟਰਸਾਈਕਲ ਦਾ ਸਲੰਸਰ ਮੋਡੀਫਾਈ ਜਾਂ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਜਿਸਨੂੰ ਲੈ ਕੇ ਹੁਣ ਬੁਲੇਟ ਤੇ ਪਟਾਕੇ ਪਾਉਣ ਦੇ ਸ਼ੋਕੀਨ ਹੁਣ ਚਿੰਤਾ ਵਿੱਚ ਨਜ਼ਰ ਆਉਂਦੇ ਪਏ ਹਨ
ਤਾਜਾ ਜਾਣਕਾਰੀ