BREAKING NEWS
Search

ਹਿਰਾਸਤ ਵਿੱਚ ਮੁੰਡੇ ਦੀ ਮੌਤ ਦੀ ਸੀ ਸੀ ਟੀ ਵੀ ਫੁਟੇਜ਼ ਪੁਲਿਸ ਵੱਲੋ ਜਾਰੀ ਖੂਨ ਨਾਲ ਕੰਧ ਤੇ ਕੁਝ ਲਿਖਣ ਤੋਂ ਲੈ ਕੇ ਲਾਸ਼ ਖੁਰਦ-ਬੁਰਦ ਕਰਨ ਤੱਕ

ਫ਼ਰੀਦਕੋਟ ਦੇ ਪਿੰਡ ਰੱਤੀ ਰੋੜੀ ਤੋਂ ਸੀਆਈਏ ਇੰਚਾਰਜ ਨਰਿੰਦਰ ਸਿੰਘ ਦੁਆਰਾ ਰਛਪਾਲ ਸਿੰਘ ਨਾਮ ਦਾ ਲੜਕਾ ਚੁੱਕ ਲਿਆ ਗਿਆ ਸੀ। ਜੋ ਉਸ ਤੋਂ ਬਾਅਦ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਹਵਾਲਾਤ ਅੰਦਰ ਹੀ ਖ਼ੁਦਕੁਸ਼ੀ ਕਰ ਲਈ ਅਤੇ ਉਸ ਦੀ ਲਾਸ਼ ਨਰਿੰਦਰ ਸਿੰਘ ਐਸਐਚਓ ਨੇ ਖੁਰਦ ਬੁਰਦ ਕਰ ਦਿੱਤੀ ਹੈ। ਇਸ ਤੋਂ ਬਾਅਦ ਨਰਿੰਦਰ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਸੀ। ਹੁਣ ਪੁਲਸ ਨੇ ਦੱਸਿਆ ਹੈ ਕਿ ਪੁਲਸ ਅਫਸਰਾਂ ਨੇ ਜਾਂਚ ਕਰਕੇ ਪਤਾ ਲਗਾਇਆ ਹੈ ਕਿ ਲੜਕੇ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਵਿੱਚ ਨਰਿੰਦਰ ਸਿੰਘ ਦੇ ਨਾਲ ਸੁਖਵਿੰਦਰ ਅਤੇ ਦਰਸ਼ਨ ਸਿੰਘ ਨਾਮ ਦੇ ਦੋ ਮੁਲਾਜ਼ਮ ਵੀ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਦੋਹਾਂ ਤੇ ਪਰਚਾ ਕਰਕੇ ਇਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਤੋਂ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਰਛਪਾਲ ਸਿੰਘ ਦੀ ਲਾਸ਼ ਨੂੰ ਇਨ੍ਹਾਂ ਨੇ ਨਹਿਰ ਵਿੱਚ ਸੁੱਟ ਦਿੱਤਾ ਸੀ।

ਇਸ ਕਰਕੇ ਨਹਿਰ ਤੇ ਲਾਸ਼ ਦੀ ਖੋਜ ਕਰਨ ਲਈ ਚਾਰ ਪਾਰਟੀਆਂ ਦੀ ਡਿਊਟੀ ਲਗਾਈ ਗਈ ਹੈ। ਦੋਸ਼ੀਆਂ ਦੇ ਖਿਲਾਫ ਧਾਰਾ 306 ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪਰਿਵਾਰ ਦੇ ਹੱਕ ਵਿੱਚ ਖੜ੍ਹੇ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈ। ਲੜਕੇ ਨੂੰ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਕਿਉਂਕਿ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਪਿੰਡ ਦੇ ਕਿਸੇ ਮੋਹਤਬਰ ਬੰਦੇ ਨੂੰ ਇਸ ਦੀ ਜਾਣਕਾਰੀ ਨਹੀਂ ਸੀ।

ਲੜਕੇ ਦਾ ਕਤਲ ਕੀਤਾ ਗਿਆ ਹੈ। ਲੜਕੇ ਦੀ ਲਾਸ਼ ਵਾਰਸਾਂ ਨੂੰ ਕਿਉਂ ਨਹੀਂ ਸੌਂਪੀ ਗਈ। ਉਸ ਨੂੰ ਖੁਰਦ ਬੁਰਦ ਕਿਉਂ ਕੀਤਾ ਗਿਆ ਇਹ ਸਭ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਨੇ ਇਸ ਦੀ ਜਾਂਚ ਕਰਨ ਲਈ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਪੁਲਸ ਜਬਰ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਮਿਲ ਸਕਦੀ ਹੈ ਕਿ ਇਕ ਨੌਜਵਾਨ ਨੂੰ ਬਿਨਾਂ ਕਸੂਰ ਥਾਣੇ ਲਿਜਾ ਕੇ ਤਸ਼ੱਦਦ ਕਰ ਕੇ ਕਤਲ ਕਰਨ ਪਿੱਛੋਂ ਉਸਦੀ ਲਾਸ਼ ਖੁਰਦ-ਬੁਰਦ ਕਰ ਦਿੱਤੀ। ਪਰਿਵਾਰ ਕਈ ਦਿਨਾਂ ਤੋਂ ਉਸ ਦੀ ਲਾਸ਼ ਲੈਣ ਲਈ ਸੜਕਾਂ ’ਤੇ ਰੁਲ ਰਿਹਾ ਹੈ।



error: Content is protected !!