BREAKING NEWS
Search

ਯੂਰਪ ਚ ਇਥੇ ਆਇਆ ਸਭ ਤੋਂ ਵੱਧ ਭਿਆਨਕ ਹੜ੍ਹ, 100 ਸਾਲਾਂ ਦਾ ਤੋੜਿਆ ਰਿਕਾਰਡ

ਆਈ ਤਾਜਾ ਵੱਡੀ ਖਬਰ 

ਕੋਰੋਨਾ ਤੋਂ ਬਾਅਦ ਹੁਣ ਲਗਾਤਾਰ ਕੁਦਰਤ ਦੀ ਕੋਰਪੀ ਵੇਖਣ ਨੂੰ ਮਿਲਦੀ ਪਈ ਹੈ , ਕੋਰੋਨਾ ਤੋਂ ਬਾਅਦ ਹੁਣ ਤੱਕ ਕੁਦਰਤ ਦੀ ਕਰੋਪੀ ਨੇ ਕਈ ਪ੍ਰਕਾਰ ਦਾ ਮਨੁੱਖ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ l ਇਸੇ ਵਿਚਾਲੇ ਹੁਣ ਕੁਦਰਤ ਇੱਕ ਵਾਰ ਫਿਰ ਤੋਂ ਆਪਣਾ ਕਰੋਪੀ ਰੂਪ ਵਿਖਾਉਂਦੀ ਹੋਈ ਨਜ਼ਰ ਆਉਂਦੀ ਪਈ ਹੈ l ਦਰਅਸਲ ਯੂਰਪ ਚ ਸਭ ਤੋਂ ਵੱਧ ਭਿਆਨਕ ਹੜ੍ਹ ਆ ਚੁਕਿਆ ਹੈ ਜਿਸ ਨੇ 100 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ l ਦੱਸਦਿਆਂ ਕਿ ਬੀਤੇ ਕਈ ਦਿਨਾਂ ਤੋਂ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ‘ਚ ਹੜ ਆਏ ਨੇ ਜਿਸ ਹੜ੍ਹ ਨੇ ਲੋਕਾਂ ਦਾ ਜਨ-ਜੀਵਨ ਨੂੰ ਪੂਰੀ ਤਰਾਂ ਨਾਲ ਤਹਿਸ-ਨਹਿਸ ਕਰ ਦਿਤਾ ਹੈ ।

ਜਿਸ ਕਾਰਨ ਕਈ ਲੋਕ ਆਪਣੀ ਜਾਨ ਵੀ ਗੁਆ ਚੁਕੇ ਨੇ , ਇਹ ਕੁਦਰਤੀ ਆਫ਼ਤ ਸਭ ਤੋਂ ਵੱਧ ਬਜ਼ੁਰਗਾਂ ਲਈ ਕਾਲ ਬਣਦੀ ਪਈ ਹੈ ਕਿਉਂਕਿ ਬਜ਼ੁਰਗਾਂ ਤੋਂ ਪਾਣੀ ਦੇ ਤੇਜ਼ ਵਹਾਅ ਦਾ ਮੁਕਾਬਲਾ ਨਹੀਂ ਹੋ ਰਿਹਾ, ਜਿਸ ਵਜ੍ਹਾ ਕਾਰਨ ਹੁਣ ਤੱਕ ਇਸ ਹੜ੍ਹ ‘ਚ ਮਰਨ ਵਾਲਿਆਂ ‘ਚ ਵਧੇਰੇ ਉਮਰ ਦੇ ਲੋਕ ਹਨ। ਮੌਸਮ ਮਾਹਿਰਾਂ ਅਨੁਸਾਰ ਪਿਛਲੇ 100 ਸਾਲਾਂ ਦੌਰਾਨ ਆਏ ਹੜ੍ਹਾਂ ‘ਚੋਂ ਇਹ ਹੜ੍ਹ ਸਭ ਤੋਂ ਵੱਧ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਰਿਹਾ ਹੈ।

ਹੜ ਕਾਰਨ ਸੂਬੇ ਦੀਆਂ ਕਈ ਮੁੱਖ ਸੜਕਾਂ ਦੇ ਨਾਲ ਨਾਲ ਰੇਲ ਸੇਵਾਵਾਂ ਵੀ ਠੱਪ ਹਨ, ਉਥੇ ਦੇ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਸ ਕਾਰਨ ਮੋਬਾਇਲ ਵੀ ਖਰਾਬ ਮੌਸਮ ਕਾਰਨ ਨਾਂਹ ਦੇ ਬਰਾਬਰ ਹੀ ਚੱਲ ਰਹੇ ਹਨ। ਕਈ ਇਲਾਕਿਆਂ ‘ਚ ਮੀਂਹ ਕਾਰਨ ਜ਼ਮੀਨ ਵੀ ਧੱਸ ਗਈ ਹੈ,ਇਸਦੀਆਂ ਭਿਆਨਕ ਤਸਵੀਰਾਂਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਹੀਆਂ ਹਨ ।

ਇਸ ਕਰੋਪੀ ਨਾਲ ਮਰਨ ਵਾਲਿਆਂ ‘ਚ ਇਕ ਬਜ਼ੁਰਗ ਜੋੜਾ ਵੀ ਸ਼ਾਮਲ ਹੈ ਜਿਹੜਾ ਕਿ ਆਪਣੇ ਘਰ ਵਿੱਚ ਫਸਿਆ ਹੋਇਆ ਸੀ, ਉਹਨਾਂ ਨੂੰ ਲੋਕਾਂ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਫ਼ਸੋਸ ਸਭ ਬੇਕਾਰ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ। ਦੂਜੇ ਪਾਸੇ ਇਟਲੀ ਨੂੰ ਖਰਾਬ ਮੌਸਮ ਦੇ ਕਾਰਨ ਹੁਣ ਹੜ੍ਹਾਂ ਦੀ ਮਾਰ ਝੱਲਣੀ ਹੈ ਰਹੀ ਹੈ, ਜਿਸ ਵਿੱਚ ਕਈ ਤਰਾਂ ਦਾ ਨੁਕਸਾਨ ਹੋ ਚੁਕਿਆ ਹੈ ।



error: Content is protected !!