ਆਈ ਤਾਜਾ ਵੱਡੀ ਖਬਰ
ਅੱਜ ਕਲ ਦੇ ਸਮੇ ਵਿੱਚ ਠੱਗਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ , ਠੱਗਾਂ ਵਲੋਂ ਕਈ ਵਾਰ ਅਜਿਹੀ ਠੱਗੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਜਿਸ ਬਾਰੇ ਸੁਣ ਕੇ ਸਭ ਹੈਰਾਨ ਰਹਿ ਜਾਂਦੇ ਹਨ l ਠੱਗੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਖਾਸ ਜਾਣਕਾਰੀ ਸਾਂਝਾ ਕਰਾਂਗੇ l ਮੋਬਾਈਲ ਫੋਨ ਨਾਲ ਅਜਕਲ ਠੱਗ ਅਜ਼ੀਬ ਤਰੀਕੇ ਨਾਲ ਠੱਗੀ ਕਰਦੇ ਹਨ , ਇੱਕ ਪਾਸੇ ਤਾਂ ਅਜੋਕੇ ਸਮੇਂ ਵਿੱਚ ਜਾਅਲੀ ਨੌਕਰੀ ਦੇ ਝਾਂਸੇ ਦੇ ਕੇ ਕੀਤੇ ਜਾ ਰਹੇ ਘਪਲੇ ਪ੍ਰਚਲਿਤ ਘਪਲਿਆਂ ’ਚੋਂ ਇਕ ਹਨ, ਜਿਸ ’ਚ ਧੋਖੇਬਾਜ਼ ਨੌਕਰੀ ਲੱਭਣ ਵਾਲਿਆਂ ਨੂੰ ਪੈਸੇ ਜਾਂ ਨਿੱਜੀ ਜਾਣਕਾਰੀ ਦੇਣ ਲਈ ਧੋਖਾ ਦੇਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ।
ਕਈ ਠੱਗ ਤੇ ਘਪਲੇਬਾਜ਼ਾਂ ਦਾ ਆਮ ਤਰੀਕਿਆਂ ’ਚੋਂ ਇਕ ਇੱਕ ਤਰੀਕਾ ਇਹ ਹੈ ਕਿ ਲੋਕਾਂ ਦੇ ਮੋਬਾਇਲ ’ਤੇ ਜਾਅਲੀ ਨੌਕਰੀ ਦੇ ਸੰਦੇਸ਼ ਭੇਜਣਾ ਜਾਂ ਫਿਰ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਟਵਿੱਟਰ ਤੇ ਲਿੰਕਡਇਨ ਵਰਗੇ ਪਲੇਟਫਾਰਮਾਂ ’ਤੇ ਨੌਕਰੀ ਦੇ ਇਸ਼ਤਿਹਾਰ ਪੋਸਟ ਕਰ ਕੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲੈਣਾ ।
ਹੁਣ ਖਾਸ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ’ਚ ਅੱਜਕਲ੍ਹ ਮੋਬਾਇਲ ਸਮੇਤ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਵਧੀਆ ਨੌਕਰੀ ਦੇਣ ਦੇ ਆਫਰ, ਵਿਦੇਸ਼ੀ ਫੋਨ ਨੰਬਰਾਂ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆ ਰਹੇ ਹਨ, ਜਿਸਦੀ ਅਸਲ ਹਕੀਕਤ ਇਹ ਹੈ ਕਿ ਜ਼ਿਆਦਾਤਰ ਇਹ ਸਾਰੇ ਮੈਸੇਜ ਫੇਕ ਜਾਣੀ ਜਾਅਲੀ ਹੁੰਦੇ ਹਨ ਤੇ ਇਸ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਉਦੋਂ ਪਤਾ ਲੱਗਦਾ , ਜਦ ਉਸ ਨਾਲ ਠੱਗੀ ਜਾ ਫਿਰ ਬੈਂਕ ਖ਼ਾਤੇ ’ਚੋਂ ਮੋਟੀ ਰਕਮ ਸਾਫ਼ ਹੋ ਜਾਂਦੀ l
ਅਜਿਹੇ ਠੱਗ ਜਾ ਘਪਲੇਬਾਜ਼ ਲਿਖਤੀ ਸੰਦੇਸ਼ਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਆਪਣੇ ਜਾਲ ਫਸਾਉਂਦੇ ਹਨ । ਇਹਨਾਂ ਮੇਸੇਜਸ ਚ ਆਮ ਤੌਰ ’ਤੇ ਨੌਕਰੀ ਦੀ ਪੇਸ਼ਕਸ਼, ਕਿਸੇ ਜੌਬ ਬੋਰਡ ਲਈ ਇਕ ਲਿੰਕ, ਜਾਂ ਇਕ ਵੈੱਬਸਾਈਟ ਹੁੰਦੀ ਹੈ, ਜੋ ਨੌਕਰੀ ਤਲਾਸ਼ ਸੇਵਾਵਾਂ ਦੀ ਪੇਸ਼ਕਸ਼ ਕਰਨ ਦਾ ਦਾਅਵਾ ਕਰਦੀ ਹੈ। ਕੁਝ ਕੁ ਘਪਲੇਬਾਜ਼ ਬੈਂਕਿੰਗ ਜਾਣਕਾਰੀ ਜਾਂ ਪੀੜਤ ਦੇ ਪਾਸਪੋਰਟ ਦੀ ਇਕ ਨਕਲ ਦੀ ਮੰਗ ਵੀ ਕਰ ਸਕਦੇ ਹਨ। ਇਨ੍ਹਾਂ ਘਪਲਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਅਣਚਾਹੇ ਸੰਦੇਸ਼ਾਂ ਨੂੰ ਪ੍ਰਾਪਤ ਕਰਦੇ ਸਮੇਂ ਸੁਚੇਤ ਰਹਿਣਾ ਜ਼ਰੂਰੀ ਹੈ। ਜੇ ਤੁਹਾਨੂੰ ਕੋਈ ਸੁਨੇਹਾ ਜਾਂ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ, ਤਾਂ ਸਾਵਧਾਨ ਰਹੋ।
ਤਾਜਾ ਜਾਣਕਾਰੀ