=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ: ਕੁੜੀ ਨੂੰ ਨੌਕਰੀ ਦਾ ਬਹਾਨਾ ਲਾ ਬੁਲਾ ਲਿਆ ਵਿਦੇਸ਼ , ਚੁੰਗਲ ਚੋਂ ਛੁੱਟ ਕੇ ਆਈ ਕੁੜੀ ਨੇ ਹੱਡਬੀਤੀ ਕੀਤੀ ਬਿਆਨ

ਆਈ ਤਾਜਾ ਵੱਡੀ ਖਬਰ 

ਗਰੀਬ ਕੁੜੀ ਨੂੰ ਨੌਕਰੀ ਦੇਣ ਦਾ ਲਾਰਾ ਲਾ ਸੱਦਿਆ ਵਿਦੇਸ਼, ਮੁਸ਼ਕਿਲ ਨਾਲ ਚੁੰਗਲ ‘ਚੋਂ ਬੱਚ ਕੇ ਆਈ ਕੁੜੀ ਨੇ ਰੋ ਰੋ ਦੱਸੀ ਆਪਣੀ ਹੱਡਬੀਤੀ, ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਦੱਸ ਦਈਏ ਇਹ ਮਾਮਲਾ ਹੁਸ਼ਿਆਰਪੁਰ ਸਾਹਮਣੇ ਆ ਰਿਹਾ ਹੈ ਜਿਥੇ ਗਰੀਬ ਪਰਿਵਾਰਾਂ ਦੀਆਂ ਧੀਆਂ ਨੂੰ ਦੁਬਈ ਅਤੇ ਮਸਕਟ ਵਿਚ ਦੇਸ਼ਾਂ ਵਿਚ ਕੰਮ ’ਤੇ ਦਵਾਉਣ ਦਾ ਝਾਂਸਾ ਦੇ ਕੇ ਫਿਰ ਉਨ੍ਹਾਂ ਨੂੰ ਉਥੇ ਬੁਲਾ ਕੇ ਅੱਗੇ ਅਮੀਰ ਪਰਿਵਾਰਾਂ ਦੇ ਘਰਾਂ ਵਿਚ ਕੰਮ ਲਈ ਵੇਚਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦੀ ਇਕ ਕੁੜੀ ਜੋ ਪਹਿਲਾਂ ਦੁਬਈ ਵਿਚ ਕੰਮ ਲਈ ਗਈ ਸੀ ਪਰ ਹੁਣ ਕਈ ਮੁਸਕਿਲਾਂ ਤੋਂ ਬਾਅਦ ਆਪਣੇ ਘਰ ਪਹੁੰਚੀ ਹੈ। ਉਸ ਕੁੜੀ ਦੇ ਵੱਲੋਂ ਆਪਣੇ ਮਾਤਾ-ਪਿਤਾ ਤੇ ਭਰਾ ਨੂੰ ਮਿਲ ਕੇ ਇਹ ਸਾਰੀ ਹੱਡ ਬੀਤੀ ਦੱਸੀ ਗਈ।

ਉਸ ਕੁੜੀ ਨੇ ਦੋਸ਼ ਲਗਾਉਦਿਆ ਕਿਹਾ ਕਿ ਉਸ ਨੂੰ ਉਸ ਦੇ ਪਿੰਡ ਦੀ ਹੀ ਊਸ਼ਾ ਨਾਂਅ ਦੀ ਇਕ ਔਰਤ ਨੇ ਝੂਠੇ ਜਾਲ ਵਿਚ ਫਸਾ ਦਿੱਤਾ। ਜਿਸ ਨੇ ਪਹਿਲਾਂ ਤਾਂ ਜ਼ੋਰ ਦੇ ਕੇ ਉਸ ਨੂੰ ਆਪਣੇ ਕੋਲ ਦੁਬਈ ਵਿਚ ਬੁਲਾ ਲਿਆ ਪਰ ਜਦੋਂ ਉਹ ਉਥੇ ਪਹੁੰਚ ਗਈ ਤਾਂ 22 ਕੁ ਦਿਨ ਤਕ ਤਾਂ ਆਪਣੇ ਕੋਲ ਰੱਖ ਲਿਆ ਫਿਰ ਅਤੇ ਕੁੱਟਮਾਰ ਕਰਦੀ ਰਹੀ। ਇਸ ਤੋ ਬਾਅਦ ਉਸ ਨੂੰ ਮਸਕਟ ਦੇ ਕਿਸੇ ਪਰਿਵਰ ਨੂੰ ਵੇਚ ਦਿੱਤਾ। ਪੀੜਤਾ ਲਗਭਗ 5 ਮਹੀਨੇ ਬਾਅਦ ਮੁਸਕਿਲ ਨਾਲ ਵਾਪਸ ਆਪਣੇ ਪਿੰਡ ਪਹੁੰਚੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪਿੰਡ ਦੀ ਇਕ ਔਰਤ ਕਾਰਣ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਬਹੁਤ ਦਿਕਤਾਂ ਤੋ ਬਾਅਦ ਉਹ ਉਨ੍ਹਾਂ ਦੇ ਚੁੰਗਲ ’ਚੋਂ ਛੁੱਟ ਕੇ ਆਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਵੱਡੇ ਗਿਰੋਹ ਨਾਲ ਕੁੜੀਆਂ ਅਤੇ ਔਰਤਾਂ ਨੂੰ ਗੁੰਮਰਾਹ ਕਰਕੇ ਭਾਰਤ ਤੋਂ ਬੁਲਾ ਕੇ ਅੱਗੇ ਵੇਚ ਰਹੀ ਹੈ ਅਤੇ ਉਸ ਕੋਲ ਅਜੇ ਵੀ 30 ਦੇ ਕਰੀਬ ਅਜਿਹੀਆਂ ਮਜਬੂਰ ਗਰੀਬ ਲੜਕੀਆਂ ਫਸੀਆਂ ਹੋਈਆਂ ਹਨ। ਹੁਣ ਉਸ ਕੋਲੋ ਬਚ ਕੇ ਪਿੰਡ ਪਹੁੰਚੀ ਲੜਕੀ ਬਾਰੇ ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਦੀ ਲੜਕੀ ਨੇ ਲਿਖਤ ਸ਼ਿਕਾਇਤ ਦਿੱਤੀ ਕਿ ਜਨਵਰੀ ਵਿਚ ਉਹ ਦੁਬਈ ਗਈ ਸੀ। ਉਸ ਨੂੰ ਪਿੰਡ ਦੀ ਹੀ ਊਸ਼ਾ ਰਾਣੀ ਨੇ ਕਈ ਵਾਰ ਫੋਨ ਕੀਤਾ ਅਤੇ ਕਿਹਾ ਕਿ ਉਹ ਦੁਬਈ ਆ ਜਾਵੇ, ਉਹ ਉਸ ਨੂੰ ਵਧੀਆਂ ਨੌਕਰੀ ਲਗਵਾ ਦੇਵੇਗੀ।

ਉਸ ਨੇ ਕਿਹਾ ਕਿ ਮੇਰਾ ਕੁਵੈਤ ਦਾ ਵੀਜ਼ਾ ਲੱਗਾ ਹੈ ਪਰ ਉਹ ਨਹੀਂ ਫਿਰ ਵੀ ਨਹੀ ਮੰਨੀ। ਆਖਿਰ ਉਹ ਜਦੋਂ ਉਨ੍ਹਾਂ ਨੂੰ ਮਿਲਣ ਗਈ ਤਾਂ ਗੱਲਾਂ ਵਿਚ ਆ ਕੇ 30 ਹਜ਼ਾਰ ਰੁਪਏ ਦੇ ਦਿੱਤੇ। 5 ਜਨਵਰੀ ਨੂੰ ਉਹ ਦੁਬਈ ਪਹੁੰਚ ਗਈ। ਜਿਥੇ ਉਹ ਊਸ਼ਾ ਕੋਲ ਤਕਰੀਬਨ 22 ਦਿਨ ਰਹੀ। ਇਸ ਸਮੇ ਵਿਚ ਉਸ ਨੇ ਉਸ ਨੂੰ ਕੋਈ ਕੰਮ ਨਹੀਂ ਦਿੱਤਾ ਸਗੋਂ ਕੁੱਟਮਾਰ ਕਰਨ ਲੱਗੀ। ਮੈਂ ਕਹਿੰਦੀ ਰਹੀ ਮੈਨੂੰ ਘਰ ਭੇਜ ਦਿਓ ਤਾਂ ਉਸ ਨੇ ਦੋ ਲੱਖ ਰੁਪਏ ਦੀ ਮੰਗ ਕੀਤੀ। ਫਿਰ ਇਸ ਤੋ ਬਾਅਦ ਧੱਕੇ ਨਾਲ ਮਸਕਟ ਭੇਜ ਦਿੱਤਾ ਅਤੇ ਉਥੇ ਇਕ ਮਹਿਲਾ ਦੇ ਘਰ ਵਿਚ ਬੰਧਕ ਰੱਖਿਆ। ਸਾਰਾ ਦਿਨ ਕੰਮ ਕਰਵਾਇਆ ਜਾਂਦਾ ਸੀ ਪਰ ਕੰਮ ਦੇ ਪੈਸਾ ਮੰਗਣ ’ਤੇ ਕੁੱਟਮਾਰ ਕੀਤੀ ਜਾਂਦੀ ਸੀ।

ਇਸ ਸਮੇ ਹੀ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਵੇਚਿਆ ਦਿੱਤਾ ਗਿਆ ਹੈ। ਆਖਿਰ ਉਹ ਇਕ ਦਿਨ ਚੋਰੀ ਛਿਪੇ ਘਰੋਂ ਨਿਕਲੀ ਅਤੇ ਗੁਰਦੁਆਰਾ ਸਾਹਿਬ ਵਿਚ ਚਲੀ ਗਈ। ਜਿਥੇ ਉਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸਾਰੀ ਕਹਾਣੀ ਦੱਸੀ। ਜਿਨ੍ਹਾਂ ਵੱਲੋ ਭਾਰਤ ਪਹੁੰਚਣ ਵਿਚ ਮਦਦ ਕੀਤੀ। ਉਸ ਨੇ ਪੁਲਸ ਨੂੰ ਊਸ਼ਾ ਅਤੇ ਉਸ ਦੀ ਮਾਤਾ ਅਤੇ ਭਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




error: Content is protected !!