ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਲੋਕ ਸਭਾ ਦੇ ਨਤੀਜਿਆਂ ਸਬੰਧੀ ਜਿਥੇ ਪੂਰੇ ਦੇਸ਼ ਦੀਆਂ ਨਜ਼ਰਾਂ ਟੀ.ਵੀ. ਚੈਨਲਾਂ ‘ਤੇ ਨਤੀਜੇ ਜਾਨਣ ਲਈ ਟਿਕੀਆਂ ਹੋਈਆਂ ਸਨ।
ਉਥੇ ਨਾਲ ਹੀ ਜਲੰਧਰ ਤੋਂ ਜ਼ਮਾਨਤ ਜ਼ਬਤ ਕਰਵਾ ਚੁੱਕੇ ਨੀਟੂ ਸ਼ਟਰਾਂ ਵਾਲੇ ਦੀ ਟੀ.ਵੀ. ਇੰਟਰਵਿਊ ਕਾਮੇਡੀ ਦਾ ਹਿੱਸਾ ਬਣ ਕੇ ਲੋਕਾਂ ਨੂੰ ਹਸਾਉਂਦੀ ਰਹੀ।
ਸੋਸ਼ਲ ਮੀਡੀਏ ‘ਤੇ ਪਹਿਲਾਂ ਨੀਟੂ ਦੀ ਉਹ ਇੰਟਰਵਿਊ ਛਾਈ, ਜਿਸ ਵਿਚ ਪੱਤਰਕਾਰ ਨੇ ਪੁੱਛਿਆ ਕਿ ਤੁਹਾਨੂੰ 5 ਵੋਟਾਂ ਹੀ ਪਈਆਂ ਨੇ? ਤਾਂ ਨੀਟੂ ਰੋਂਦਾ ਹੋਇਆ ਆਖ਼ ਰਿਹਾ ਹੈ ‘ਸਰ ਮੇਰੇ ਘਰ ਦੀਆਂ 9 ਵੋਟਾਂ ਹੈਗੀਆਂ ਤੇ ਮੈਨੂੰ 5 ਪਈਆਂ ਸਰ।’
ਅੱਗੋਂ ਪੱਤਰਕਾਰ ਪੁੱਛਦਾ ਹੈ ‘ਤੁਹਾਡੇ ਪਰਿਵਾਰ ਵਾਲਿਆਂ ਨੇ ਵੀ ਵੋਟ ਨਹੀਂ ਪਾਈ?’ ਤਾਂ ਨੀਟੂ ਕਹਿੰਦਾ ਹੈ ਕਿ ਨਹੀਂ ਸਰ, ਮਿਹਨਤ ਕੀਤੀ ਸੀ ਸਰ, ਬੇਈਮਾਨੀ ਹੋ ਗਈ ਸਰ।’
ਨੀਟੂ ਸ਼ਟਰਾਂ ਵਾਲੇ ਦੀ ਇਹ ਕਲਿੱਪ ਕਾਮੇਡੀ ਕਲਿੱਪ ਬਣ ਕੇ ਵਟਸਐੱਪ, ਫ਼ੇਸਬੁੱਕ ਅਤੇ ਟਿੱਕ-ਟੌਕ ‘ਤੇ ਵੱਡੇ ਪੱਧਰ ‘ਤੇ ਵਾਇਰਲ ਹੋਈ।
ਟਿੱਕ-ਟੌਕ ‘ਤੇ ਔਰਤਾਂ, ਲੜਕੀਆਂ ਤੇ ਨੌਜਵਾਨ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਕਲਾਕਾਰੀ ਕਰ ਕੇ ਕਾਮੇਡੀ ਕਲਿੱਪ ਪੇਸ਼ ਕੀਤੇ ਜਾ ਰਹੇ ਹਨ।
ਕੀ Neetu Shatran Wale ਦੇ ਬੂਥ ‘ਚ ਹੋਈ ਸੀ EVM ਨਾਲ ਛੇੜਛਾੜ……
ਤਾਜਾ ਜਾਣਕਾਰੀ