BREAKING NEWS
Search

ਪੰਜਾਬ ਸਣੇ ਇਥੇ ਇਥੇ ਬਾਰਿਸ਼ ਦੇ ਨਾਲ ਨਾਲ ਧੂੜ ਹਨੇਰੀ ਦਾ ਜਾਰੀ ਹੋਇਆ ਅਲਰਟ

ਆਈ ਤਾਜਾ ਵੱਡੀ ਖਬਰ 

ਪੰਜਾਬ ‘ਚ ਲਗਾਤਾਰ ਹੁਣ ਮੌਸਮ ਬਦਲਦਾ ਨਜ਼ਰ ਆ ਰਿਹਾ ਹੈ ਜਿੱਥੇ ਪਿੱਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਵੱਧ ਰਹੀ ਸੀ , ਪਰ ਹੁਣ ਇੱਕਦਮ ਮੌਸਮ ਨੇ ਕਰਵਟ ਬਦਲ ਲਈ ਹੈ , ਜਿਸ ਤਰਾਂ ਕੱਲ ਰਾਤ ਪੰਜਾਬ ਦੇ ਕਈ ਹਿਸਿਆਂ ਵਿੱਚ ਬਾਰਿਸ਼ ਤੇ ਤੇਜ਼ ਹਵਾਵਾਂ ਚਲੀਆਂ , ਉਸਨੇ ਜਿਥੇ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ , ਉਥੇ ਕਈ ਹਿਸਿਆਂ ਵਿੱਚ ਤੇਜ਼ ਹਵਾਵਾਂ ਨੇ ਕਈ ਪ੍ਰਕਾਰ ਦਾ ਨੁਕਸਾਨ ਵੀ ਕੀਤਾ ਹੈ l ਇਸੇ ਵਿਚਾਲੇ ਹੁਣ ਇੱਕ ਬਾਰ ਫਿਰ ਤੋਂ ਮੌਸਮ ਵਿਭਾਗ ਨੇ ਮੌਸਮ ਨੂੰ ਲੈ ਕੇ ਇੱਕ ਨਵੀਂ ਚੇਤਾਵਨੀ ਜਾਰੀ ਕਰ ਦਿੱਤੀ l ਦਰਅਸਲ ਹੁਣ ਮੌਸਮ ਵਿਭਾਗ ਨੇ ਪੰਜਾਬ ਸਣੇ ਕਈ ਸੂਬਿਆਂ ਵਿੱਚ ਬਾਰਿਸ਼ ਦੇ ਨਾਲ ਨਾਲ ਧੂੜ ਭਰੀ ਹਨੇਰੀ ਦਾ ਅਲਰਟ ਜਾਰੀ ਕਰ ਦਿੱਤਾ l

ਸੋ ਇੱਕ ਪਾਸੇ ਦੇਸ਼ ਦੇ ਕਈ ਰਾਜਾਂ ਵਿਚ ਇਨ੍ਹੀਂ ਦਿਨੀਂ ਧੂੜ ਭਰੀ ਹਨੇਰੀ ਤੇ ਹਲਕੀ ਬਾਰਿਸ਼ ਦਾ ਦੌਰ ਚੱਲਦਾ ਪਿਆ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਦੇ ਮੈਦਾਨੀ ਇਲਾਕਿਆਂ ਵਿੱਚ ਪ੍ਰੀ-ਮਾਨਸੂਨ ਸਰਗਰਮੀ ਜਾਰੀ ਹੈ। ਜਿਸ ਕਾਰਨ ਕਈ ਰਾਜਾਂ ਵਿਚ ਧੂੜ ਭਰੀ ਹਨੇਰੀ ਚੱਲ ਰਹੀ ਹੈ, ਮੌਸਮ ਦੀਆਂ ਇਹ ਗਤੀਵਿਧੀਆਂ ਅੱਜ ਵੀ ਜਾਰੀ ਰਹਿ ਸਕਦੀਆਂ ਹਨ।

ਮੌਸਮ ਵਿਭਾਗ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਰਨਾਲਾ, ਬਠਿੰਡਾ ਤੇ ਫਿਰੋਜ਼ਪੁਰ ‘ਚ ਬਾਰਿਸ਼ ਦੇ ਨਾਲ ਧੂੜ ਭਰੀ ਹਨੇਰੀ ਚੱਲ ਸਕਦੀ ਹੈ। ਹਾਲਾਂਕਿ ਇਸ ਤੋਂ ਬਾਅਦ ਇਹ ਗਤੀਵਿਧੀ ਅੱਧ ਵਿਚਾਲੇ ਹੀ ਰੁਕ ਜਾਵੇਗੀ।

ਜਿਸ ਤੋਂ ਬਾਅਦ ਮੌਸਮ ਫਿਰ ਤੋਂ ਗਰਮ ਹੋ ਜਾਵੇਗਾ l ਉਥੇ ਹੀ ਦੂਜੇ ਪਾਸੇ ਦੱਸਦਿਆਂ ਕਿ ਦਿੱਲੀ-ਐਨਸੀਆਰ, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਮੰਗਲਵਾਰ ਤੋਂ ਧੂੜ ਭਰੀ ਹਨੇਰੀ ਅਤੇ ਦਰਮਿਆਨੀ ਬਾਰਿਸ਼ ਹਾਲੇ ਵੀ ਜਾਰੀ ਹੈ। ਬੀਤੀ ਰਾਤ ਦਿੱਲੀ ਦੇ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਪਿਆ। ਜਿਸ ਕਾਰਨ ਹੁਣ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਕਾਰਨ ਤੇਜ਼ ਹਵਾ ਤੇ ਬੂੰਦਾਬਾਂਦੀ ਦੀ ਸੰਭਾਵਨਾ ਜਤਾਈ ਗਈ ਹੈ।



error: Content is protected !!