ਆਈ ਤਾਜਾ ਵੱਡੀ ਖਬਰ
ਕੋਰੋਨਾ ਤੋਂ ਬਾਅਦ ਹੁਣ ਫ਼ਿਲਮ ਜਗਤ ‘ਚ ਲਗਾਤਾਰ ਘਾਟਾ ਹੁੰਦਾ ਪਿਆ ਹੈ ਕਿਉਕਿ ਇੱਕ ਪਾਸੇ OTT ਪਲੇਟਫਾਰਮ ਨੇ ਸਿਨੇਮਾ ਘਰਾਂ ਤੇ ਕਾਫੀ ਪ੍ਰਭਾਵ ਪਾਇਆ , ਦੂਜੇ ਪਾਸੇ ਲਗਾਤਾਰ ਇਸ ਖੇਤਰ ਨਾਲ ਜੁੜੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਪਈਆਂ ਹਨ , ਜਿਸ ਦਾ ਪ੍ਰਭਾਵ ਲਗਾਤਾਰ ਵੇਖਣ ਨੂੰ ਮਿਲਦਾ ਪਿਆ ਹਲ l ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ ਮਸ਼ਹੂਰ ਅਦਾਕਾਰ ਅਤੇ ਫ਼ਿਲਮੀ ਹਸਤੀ ਦੀ ਅਚਾਨਕ ਮੌਤ ਹੋ ਗਈ , ਜਿਸ ਕਾਰਨ ਫ਼ਿਲਮੀ ਦੁਨੀਆ ਚ ਸੋਗ ਦੀ ਲਹਿਰ ਹੈ l
ਦੱਸਦਿਆਂ ਥੀਏਟਰ ਮਾਸਟਰ ਆਮਿਰ ਰਜ਼ਾ ਹੁਸੈਨ ਦਾ ਦੇਹਾਂਤ ਹੋ ਚੁੱਕਾ ਹੈ , 66 ਸਾਲ ਦੀ ਉਮਰ ‘ਚ ਓਹਨਾ ਨੇ ਆਖਰੀ ਸਾਹ ਲਏ l ਫਿਲਮੀ ਦੁਨੀਆਂ ਦੇ ਜਾਨੇ ਮਾਨੇ, ਮਸ਼ਹੂਰ ਅਦਾਕਾਰ-ਨਿਰਦੇਸ਼ਕ ਤੇ ਥੀਏਟਰ ਕਲਾਕਾਰ ਆਮਿਰ ਰਜ਼ਾ ਹੁਸੈਨ ਨੇ ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ । 66 ਸਾਲ ਦੀ ਉਮਰ ਚ ਦਿੱਲੀ ਵਿੱਚ ਉਨ੍ਹਾਂ ਦੇ ਘਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਬੀਤੇ ਦਿਨ ਆਖਰੀ ਸਾਹ ਲਿਆ। ਹੁਸੈਨ ਦੀ ਮੌਤ ਤੋਂ ਬਾਅਦ ਇੰਡਸਟਰੀ ਨੂੰ ਇੱਕ ਹੋਰ ਝਟਕਾ ਲੱਗਾ ।
ਆਮਿਰ ਰਜ਼ਾ ਹੁਸੈਨ ਨੇ ਆਪਣੇ ਕੰਮ ਨਾਲ ਸਾਰਿਆਂ ਨੂੰ ਮਾਣ ਮਹਿਸੂਸ ਕੀਤਾ ਹੈ। ਦੂਜੇ ਪਾਸੇ ਦੱਸਦਿਆਂ ਕਿ ਆਮਿਰ ਰਜ਼ਾ ਹੁਸੈਨ ਦਾ ਜਨਮ 1957 ਨੂੰ ਇੱਕ ਅਵਧੀ ਪਰਿਵਾਰ ਵਿੱਚ ਹੋਇਆ ਸੀ। ਅਦਾਕਾਰੀ ਤੇ ਇੱਕ ਵਧੀਆ ਥੀਏਟਰ ਕਲਾਕਾਰ ਹੋਣ ਦੇ ਨਾਲ-ਨਾਲ ਆਮਿਰ ਹੁਸੈਨ ਪੜ੍ਹਾਈ ਵਿੱਚ ਵੀ ਚੰਗਾ ਸੀ। ਅਮੀਰ ਰਜ਼ਾ ਹੁਸੈਨ ਕਾਰਗਿਲ ਦੀ ਕਹਾਣੀ ਨੂੰ ‘ਦਿ ਫਿਫਟੀ ਡੇ ਵਾਰ’ ਰਾਹੀਂ ਸਾਰਿਆਂ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਹਰ ਕੋਈ ਹੈਰਾਨ ਰਹਿ ਗਿਆ।
ਅੱਜ ਤੱਕ ਉਸ ਵਰਗੀ ਕਾਰਗਿਲ ਦੀ ਕਹਾਣੀ ਕਿਸੇ ਨੇ ਨਹੀਂ ਸੁਣੀ। ਉਸਨੇ ਸਿਰਫ ਦੋ ਫਿਲਮਾਂ ਵਿੱਚ ਕੰਮ ਕੀਤਾ। ਉਸਦੀ ਆਖਰੀ ਫਿਲਮ ‘ਖੁਬਸੂਰਤ’ ਸੀ, ਜਿਹੜੀ ਸਾਲ 2014 ਵਿੱਚ ਆਈ ਸੀ। ਇਸ ਫਿਲਮ ‘ਚ ਸੋਨਮ ਕਪੂਰ ਤੇ ਪਾਕਿ ਐਕਟਰ ਫਵਾਦ ਖਾਨ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸਨ। ਪਰ ਅੱਜ ਇਸ ਸਿਤਾਰੇ ਦੇ ਚਲੇ ਜਾਣ ਨਾਲ ਫ਼ਿਲਮ ਇੰਡਸਟਰੀ ਨੂੰ ਵੱਡਾ ਘਾਟਾ ਹੋਇਆ ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਹਰ ਕਿਸੇ ਵਲੋਂ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l
ਤਾਜਾ ਜਾਣਕਾਰੀ