ਆਈ ਤਾਜਾ ਵੱਡੀ ਖਬਰ
ਮਾਂ ਦਿਵਸ ਦੇ ਮੌਕੇ ਤੇ ਜਿਥੇ ਅੱਜ ਮਾਂਵਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੀਆਂ ਮਾਵਾਂ ਵੱਲੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਅੱਜ ਦੇ ਦੌਰ ਵਿਚ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ। ਹੁਣ ਇੱਥੇ ਡਿਲਵਰੀ ਦੌਰਾਨ ਬੱਚੇ ਦੀ ਧੋਣ ਦੀ ਹੱਡੀ ਗਈ ਸੀ ਟੁੱਟ, ਮਾਂ ਦੀ ਹੱਡੀ ਨਾਲ ਜੋੜ ਕੇ ਦੇਸ਼ ਚ ਪਹਿਲੀ ਵਾਰ ਹੋਈ ਏਨੇ ਛੋਟੇ ਬੱਚੇ ਦੀ ਸਰਜਰੀ, ਜਿਸ ਬਾਰੇ ਜਾਣਕਾਰੀ ਆਈ ਸਾਹਮਣੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਦੇ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਬੱਚੇ ਦੀ ਸਰਜਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਦੇਸ਼ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਹੈ ਜਿੱਥੇ ਮਾਂ ਦੀ ਹੱਡੀ ਨਾਲ ਬੱਚੇ ਦਾ ਅਪ੍ਰੇਸ਼ਨ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਨਮ ਸਮੇਂ ਜਿਥੇ ਬੱਚੇ ਦੀ ਡਿਲਵਰੀ ਦੌਰਾਨ ਰੀੜ ਦੀ ਹੱਡੀ ਤੇ ਗਰਦਨ ਉੱਪਰ ਸੱਟ ਲੱਗਣ ਕਾਰਨ ਪ੍ਰਭਾਵਿਤ ਹੋਈਆਂ ਸਨ। ਉੱਥੇ ਹੀ ਡਾਕਟਰਾਂ ਵੱਲੋਂ ਇਸ ਬੱਚੇ ਦਾ ਸਫਲ ਅਪ੍ਰੇਸ਼ਨ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਅਮਰੀਕਾ ਵਿੱਚ ਵੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਡਾਕਟਰਾਂ ਵੱਲੋਂ ਇੱਕ ਛੋਟੇ ਬੱਚੇ ਨੂੰ ਬਿਨਾਂ ਧਾਤੂ ਦਾ ਇੰਪਲਾਂਟ ਲਾਏ ਉਸ ਦੀ ਹੱਡੀ ਨੂੰ ਸਰਜਰੀ ਕਰਕੇ ਠੀਕ ਕੀਤਾ ਗਿਆ ਸੀ। ਇਸ ਤਰਾਂ ਹੀ ਹੁਣ ਭਾਰਤ ਵਿਚ ਵੀ ਡਾਕਟਰਾਂ ਵੱਲੋਂ ਸਫ਼ਲਤਾਪੂਰਵਕ ਬੱਚੇ ਦੀ ਸਰਜਰੀ ਕੀਤੀ ਗਈ ਹੈ, ਡਾਕਟਰ ਨੇ ਦੱਸਿਆ ਹੈ ਕਿ ਬਿਨਾਂ ਧਾਤੂ ਦਾ ਇੰਪਲਾਂਟ ਲਾਏ ਉਸ ਦੀ ਹੱਡੀ ਜੋੜਨ ਵਾਲੀ ਇਹ ਦੇਸ਼ ਦੀ ਪਹਿਲੀ ਤੇ ਦੁਨੀਆ ਦੀ ਦੂਜੀ ਸਰਜਰੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇੰਨੇ ਛੋਟੇ ਬੱਚੇ ਵਿੱਚ ਧਾਤੂ ਵਾਲਾ ਇੰਪਲਾਂਟ ਨਹੀਂ ਲਗਾਇਆ ਜਾ ਸਕਦਾ ਸੀ ਤਾਂ ਅਜਿਹੇ ਵਿੱਚ ਉਸ ਦੀ ਮਾਂ ਦੇ ਚੂਹਲੇ ਤੋਂ ਹੱਡੀ ਕੱਢੀ ਗਈ ਅਤੇ ਉਸ ਬੱਚੀ ਦੀ ਸਰਜਰੀ ਕਰਕੇ ਉਸ ਨੂੰ ਇੰਪਲਾਂਟ ਕੀਤਾ ਗਿਆ। ਛੋਟੇ ਬੱਚੇ ਵਿੱਚ ਹੱਡੀਆਂ ਨੂੰ ਜੋੜਨ ਲਈ ਮੈਟਲ ਇਮਪਲਾਂਟ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਇਸ ਲਈ ਡਾਕਟਰਾਂ ਦੀ ਟੀਮ ਵੱਲੋਂ ਮਾਂ ਦੀ ਸਰਜਰੀ ਕੀਤੀ ਗਈ ਅਤੇ ਉਸ ਦੇ ਲੱਕ ਤੋਂ ਪੰਜ ਸੈਂਟੀਮੀਟਰ ਦੀ ਹੱਡੀ ਕੱਢੀ ਗਈ। ਜਿਸ ਤੋਂ ਬਾਅਦ 15 ਘੰਟੇ ਲਗਾ ਕੇ ਬੱਚੇ ਦਾ ਅਪ੍ਰੇਸ਼ਨ ਕੀਤਾ ਗਿਆ ਅਤੇ ਇਸ ਹੱਡੀ ਨੂੰ ਦੋ ਹਿੱਸਿਆਂ ਵਿੱਚ ਓਪਰੇਸ਼ਨ ਕਰਕੇ ਲਗਾ ਦਿੱਤਾ ਗਿਆ। ਏਮਸ ਦੇ ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਦੀਪਕ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੇ ਇਹ ਸਫਲ ਸਰਜਰੀ ਕਰਨ ਅਤੇ ਬੱਚੇ ਨੂੰ ਸਹੀ-ਸਲਾਮਤ ਛੁੱਟੀ ਦੇਣ ਮਗਰੋਂ ਖੁਸ਼ੀ ਜ਼ਾਹਿਰ ਕੀਤੀ ਹੈ। ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।
ਕਿਉਂਕਿ ਬਾਅਦ ਮਈ 2022 ਵਿੱਚ ਬੱਚੇ ਨੂੰ ਏਮਜ਼ ਦੇ ਟਰੌਮਾ ਸੈਂਟਰ ਲਿਆਉਣ ਤੇ ਪਤਾ ਲੱਗਾ ਸੀ ਕਿ ਇਸ ਬੱਚੇ ਦੀ ਗਰਦਨ ਦੀ ਹੱਡੀ ਟੁੱਟ ਗਈ ਸੀ ਅਤੇ ਹੇਠਾਂ ਦਬਾਅ ਸੀ ਜਿਸ ਕਾਰਨ ਬੱਚੇ ਨੂੰ ਸਾਹ ਲੈਣ ਵਿੱਚ ਸਮੱਸਿਆ ਪੈਦਾ ਹੋਈ ਸੀ। ਹੱਡੀ ਦੇ ਇੱਕ ਹਿੱਸੇ ਨੂੰ ਗਰਦਨ ਤੇ ਦੂਜੇ ਨੂੰ ਰੀੜ੍ਹ ਵਿੱਚ ਲਾਇਆ ਗਿਆ। 11 ਮਹੀਨੇ ਏਮਜ਼ ਵਿੱਚ ਰਹਿਣ ਵਾਲਾ ਇਹ ਬੱਚਾ ਜਨਮ ਤੋਂ ਹੀ ਪ੍ਰੇਸ਼ਾਨੀ ਝੱਲ ਰਿਹਾ ਸੀ। ਲਗਭਗ 10 ਮਹੀਨੇ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਬੱਚੇ ਨੂੰ ਇਕ ਮਹੀਨੇ ਤੱਕ ਨਿਊਰੋ ਰੀਹੈਬ ‘ਚ ਰੱਖਿਆ ਗਿਆ। ਬੱਚੇ ਦੀ ਸਿਹਤ ਵਿੱਚ ਸੁਧਾਰ ਹੋਣ ਤੇ ਬੁੱਧਵਾਰ ਨੂੰ ਹੀ ਇਸ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦਸੰਬਰ ਵਿੱਚ ਬੱਚੇ ਦੇ ਜਨਮ ਨੂੰ ਇੱਕ ਸਾਲ ਹੋ ਗਿਆ ਸੀ। ਪਹਿਲਾ ਜਨਮ ਦਿਨ ਵੀ ਹਸਪਤਾਲ ‘ਚ ਹੀ ਮਨਾਇਆ ਗਿਆ।
Home ਤਾਜਾ ਜਾਣਕਾਰੀ ਡਿਲਵਰੀ ਦੌਰਾਨ ਬੱਚੇ ਦੀ ਧੋਣ ਦੀ ਹੱਡੀ ਗਈ ਸੀ ਟੁੱਟ, ਮਾਂ ਦੀ ਹੱਡੀ ਨਾਲ ਜੋੜ ਕੇ ਦੇਸ਼ ਚ ਪਹਿਲੀ ਵਾਰ ਹੋਈ ਏਨੇ ਛੋਟੇ ਬੱਚੇ ਦੀ ਸਰਜਰੀ
ਤਾਜਾ ਜਾਣਕਾਰੀ